ਭਾਰਤ-ਪਾਕਿ ਸਰਹੱਦ ਤੇ ਬੀਐਸਐਫ ਵੱਲੋਂ ਲਗਾਤਾਰ ਚੌਕਸੀ ਵਰਤੀ ਜਾਂਦੀ ਹੈ ਤੇ ਉੱਥੇ ਹੀ ਲੱਗੇ ਸੀਸੀਟੀਵੀ ਕੈਮਰੇ ਵੀ ਲਗਾਤਾਰ ਬਾਰਡਰ ਤੇ ਨਜ਼ਰ ਬਣਾਏ ਰੱਖਦੇ ਹਨ।ਪਰ ਫਿਰ ਵੀ ਵੱਧਦੀ ਠੰਡ ਕਾਰਨ ਸੰਘਣੀ ਧੁੰਦ ਦਾ ਫਾਇਦਾ ਚੁੱਕਦਿਆਂ ਪਾਕਿਸਤਾਨ ਵੱਲੋਂ ਨਸ਼ਾਂ ਤਸਕਰੀ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਜੇ ਗੱਲ ਕਰੀਏ ਫਾਜ਼ਿਲਕਾ ਦੀ ਭਾਰਤ-ਪਾਕਿ ਸਰਹੱਦ ਦੀ ਤਾਂ ਜਿਥੇ ਦੋ ਦਿਨਾਂ ’ਚ 38 ਪੈਕਟ ਹੈਰੋਇਨ ਦੇ ਬਰਾਮਦ ਕੀਤੇ ਗਏ ਹਨ।

ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਫਾਜ਼ਿਲਕਾ ਦੀ ਭਾਰਤ-ਪਾਕਿ ਸਰਹੱਦ ਤੋਂ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਵੱਲੋਂ 13 ਪੈਕਟ ਹੈਰੋਇਨ ਸਮੇਤ 4 ਲੋਕਾਂ ਨੂੰ ਅੱਜ ਕਾਬੂ ਕੀਤਾ ਗਿਆ ਹੈ।ਫੜੇ ਗਏ ਮੁਲਜ਼ਮ ਫਿਰੋਜ਼ਪੁਰ ਦੇ ਦੱਸੇ ਜਾ ਰਹੇ ਹਨ। ਫ਼ਾਜ਼ਿਲਕਾ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਇਨ੍ਹਾਂ 13 ਪੈਕਟ ਹੈਰੋਇਨ ਦੀ ਕੀਮਤ 65 ਕਰੋੜ ਦੇ ਕਰੀਬ ਦੱਸੀ ਹੈ।
ਜੇਕਰ ਇਸ ਤੋਂ ਪਹਿਲਾ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਕੱਲ ਬੀਐੱਸਐੱਫ ਨੇ ਕੁਝ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਸਰਹੱਦੋਂ ਪਾਰ ਤੋਂ ਆਈ 25 ਪੈਕੇਟ ਹੈਰੋਇਨ ਬਰਾਮਦ ਕੀਤੇ ਹਨ ਤੇ ਜਿਸਦਾ ਵਜ਼ਨ ਕਰੀਬ 26 ਕਿੱਲੋਂ ਦੱਸਿਆ ਜਾ ਰਿਹਾ ਸੀ। ਇਸ ਦੀ ਕੀਮਤ 133 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ।ਜਿਸ ਕਾਰਨ ਬੀਐਸਐਫ ਵੱਲੋਂ ਸਰਹੱਦ ਤੇ ਹੁਣ ਹੋਰ ਜਿਆਦਾ ਸਖਤੀ ਵਧਾ ਦਿੱਤੀ ਹੈ।












