October 19, 2026, 7:21 am
----------- Advertisement -----------
HomeNewsBreaking Newsਭਾਰਤ ਲਈ ਮਾਣ ਵਾਲਾ ਪਲ - ਇਸ ਭਾਰਤੀ ਦੇ ਹੱਥ ਆਈ ਵਟਸਐਪ...

ਭਾਰਤ ਲਈ ਮਾਣ ਵਾਲਾ ਪਲ – ਇਸ ਭਾਰਤੀ ਦੇ ਹੱਥ ਆਈ ਵਟਸਐਪ ਦੀ ਗਲੋਬਲ ਕਮਾਨ – ਜਾਣੋ ਕੌਣ ਹਨ ਕੁਨਾਲ ਸ਼ਾਹ?

Published on

----------- Advertisement -----------

ਭਾਰਤੀ ਫਿਨਟੈਕ ਕੰਪਨੀ CRED ਦੇ ਸੰਸਥਾਪਕ ਅਤੇ ਸੀ.ਈ.ਓ. ਤੇ ਭਾਰਤ ਦੇ ਮਸ਼ਹੂਰ ਉਦਯੋਗਪਤੀਆਂ ‘ਚੋਂ ਇਕ ਕੁਨਾਲ ਸ਼ਾਹ ਹੁਣ ਦੁਨੀਆ ਦੀ ਸਭ ਤੋਂ ਵੱਡੀ ਮੈਸੇਜਿੰਗ ਐਪ ਵਟਸਐਪ ਦੇ ਨਵੇਂ ਗਲੋਬਲ ਹੈੱਡ ਨਿਯੁਕਤ ਕੀਤੇ ਗਏ ਹਨ । ਇਹ ਪਹਿਲੀ ਵਾਰ ਹੋਇਆ ਹੈ ਜਦ ਕੰਪਨੀ ਨੇ ਕਿਸੇ ਭਾਰਤੀ ਉਦਯੋਗਪਤੀ ਨੂੰ ਵਟਸਐਪ ਦੀ ਗਲੋਬਲ ਕਮਾਨ ਸੌਂਪੀ ਹੈ । ਵਟਸਐਪ ਦੇ ਮੌਜੂਦਾ ਮੁਖੀ Will Cathcart ਪਿਛਲੇ ਸੱਤ ਸਾਲਾਂ ਤੋਂ ਇਸ ਅਹੁਦੇ ‘ਤੇ ਰਹੇ ਹਨ ਤੇ ਹੁਣ ਕੁਨਾਲ Will Cathcart ਦੀ ਥਾਂ ਲੈਣਗੇ |

ਰਿਪੋਰਟਾਂ ਮੁਤਾਬਕ, Meta ਨੇ CRED ਵਿਚ ਲਗਭਗ 900 ਮਿਲੀਅਨ ਡਾਲਰ ਯਾਨੀ ਕਰੀਬ ₹8,550 ਕਰੋੜ ਦਾ ਨਿਵੇਸ਼ ਕੀਤਾ ਹੈ। ਇਸ ਸੌਦੇ ਦੇ ਨਾਲ ਹੀ ਕੁਨਾਲ ਸ਼ਾਹ ਨੂੰ ਵਟਸਐਪ ਦੀ ਗਲੋਬਲ ਲੀਡਰਸ਼ਿਪ ਸੌਂਪੀ ਗਈ ਹੈ।

ਇਸ ਬਾਬਤ Mark Zuckerberg ਦਾ ਕਹਿਣਾ ਹੈ ਕਿ ਕੁਨਾਲ ਸ਼ਾਹ ਨੇ CRED ਨੂੰ ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਟੈਕ ਕੰਪਨੀਆਂ ਵਿਚੋਂ ਇਕ ਬਣਾਇਆ ਹੈ ਅਤੇ ਉਨ੍ਹਾਂ ਦੀ ਗਲੋਬਲ ਸੋਚ ਵਟਸਐਪ ਨੂੰ ਨਵੀਆਂ ਉੱਚਾਈਆਂ ਤੱਕ ਲੈ ਜਾਣ ਵਿਚ ਮਦਦ ਕਰੇਗੀ।

