ਅਡਾਨੀ ਗਰੁੱਪ NDTV ਮੀਡੀਆ ਗਰੁੱਪ ‘ਚ 29.18 ਫੀਸਦੀ ਹਿੱਸੇਦਾਰੀ ਖਰੀਦੇਗਾ। ਇਹ ਸੌਦਾ ਅਡਾਨੀ ਗਰੁੱਪ ਦੀ ਕੰਪਨੀ AMG ਮੀਡੀਆ ਨੈੱਟਵਰਕ ਰਾਹੀਂ ਕੀਤਾ ਜਾਵੇਗਾ। AMG ਮੀਡੀਆ ਨੈੱਟਵਰਕ ਲਿਮਟਿਡ (AMNL) ਨੂੰ ਸਹਾਇਕ ਕੰਪਨੀ VPCL ਰਾਹੀਂ ਹਿੱਸੇਦਾਰੀ ਖਰੀਦਣ ਲਈ ਕਿਹਾ ਗਿਆ ਹੈ। ਅਡਾਨੀ ਮੀਡੀਆ ਨੈੱਟਵਰਕ ਦੇ ਸੀਈਓ ਸੰਜੇ ਪੁਗਲੀਆ ਨੇ ਇੱਕ ਪੱਤਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਅਡਾਨੀ ਗਰੁੱਪ ਦੇ ਏਐਮਜੀ ਮੀਡੀਆ ਨੇ ਐਨਡੀਟੀਵੀ ਵਿੱਚ ਵਾਧੂ 26% ਹਿੱਸੇਦਾਰੀ ਦੀ ਪੇਸ਼ਕਸ਼ ਵੀ ਕੀਤੀ ਹੈ। ਅਡਾਨੀ ਗਰੁੱਪ ਨੇ NDTV ਵਿੱਚ 26% ਹਿੱਸੇਦਾਰੀ ਲਈ 294 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ 493 ਕਰੋੜ ਰੁਪਏ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਬਾਅਦ ਮੰਗਲਵਾਰ ਨੂੰ NDTV ਦਾ ਸ਼ੇਅਰ 5 ਫੀਸਦੀ ਵਧ ਕੇ 376.55 ਰੁਪਏ ‘ਤੇ ਬੰਦ ਹੋਇਆ।












