July 24, 2026, 4:00 pm
----------- Advertisement -----------
HomeNewsScienceਗੂਗਲ ਵੱਲੋਂ Play Store ਤੋਂ 2000 ਪਰਸਨਲ ਲੋਨ ਐਪਸ Block

ਗੂਗਲ ਵੱਲੋਂ Play Store ਤੋਂ 2000 ਪਰਸਨਲ ਲੋਨ ਐਪਸ Block

Published on

----------- Advertisement -----------

ਭਾਰਤ ਵਿੱਚ ਲੋਕਾਂ ਨੂੰ ਪਰਸਨਲ ਲੋਨ ਪ੍ਰਦਾਨ ਕਰਨ ਵਾਲੀਆਂ 2000 ਐਪਸ ਨੂੰ ਬਲਾਕ ਕਰ ਦਿੱਤਾ ਗਿਆ ਹੈ। ਗੂਗਲ ਨੇ ਜਨਵਰੀ ਤੋਂ ਜੁਲਾਈ ਦੇ ਦੌਰਾਨ ਪਲੇ ਸਟੋਰ ਤੋਂ 2000 ਐਪਸ ਨੂੰ ਬਲੌਕ ਕੀਤਾ ਹੈ, ਕਿਉਂਕਿ ਉਹ ਗੂਗਲ ਦੀ ਪਾਲਿਸੀ ਦਾ ਪਾਲਣ ਨਹੀਂ ਕਰ ਰਹੇ ਸਨ। ਗੂਗਲ ਏਸ਼ੀਆ-ਪੈਸੀਫਿਕ ਦੇ ਸੀਨੀਅਰ ਡਾਇਰੈਕਟਰ ਅਤੇ ਟਰੱਸਟ ਐਂਡ ਸੇਫਟੀ ਦੇ ਮੁਖੀ ਸਾਈਕਤ ਮਿੱਤਰਾ ਨੇ ਕਿਹਾ ਕਿ 50 ਫੀਸਦੀ ਲੋਨ ਐਪਸ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਗੂਗਲ ਏਸ਼ੀਆ-ਪੈਸੀਫਿਕ ਦੇ ਸੀਨੀਅਰ ਡਾਇਰੈਕਟਰ ਅਤੇ ਟਰੱਸਟ ਐਂਡ ਸੇਫਟੀ ਦੇ ਮੁਖੀ ਸੈਕਤ ਮਿੱਤਰਾ ਨੇ ਕਿਹਾ, “ਪਲੇ ਸਟੋਰ ਤੋਂ ਲੋਨ ਐਪਸ ਨੂੰ ਵੱਡੇ ਪੱਧਰ ‘ਤੇ ਹਟਾਇਆ ਗਿਆ ਹੈ। ਮੈਂ ਕਹਿ ਸਕਦਾ ਹਾਂ ਕਿ ਅਜਿਹੇ ਅੱਧੇ ਤੋਂ ਵੱਧ ਐਪਸ ਹੁਣ ਪਲੇ ਸਟੋਰ ‘ਤੇ ਉਪਲਬਧ ਨਹੀਂ ਹਨ।”
ਇਸ ਤੋਂ ਇਲਾਵਾ ਕੰਪਨੀ ਨੇ ਪਲੇ ਸਟੋਰ ‘ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ‘ਤੇ ਨਜ਼ਰ ਰੱਖਣ ਲਈ ਆਪਣਾ ਆਰਟੀਫਿਸ਼ੀਅਲ ਇੰਟੈਲੀਜੈਂਸ ਮਕੈਨਿਜਮ ਲਗਾਇਆ ਹੈ। ਉਨ੍ਹਾਂ ਤੋਂ ਸਾਹਮਣੇ ਆਈਆਂ ਗੱਲਾਂ ਦੇ ਆਧਾਰ ‘ਤੇ ਪਲੇ ਸਟੋਰ ਤੋਂ ਐਪਸ ਨੂੰ ਹਟਾ ਦਿੱਤਾ ਗਿਆ।
ਗੂਗਲ ਨੇ ਸਪੱਸ਼ਟ ਕੀਤਾ ਹੈ ਕਿ ਪਲੇ ਸਟੋਰ ‘ਤੇ ਬਲੌਕ ਕੀਤੀਆਂ ਗਈਆਂ ਐਪਸ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਬਹੁਤ ਜ਼ਿਆਦਾ ਵਿਆਜ ਦਰਾਂ, ਉੱਚ ਪ੍ਰੋਸੈਸਿੰਗ ਫੀਸਾਂ ਅਤੇ ਅਪਮਾਨਜਨਕ ਸ਼ਰਤਾਂ ਨਾਲ ਲੋਨ ਪ੍ਰਦਾਨ ਕਰਦੀਆਂ ਸਨ। ਇਨ੍ਹਾਂ ਨੂੰ ਹਟਾਉਣ ਲਈ ਕੰਪਨੀ ਦੇ ਆਪਣੇ ਮਾਪਦੰਡ ਹਨ। ਸੈਕਤ ਮਿੱਤਰਾ ਨੇ ਦਾਅਵਾ ਕੀਤਾ ਕਿ ਬਲਾਕ ਕੀਤੀਆਂ ਐਪਸ ਭਾਰਤੀ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਐਪਸ ਨੂੰ ਸੂਚੀਬੱਧ ਹੋਣ ਤੋਂ ਰੋਕਣ ਲਈ ਕੰਪਨੀ ਆਪਣੀ ਪਲੇ ਸਟੋਰ ਨੀਤੀ ਵਿੱਚ ਬਦਲਾਅ ਕਰੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰਤ ਲਈ ਮਾਣ ਵਾਲਾ ਪਲ – ਇਸ ਭਾਰਤੀ ਦੇ ਹੱਥ ਆਈ ਵਟਸਐਪ ਦੀ ਗਲੋਬਲ ਕਮਾਨ – ਜਾਣੋ ਕੌਣ ਹਨ ਕੁਨਾਲ ਸ਼ਾਹ?