ਜ਼ਿਕਰਯੋਗ ਹੈ ਕਿ ਕੁਨਾਲ ਸ਼ਾਹ ਦਾ ਵਟਸਐਪ ਦੇ ਗਲੋਬਲ ਹੈੱਡ ਵਜੋਂ ਨਿਯੁਕਤ ਹੋਣਾ ਭਾਰਤੀ ਸਟਾਰਟਅਪ ਇਕੋਸਿਸਟਮ ਲਈ ਇਕ ਇਤਿਹਾਸਕ ਪਲ ਮੰਨਿਆ ਜਾ ਰਿਹਾ ਹੈ, ਕਿਉਂਕਿ ਪਹਿਲੀ ਵਾਰ ਕਿਸੇ ਭਾਰਤੀ ਸਟਾਰਟਅਪ ਸੰਸਥਾਪਕ ਨੂੰ ਦੁਨੀਆ ਦੀ ਸਭ ਤੋਂ ਵੱਡੀ ਮੈਸੇਜਿੰਗ ਐਪ ਦੀ ਕਮਾਨ ਮਿਲੀ ਹੈ।

ਕੁਨਾਲ ਸ਼ਾਹ ਦਾ ਜਨਮ 20 ਮਈ 1983 ਨੂੰ ਹੋਇਆ। ਉਨ੍ਹਾਂ ਨੇ ਮੁੰਬਈ ਦੇ ਵਿਲਸਨ ਕਾਲਜ ਤੋਂ ਫ਼ਿਲਾਸਫੀ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ NMIMS ਤੋਂ MBA ਸ਼ੁਰੂ ਕੀਤਾ ਪਰ ਵਿਚਕਾਰ ਹੀ ਪੜ੍ਹਾਈ ਛੱਡ ਕੇ ਕਾਰੋਬਾਰ ਦੀ ਦੁਨੀਆ ਵਿਚ ਕਦਮ ਰੱਖਿਆ।

ਉਨ੍ਹਾਂ ਨੇ 2010 ਵਿਚ ਡਿਜ਼ਿਟਲ ਪੇਮੈਂਟ ਪਲੇਟਫਾਰਮ FreeCharge ਦੀ ਸਥਾਪਨਾ ਕੀਤੀ ਸੀ ਜੋ ਕਿ ਭਾਰਤ ਦੀਆਂ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਫਿਨਟੈਕ ਕੰਪਨੀਆਂ ਵਿਚੋਂ ਇਕ ਬਣੀ। 2015 ਵਿਚ Snapdeal ਨੇ ਇਸ ਨੂੰ ਲਗਭਗ ₹2,800 ਕਰੋੜ ਵਿਚ ਖਰੀਦ ਲਿਆ, ਜਿਸ ਨਾਲ ਕੁਨਾਲ ਸ਼ਾਹ ਭਾਰਤੀ ਸਟਾਰਟਅਪ ਜਗਤ ਦਾ ਵੱਡਾ ਨਾਮ ਬਣ ਗਏ।

2018 ਵਿਚ ਉਨ੍ਹਾਂ ਨੇ CRED ਦੀ ਸਥਾਪਨਾ ਕੀਤੀ। ਇਹ ਐਪ ਉੱਚ ਕ੍ਰੈਡਿਟ ਸਕੋਰ ਵਾਲੇ ਗਾਹਕਾਂ ਨੂੰ ਕ੍ਰੈਡਿਟ ਕਾਰਡ ਬਿੱਲ ਭਰਨ, ਲੋਨ, ਬੀਮਾ, ਨਿਵੇਸ਼ ਅਤੇ ਰਿਵਾਰਡ ਸੇਵਾਵਾਂ ਪ੍ਰਦਾਨ ਕਰਦੀ ਹੈ। ਅੱਜ CRED ਦੇ 1.7 ਕਰੋੜ ਤੋਂ ਵੱਧ ਮਹੀਨਾਵਾਰ ਯੂਜ਼ਰ ਹਨ ਅਤੇ ਇਹ ਭਾਰਤ ਦੇ 40% ਤੋਂ ਵੱਧ ਕ੍ਰੈਡਿਟ ਕਾਰਡ ਭੁਗਤਾਨ ਪ੍ਰੋਸੈਸ ਕਰਦੀ ਹੈ।

ਭਾਰਤੀ ਸਟਾਰਟਅਪ ਜਗਤ ਵਿਚ ਕੁਨਾਲ ਸ਼ਾਹ ਨੂੰ ਸਭ ਤੋਂ ਪ੍ਰਭਾਵਸ਼ਾਲੀ ਉਦਯੋਗਪਤੀਆਂ ਵਿਚ ਗਿਣਿਆ ਜਾਂਦਾ ਹੈ। ਉਹ ਨਾ ਸਿਰਫ਼ ਆਪਣੀਆਂ ਕੰਪਨੀਆਂ ਖੜ੍ਹੀਆਂ ਕਰਨ ਲਈ ਮਸ਼ਹੂਰ ਹਨ, ਸਗੋਂ ਕਈ ਨਵੇਂ ਸਟਾਰਟਅਪਸ ਵਿਚ ਨਿਵੇਸ਼ ਅਤੇ ਮਾਰਗਦਰਸ਼ਨ ਵੀ ਕਰਦੇ ਹਨ। ਉਨ੍ਹਾਂ ਨੇ 250 ਤੋਂ ਵੱਧ ਸਟਾਰਟਅਪਸ ਵਿਚ ਨਿਵੇਸ਼ ਕੀਤਾ ਹੈ।

