ਟੀਵੀ ਦੀ ਨੂੰਹ ਰਾਣੀ ਅਰਥਾਤ ਹਿਨਾ ਖਾਨ ਆਪਣੀਆਂ ਗਲੈਮਰਸ ਫੋਟੋਆਂ ਅਤੇ ਵੀਡੀਓ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹਰ ਦਿਨ ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜਨ ਲਈ ਆਪਣੀ ਰੁਟੀਨ ਬਾਰੇ ਤਸਵੀਰਾਂ ਅਤੇ ਵੀਡੀਓ ਸਾਂਝਾ ਕਰਦੀ ਦਿਖਾਈ ਦਿੰਦੀ ਹੈ ਅਤੇ ਕਈ ਵਾਰ ਉਹ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਪੋਸਟਾਂ ਸਾਂਝੀਆਂ ਕਰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਨਵੇਂ ਫੋਟੋਸ਼ੂਟ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਜੀ ਹਾਂ ਉਨ੍ਹਾਂ ਨੇ ਪੰਜਾਬੀ ਸ਼ੂਟ ਚ ਆਪਣੀ ਦਿਲਕਸ਼ ਅਦਾਵਾਂ ਵਾਲੀਆਂ ਤਸਵੀਰਾਂ ਪੋਸਟ ਕੀਤੀਆਂ ਹਨ।ਜੀ ਹਾਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਹਿਨਾ ਖ਼ਾਨ ਨੇ ਹਰੇ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ। ਜਿਸ ‘ਚ ਉਹ ਬਹੁਤ ਹੀ ਸੁੰਦਰ ਲੱਗ ਰਹੀ ਹੈ। ਹਿਨਾ ਖਾਨ ਨੇ ਸੂਟ ਦੇ ਰੰਗ ਦੇ ਨਾਲ ਮੈਚਿੰਗ ਜਿਊਲਰੀ ਕੈਰੀ ਕੀਤੀ ਹੋਈ ਹੈ ਜੋ ਕਿ ਹੀਨਾ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਰਹੀ ਹੈ।ਹਿਨਾ ਨੇ ਆਪਣੇ ਵਾਲਾਂ ‘ਚ ਗੁਲਾਬ ਦਾ ਫੁੱਲ ਵੀ ਲਗਾਇਆ ਹੋਇਆ ਹੈ ਜੋ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਨੂੰ ਸਾਬਿਤ ਕਰ ਰਿਹਾ ਹੈ।

ਹਿਨਾ ਖਾਨ ਨੇ ਨਵੀਆਂ ਤਸਵੀਰਾਂ ‘ਚ ਨਿਊਡ ਮੇਕਅੱਪ ਕੀਤਾ ਹੈ। ਹਰੇ ਰੰਗ ਦਾ ਆਈਸ਼ੈਡੋ ਹਿਨਾ ਦੀ ਲੁੱਕ ਨੂੰ ਪੂਰਾ ਕਰ ਰਿਹਾ ਹੈ।ਹਿਨਾ ਖ਼ਾਨ ਇਨ੍ਹਾਂ ਤਸਵੀਰਾਂ ‘ਚ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ। ਜਿਸ ਕਰਕੇ ਪ੍ਰਸ਼ੰਸਕ ਵੀ ਹਿਨਾ ਦੀਆਂ ਖ਼ੂਬ ਤਾਰੀਫਾਂ ਕਰ ਰਹੇ ਹਨ। ਹਿਨਾ ਖਾਨ ਦੀ ਇਹ ਲੁੱਕ ਕਈ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਵਿਆਹ ਦਾ ਸੀਜ਼ਨ ਚੱਲ ਰਿਹਾ ਹੈ ਤੇ ਹਿਨਾ ਦਾ ਇਹ ਸਟਾਈਲ ਵੈਡਿੰਗ ਪ੍ਰੋਗਰਾਮਾਂ ਲਈ ਬਹੁਤ ਫਿੱਟ ਬੈਠਦਾ ਹੈ।

ਵਰਕਫਰੰਟ ਦੀ ਗੱਲ ਕਰੀਏ ਤਾਂ ਹਿਨਾ ਖਾਨ ‘ਡੈਮੇਜਡ 2’ ਦੀ ਲੜੀ ‘ਚ ਨਜ਼ਰ ਆਈ ਸੀ ਅਤੇ ਨਾਗੀਨ ਦੇ ਚੌਥੇ ਸੀਜ਼ਨ’ ਚ ਨਾਗੇਸ਼ਵਰੀ ਦੀ ਭੂਮਿਕਾ ਨਿਭਾਉਂਦੀ ਵੀ ਨਜ਼ਰ ਆਈ ਸੀ। ਹਾਲ ਹੀ ਵਿੱਚ ਹਿਨਾ ਖਾਨ ਸਲਮਾਨ ਖਾਨ ਦੇ ਸ਼ੋਅ ਬਿਗ ਬੌਸ 14 ਵਿੱਚ ਸਿਧਾਰਥ ਸ਼ੁਕਲਾ ਅਤੇ ਗੌਹਰ ਖਾਨ ਦੇ ਵਿਰੁੱਧ ਨਜ਼ਰ ਆਈ ਸੀ। ਦਰਸ਼ਕਾਂ ਨੇ ਵੀ ਉਸਨੂੰ ਬਹੁਤ ਪਸੰਦ ਕੀਤਾ। ਹਿਨਾ ਖਾਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ ‘ਯੇ ਰਿਸ਼ਤਾ ਕੀ ਕਹਿਲਾਤਾ’ ਨਾਲ ਕੀਤੀ ਸੀ।