ਭਾਰਤੀ ਫਿਨਟੈਕ ਕੰਪਨੀ CRED ਦੇ ਸੰਸਥਾਪਕ ਅਤੇ ਸੀ.ਈ.ਓ. ਤੇ ਭਾਰਤ ਦੇ ਮਸ਼ਹੂਰ ਉਦਯੋਗਪਤੀਆਂ 'ਚੋਂ...

ਅਗਲੇ ਹਫ਼ਤੇ ਬੈਂਕ 5 ਦਿਨ ਲਈ ਰਹਿਣਗੇ ਬੰਦ, ਪੜ੍ਹੋ ਵੇਰਵਾ

ਕੱਲ੍ਹ 22 ਜੂਨ ਤੋਂ ਸ਼ੁਰੂ ਹੋਣ ਵਾਲੇ ਨਵੇਂ ਹਫਤੇ (22 ਜੂਨ ਤੋਂ 28 ਜੂਨ)...

PhonePe ਵਰਤਣ ਵਾਲੇ ਦੇਣ ਧਿਆਨ! ਹੁਣ ਇਨਐਕਟਿਵ ਵਾਲਿਟ ‘ਤੇ ਲੱਗੇਗਾ ਭਾਰੀ ਜੁਰਮਾਨਾ, ਜਾਣੋ ਨਵੇਂ ਨਿਯਮ

ਜੇਕਰ ਤੁਸੀਂ ਵੀ ਆਨਲਾਈਨ ਪੇਮੈਂਟ ਜਾਂ ਰੀਚਾਰਜ ਕਰਨ ਲਈ ਫੋਨਪੇ (PhonePe) ਐਪ ਦੀ ਵਰਤੋਂ...

ਫੈਲੋਜ਼ 10 ਜ਼ਿਲ੍ਹਿਆਂ ਵਿੱਚ ਲਾਇਬ੍ਰੇਰੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰ ਰਹੇ ਹਨ ; ਸਾਲ ਦੇ ਅੰਤ ਤੱਕ 80 ਫੀਸਦੀ ਤੋਂ ਵੱਧ ਨਸ਼ਾ ਮੁਕਤੀ ਕੇਂਦਰਾਂ ਤੱਕ...

ਚੰਡੀਗੜ੍ਹ, 19 ਜੂਨ 2026:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਲੜਾਈ ਵਿੱਚ ਲਾਇਬ੍ਰੇਰੀਆਂ ਇੱਕ ਨਵੇਂ...

ਨਕਲੀ ਵੀਡੀਓ ਪਿੱਛੇ ਦੀ ਸੱਚਾਈ ਸਾਹਮਣੇ ਆ ਚੁੱਕੀ ਹੈ; ਵੀਡੀਓ ਵਿੱਚ 1,191 ਫਰੇਮ ਹਨ ਅਤੇ ਇੱਕ ਵੀ ਫਰੇਮ ਮੇਰੇ ਕਿਸੇ ਵੀ ਸਰੀਰਕ ਲੱਛਣ ਨਾਲ...

ਚੰਡੀਗੜ੍ਹ; 18 ਜੂਨ:ਦੁਨੀਆ ਭਰ ਦੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਪੈਟਰੋਲ ਵਾਲੀਆਂ ਗੱਡੀਆਂ ਦੀ ENTRY ਬੰਦ, ਪੈਟਰੋਲ ਪੰਪਾਂ ਤੋਂ ਵੀ ਨਹੀਂ ਮਿਲੇਗਾ ਤੇਲ

ਦਿੱਲੀ ਵਿੱਚ ਲਗਾਤਾਰ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕ ਵੱਡਾ ਕਦਮ ਚੁੱਕਿਆ...

ਸਿਵਲ ਹਸਪਤਾਲ ‘ਚ ਗੁਲੂਕੋਜ਼ ਲਾਉਂਦਿਆਂ ਹੀ 15 ਔਰਤਾਂ ਦੀ ਵਿਗੜੀ ਸਿਹਤ, ਮਚੀ ਹਫੜਾ-ਦਫੜੀ

ਪੰਜਾਬ ‘ਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਸਪਤਾਲ ‘ਚ ਦਾਖਲ 15 ਔਰਤਾਂ...

ਪੰਜਾਬ ਦੇ ਨੌਜਵਾਨਾਂ ਲਈ ਆਈ ਖੁਸ਼ਖਬਰੀ, ਨਿਕਲੀ ਫੌਜ ਦੀ ਭਰਤੀ

ਭਾਰਤੀ ਫੌਜ ਵਿਚ ਜੋ ਭਰਤੀਆਂ ਨਿਕਲੀਆਂ ਹਨ ਉਨ੍ਹਾਂ ਦੀ ਆਨਲਾਈਨ ਰਜਿਸਟਰੇਸ਼ਨ ਕੱਲ ਤੋਂ ਭਾਵ...