ਹੁਣ WhatsApp ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲ ਕੁਨਾਲ ਸ਼ਾਹ CRED ਦੇ CEO ਅਹੁਦੇ ਤੋ ਹੱਟ ਜਾਣਗੇ। ਕੰਪਨੀ ਦੇ Strategy ਅਤੇ Finance ਮੁਖੀ Miten Sampat ਨੂੰ ਅੰਤਰਿਮ CEO ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ ਕੁਨਾਲ ਸ਼ਾਹ ਕੰਪਨੀ ਵਿਚ ਸ਼ੇਅਰਹੋਲਡਰ ਵਜੋਂ ਜੁੜੇ ਰਹਿਣਗੇ।

Meta ਦੇ CEO Mark Zuckerberg ਮੁਤਾਬਕ, ਕੁਨਾਲ ਸ਼ਾਹ ਵਿਚ “Builder Mentality” ਅਤੇ “Global Perspective” ਹੈ। Meta ਦਾ ਮੰਨਣਾ ਹੈ ਕਿ ਉਹ WhatsApp ਨੂੰ ਸਿਰਫ਼ ਮੈਸੇਜਿੰਗ ਐਪ ਨਹੀਂ, ਸਗੋਂ AI, ਬਿਜ਼ਨਸ ਅਤੇ ਡਿਜ਼ਿਟਲ ਭੁਗਤਾਨਾਂ ਦਾ ਵੱਡਾ ਪਲੇਟਫਾਰਮ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ ਤੇ ਹੁਣ ਉਨ੍ਹਾਂ ਦੀ ਤਰਜੀਹ WhatsApp ਲਈ AI ਆਧਾਰਿਤ ਫੀਚਰਾਂ ਦਾ ਵਿਸਥਾਰ ਕਰਨਾ, WhatsApp Business ਨੂੰ ਹੋਰ ਮਜ਼ਬੂਤ ਕਰਨਾ, ਇਸ਼ਤਿਹਾਰ ਅਤੇ ਸਬਸਕ੍ਰਿਪਸ਼ਨ ਰਾਹੀਂ ਆਮਦਨ ਵਧਾਉਣਾ, WhatsApp Pay ਨੂੰ ਵਿਸ਼ਵ ਪੱਧਰ ‘ਤੇ ਫੈਲਾਉਣਾ
ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣਾ ਹੈ |

ਮਾਹਿਰਾਂ ਦਾ ਮੰਨਣਾ ਹੈ ਕਿ ਕੁਨਾਲ ਸ਼ਾਹ ਦੀ ਅਗਵਾਈ ਹੇਠ WhatsApp ਸਿਰਫ਼ ਚੈਟਿੰਗ ਐਪ ਨਹੀਂ ਰਹੇਗਾ, ਸਗੋਂ ਇਕ “ਸੁਪਰ ਐਪ” ਬਣ ਸਕਦਾ ਹੈ, ਜਿਸ ਵਿਚ ਡਿਜ਼ਿਟਲ ਭੁਗਤਾਨ,ਆਨਲਾਈਨ ਖਰੀਦਦਾਰੀ,AI ਸਹਾਇਕ, ਕਾਰੋਬਾਰੀ ਸੇਵਾਵਾਂ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਵਰਗੀਆਂ ਸਹੂਲਤਾਂ ਨੂੰ ਹੋਰ ਵਧਾਇਆ ਜਾ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਰਵਿੰਦਰ ਸਿੰਘ ਝੋਟਾ ਦੇ ਹੱਕ ‘ਚ ਮਾਨਸਾ ਪਹੁੰਚੇ ਬੱਬੂ ਮਾਨ ਤੇ G Khan, ਲੋਕਾਂ ਨੂੰ ਕੀਤੀ ਇਹ ਅਪੀਲ

ਨਸ਼ਿਆਂ ਖਿਲਾਫ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿਚ ਪਰਿਵਾਰ ਹੁਣ...

