ਹਾਲੀਵੁੱਡ ਦੇ ਭਾਰਤੀ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਫਿਲਮ ‘ਸਪਾਈਡਰ ਮੈਨ ਨੋ ਵੇ ਹੋਮ’ ਦੀ ਰਿਲੀਜ਼ ਡੇਟ ਜਾਰੀ ਕਰ ਦਿੱਤੀ ਗਈ ਹੈ। ਇਹ ਫਿਲਮ ਇਸ ਸਾਲ 2 ਸਤੰਬਰ ਨੂੰ ਭਾਰਤੀ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਸਪਾਈਡਰ ਮੈਨ ਨੋ ਵੇ ਹੋਮ ਭਾਰਤ ਵਿੱਚ ਦੁਬਾਰਾ ਰਿਲੀਜ਼ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਦੋਂ ਸਪਾਈਡਰ ਮੈਨ ਨੋ ਵੇ ਹੋਮ ਰਿਲੀਜ਼ ਹੋਈ ਸੀ ਤਾਂ ਇਹ ਫਿਲਮ ਬਾਕਸ ਆਫਿਸ ‘ਤੇ ਹਿੱਟ ਰਹੀ ਸੀ। ਫਿਲਮ ਦਾ ਬਾਕਸ ਆਫਿਸ ਕਲੈਕਸ਼ਨ ਕਾਫੀ ਚੰਗਾ ਰਿਹਾ। ਹੁਣ ਇਸ ਫਿਲਮ ਨੂੰ ਨਵੇਂ ਫੁਟੇਜ ਨਾਲ ਦੁਬਾਰਾ ਰਿਲੀਜ਼ ਕੀਤਾ ਜਾ ਰਿਹਾ ਹੈ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰਕੇ ਇਸ ਫਿਲਮ ਦਾ ਅਧਿਕਾਰਤ ਪੋਸਟਰ ਸ਼ੇਅਰ ਕਰਕੇ ਰਿਲੀਜ਼ ਡੇਟ ਦੀ ਜਾਣਕਾਰੀ ਦਿੱਤੀ ਹੈ।
ਟਵੀਟ ਮੁਤਾਬਕ ਇਸ ਵਾਰ ਫਿਲਮ ਨੂੰ ਕੁਝ ਹੋਰ ਸੀਨ ਜੋੜ ਕੇ ਰਿਲੀਜ਼ ਕੀਤਾ ਜਾ ਰਿਹਾ ਹੈ। ਫਿਲਮ ਦੇ ਪੁਰਾਣੇ ਸੰਸਕਰਣ ਵਿੱਚ ਉਹ ਦ੍ਰਿਸ਼ ਗਾਇਬ ਹਨ। 2 ਸਤੰਬਰ ਨੂੰ ਭਾਰਤੀ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ‘ਸਪਾਈਡਰ-ਮੈਨ: ਨੋ ਵੇ ਹੋਮ’ ਦੇ ਪਿਛਲੇ ਵਰਜਨ ਨੂੰ ਭਾਰਤੀ ਪ੍ਰਸ਼ੰਸਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਖਬਰਾਂ ਮੁਤਾਬਕ ਫਿਲਮ ਨੇ ਭਾਰਤ ‘ਚ 200 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਸੋਨੀ ਇੰਡੀਆ ਡਿਵੀਜ਼ਨ ਨੇ ਇੱਕ ਬਿਆਨ ਵਿੱਚ ਕਿਹਾ, “ਸਪਾਈਡਰ-ਮੈਨ: ਨੋ ਵੇ ਹੋਮ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਸੋਨੀ ਪਿਕਚਰਜ਼ ਐਂਟਰਟੇਨਮੈਂਟ ਇੰਡੀਆ ਨੇ ਹੁਣ ਬਲਾਕਬਸਟਰ ਸੁਪਰਹੀਰੋ ਫਿਲਮ ਨੂੰ ਸਾਰੇ ਨਵੇਂ ਫੁਟੇਜ ਅਤੇ ਹੋਰ ਬਹੁਤ ਕੁਝ ਦੇ ਨਾਲ ਦੁਬਾਰਾ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਇਹ ਫਿਲਮ 2 ਸਤੰਬਰ ਨੂੰ ਭਾਰਤ ਦੇ ਸਾਰੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।