ਸਿੱਧੂ ਮੂਸੇਵਾਲਾ ਦੇ ਮਾਪਿਆਂ ਖ਼ਿਲਾਫ਼ ਸ਼ਿਕਾਇਤ, ਛੋਟੇ ਸਿੱਧੂ ਦੇ ਇਸ਼ਾਰਿਆਂ ’ਤੇ ਉਠਾਏ ਸਵਾਲ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਖ਼ਿਲਾਫ਼ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਸ਼ਿਕਾਇਤ...

 ਅਜੈ ਦੇਵਗਨ ਦੇ ਬੰਗਲੇ ‘ਤੇ ਚੱਲਿਆ BMC ਦਾ ਬੁਲਡੋਜ਼ਰ, ਗੈਰ-ਕਾਨੂੰਨੀ ਨਿਰਮਾਣ ਖਿਲਾਫ ਹੋਈ ਕਾਰਵਾਈ

ਮੁੰਬਈ ਨਗਰ ਨਿਗਮ ਨੇ ਅਦਾਕਾਰ ਅਜੇ ਦੇਵਗਨ ਦੇ ਜਹੂ ਸਥਿਤ ਬੰਗਲੇ ਵਿਚ ਬਿਨਾਂ ਇਜਾਜ਼ਤ...

ਨਾਲੇ ਵਿਚ ਡਿੱਗੀ ਸਵਾਰੀਆਂ ਨਾਲ ਭਰੀ ਟੈਂਪੋ ਟਰੈਵਲਰ, ਅੱਠ ਲੋਕਾਂ ਦੀ ਮੌਕੇ ‘ਤੇ ਮੌਤ

ਰਾਜਸਥਾਨ ਦੇ ਕੋਟਾ ਵਿੱਚ, ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਇੱਕ ਟੈਂਪੋ ਟਰੈਵਲਰ ਇੱਕ ਪੁਲੀ ਤੋਂ ਹੇਠਾਂ...

ਗ੍ਰੇਟਰ ਨੋਇਡਾ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਸ਼ੱਕੀ ਹਾਲਤ ਵਿੱਚ ਮੌਤ

ਗ੍ਰੇਟਰ ਨੋਇਡਾ ਦੇ ਰਾਬੂਪੁਰਾ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਨਗਲਾ ਸ੍ਰੀਗੋਪਾਲ ਵਿੱਚ ਇੱਕੋ ਪਰਿਵਾਰ...

ED ਰੇਡ ਖਿਲਾਫ਼ ਕੋਰਟ ਪਹੁੰਚੇ AAP ਆਗੂ ਸੰਨੀ ਆਹਲੂਵਾਲੀਆ, ਚੰਡੀਗੜ੍ਹ ਰਿਹਾਇਸ਼ ‘ਤੇ ਪਿਆ ਸੀ ਛਾਪਾ

ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ...

ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਵਿਦਿਆਰਥੀ ਆਗੂਆਂ ਖ਼ਿਲਾਫ਼ ਮਾਮਲਾ ਦਰਜ

ਫਰੀਦਕੋਟ ਪੁਲੀਸ ਨੇ ਬੀਤੇ ਦਿਨੀਂ ਸੂਬੇ ਭਰ ਵਿੱਚ ਸੱਦੇ ਗਏ ‘ਪੰਜਾਬ ਬੰਦ’ ਦੌਰਾਨ ਸਰਕਾਰੀ...

ਕੈਲੀਫੋਰਨੀਆ ’ਚ ਲਾਪਤਾ ਪੰਜਾਬਣ ਜੈਸਮੀਨ ਔਜਲਾ ਗਿੱਲ ਦਾ ਬੇਰਹਿਮੀ ਨਾਲ ਕਤਲ; ਪਤੀ ਗ੍ਰਿਫ਼ਤਾਰ

ਅਮਰੀਕਾ ਦੇ ਕੈਲੀਫੋਰਨੀਆ ਦੀ ਸੈਕਰਾਮੈਂਟੋ ਰਿਹਾਇਸ਼ ਤੋਂ 30 ਸਤੰਬਰ ਤੋਂ ਲਾਪਤਾ ਚੱਲ ਰਹੀ ਪੰਜਾਬੀ...

ਮਾਨ ਸਰਕਾਰ ਦੀ ਨਸ਼ਿਆਂ ਖਿਲਾਫ ਜੰਗ ਤੇਜ਼, ਪੰਜਾਬ ‘ਚ 117 ਡੀਐਸਪੀ ਨਿਯੁਕਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਲੌਰ ਵਿੱਚ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ...