November 2, 2026, 10:01 am
----------- Advertisement -----------
HomeNewsEntertainmentਪਿੰਕ ਡ੍ਰੇਸ 'ਚ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਆਲੀਆ ਭੱਟ,ਤਾਂ ਯੂਜ਼ਰਸ...

ਪਿੰਕ ਡ੍ਰੇਸ ‘ਚ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਆਲੀਆ ਭੱਟ,ਤਾਂ ਯੂਜ਼ਰਸ ਨੇ ਕੀਤੇ ਇਹ ਕੰਮੈਂਟਸ

Published on

----------- Advertisement -----------

ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੇ ਪਤੀ ਅਤੇ ਅਭਿਨੇਤਾ ਰਣਬੀਰ ਕਪੂਰ ਨਾਲ ਆਪਣੀ ਆਉਣ ਵਾਲੀ ਫਿਲਮ ‘ਬ੍ਰਹਮਾਸਤਰ’ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਇਸ ਦੌਰਾਨ ਉਹ ਆਪਣੀ ਪ੍ਰੈਗਨੈਂਸੀ ਲੁੱਕ ਨਾਲ ਮੈਟਰਨਿਟੀ ਫੈਸ਼ਨ ‘ਚ ਨਵਾਂ ਟਰੈਂਡ ਸੈੱਟ ਕਰ ਰਹੀ ਹੈ। ਹਾਲ ਹੀ ‘ਚ ਉਸ ਦੀਆਂ ਕੁਝ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ‘ਚ ਉਹ ਮਾਣ ਨਾਲ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਸਟਾਈਲਿਸਟ ਅਨੀਤਾ ਸ਼ਰਾਫ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਆਲੀਆ ਭੱਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਉਹ ਪਿੰਕ ਕਲਰ ਦੀ ਡਰੈੱਸ ‘ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਉਸ ਨੇ ਮੈਚਿੰਗ ਜੈਕੇਟ ਦੇ ਨਾਲ ਗੁਲਾਬੀ ਰੰਗ ਦੀ ਸਟ੍ਰੈਪੀ ਡਰੈੱਸ ਪਾਈ ਹੋਈ ਹੈ। ਆਲੀਆ ਨੇ ਗੋਲਡ ਹੂਪ ਈਅਰਰਿੰਗਸ ਅਤੇ ਸਾਫਟ ਕਰਲਜ਼ ਨਾਲ ਆਪਣਾ ਲੁੱਕ ਪੂਰਾ ਕੀਤਾ।

ਅਭਿਨੇਤਰੀ ਦੀ ਪ੍ਰੈਗਨੈਂਸੀ ਗਲੋ ਉਸ ਦੇ ਲੁੱਕ ਨੂੰ ਹੋਰ ਵਧਾ ਰਹੀ ਹੈ। ਤਸਵੀਰਾਂ ਸਾਹਮਣੇ ਆਉਂਦੇ ਹੀ ਆਲੀਆ ਦੇ ਪ੍ਰਸ਼ੰਸਕ ਬਹੁਤ ਖੁਸ਼ ਹੋ ਗਏ ਅਤੇ ਉਨ੍ਹਾਂ ਨੇ ਆਪਣੀ ਪਸੰਦੀਦਾ ਅਦਾਕਾਰਾ ‘ਤੇ ਪਿਆਰ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ। ਇਕ ਯੂਜ਼ਰ ਨੇ ਕਮੈਂਟ ਸੈਕਸ਼ਨ ‘ਚ ਲਿਖਿਆ, ”ਆਲੀਆ ਇਕ ਸ਼ਾਨਦਾਰ ਅਭਿਨੇਤਰੀ ਬਣ ਕੇ ਉਭਰੀ ਹੈ। ਉਹ ਇੱਥੇ ਬਹੁਤ ਪਿਆਰੀ ਲੱਗ ਰਹੀ ਹੈ।” ਉਥੇ ਹੀ ਇਕ ਹੋਰ ਫੈਨ ਨੇ ਲਿਖਿਆ, ”ਹੌਟ ਮਾਂ।” ‘ਬ੍ਰਹਮਾਸਤਰ’ ਦੀ ਗੱਲ ਕਰੀਏ ਤਾਂ ਅਯਾਨ ਮੁਖਰਜੀ ਦੁਆਰਾ ਨਿਰਦੇਸ਼ਿਤ ਇਹ ਫਿਲਮ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਇਹ ਪਹਿਲੀ ਫਿਲਮ ਹੈ। ਅਜਿਹੇ ‘ਚ ਪ੍ਰਸ਼ੰਸਕ ਉਨ੍ਹਾਂ ਨੂੰ ਪਰਦੇ ‘ਤੇ ਇਕੱਠੇ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਫਿਲਮ ਵਿੱਚ ਅਮਿਤਾਭ ਬੱਚਨ, ਨਾਗਾਰਜੁਨ ਅਤੇ ਮੌਨੀ ਰਾਏ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਸ਼ਾਹਰੁਖ ਖਾਨ ਵੀ ਇੱਕ ਕੈਮਿਓ ਵਿੱਚ ਨਜ਼ਰ ਆਉਣਗੇ। ‘ਬ੍ਰਹਮਾਸਤਰ 2’ ਦਾ ਐਲਾਨ ਵੀ ਕੀਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦੀਵਾਲੀ ਤੋਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ ਹੋਇਆ ਮਹਿੰਗਾ, ਲਗਾਤਾਰ ਤੀਜੇ ਮਹੀਨੇ ਵਧੇ ਭਾਅ

ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਲੈ ਕੇ ਕੋਲਕਾਤਾ, ਮੁੰਬਈ ਤੇ ਚੇਨਈ ਤੱਕ ਕਮਰਸ਼ੀਅਲ ਗੈਸ...

ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਅਗਲੀ ਕਿਸ਼ਤ ਜਾਰੀ, 37.43 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚਣਗੇ 1291 ਕਰੋੜ ਰੁਪਏ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅਬੋਹਰ ਵਿਖੇ ਕਰਵਾਏ ਗਏ ‘ਮੁੱਖ...

ਧੀ ਦਾ ਕਤਲ ਕਰਨ ਵਾਲੇ ਪਿਓ ਨੇ ਚੁੱਕਿਆ ਖੌਫ਼ਨਾਕ ਕਦਮ! ਹੁਸ਼ਿਆਰਪੁਰ ਦੇ ਭੰਗੀ ਚੋਅ ਨੇੜੇ ਮਿਲੀ ਦੇਹ

ਪਿੰਡ ਧੂਤ ਕਲਾਂ ਵਿਖੇ ਆਪਣੀ 16 ਸਾਲਾ ਧੀ ਇੰਦਰਪ੍ਰੀਤ ਕੌਰ ਉਰਫ ਇੰਦਰ ਦਾ ਬੇਰਹਿਮੀ...

ਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ ਵਿੱਚ ਨਵੀਨਤਾਕਾਰੀ ਉਤਪਾਦਾਂ ਨਾਲ ਸਭ ਦਾ ਦਿਲ ਜਿੱਤਿਆ

ਚੰਡੀਗੜ੍ਹ, 31 ਅਕਤੂਬਰ:ਛੋਟੀ ਉਮਰ ਤੋਂ ਹੀ ਬੱਚਿਆਂ ਵਿੱਚ ਉੱਦਮੀ ਭਾਵਨਾ ਪੈਦਾ ਕਰਨ ਦੇ ਮਕਸਦ...

ਭਗਵੰਤ ਮਾਨ ਸਰਕਾਰ ਵੱਲੋਂ ਨਸ਼ਾ ਤਸਕਰੀ ਦੇ ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਇਤਿਹਾਸਕ ਕਦਮ; 35 ਵਿਸ਼ੇਸ਼ ਐੱਨ.ਡੀ.ਪੀ.ਐੱਸ. ਅਦਾਲਤਾਂ ਹੋਣਗੀਆਂ ਸਥਾਪਤ

ਚੰਡੀਗੜ੍ਹ, 31 ਅਕਤੂਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਕੈਬਨਿਟ...

ਜੰਮੂ-ਕਸ਼ਮੀਰ ਦੇ CM ਉਮਰ ਅਬਦੁੱਲਾ ਨੇ ਨਿਧੀ ਰਾਜ਼ਦਾਨ ਨਾਲ ਕਰਵਾਇਆ ਵਿਆਹ, ਤਸਵੀਰਾਂ ਸਾਂਝੀਆਂ ਕਰਕੇ ਲਿਖਿਆ “ਨਵਾਂ ਸਫ਼ਰ ਸ਼ੁਰੂ”

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਨਿਧੀ ਰਾਜਦਾਨ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ...

17 ਜੱਟ ਸਿੱਖ-11 ਦਲਿਤ ਤੇ 4 ਮਹਿਲਾਵਾਂ… AAP ਦੀ ਪਹਿਲੀ ਲਿਸਟ ‘ਚ ਕਿਸ ਜਾਤੀ17 ਜੱਟ ਸਿੱਖ-11 ਦਲਿਤ ਤੇ 4 ਮਹਿਲਾਵਾਂ

ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਕਾਰ ਆਮ ਆਦਮੀ ਪਾਰਟੀ ਨੇ ਸ਼ਨੀਵਾਰ ਯਾਨੀ 31...

ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਦਾ ਢਾਇਆ 70 ਸਾਲ ਪੁਰਾਣਾ ਘਰ, ਨਸ਼ੇ ਖਿਲਾਫ ਪੁਲਿਸ ਦੀ ਕਾਰਵਾਈ

ਪੰਜਾਬ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਅਤੇ ਨਗਰ ਨਿਗਮ...

1984 ਰਕਾਬ ਗੰਜ ਸਾਹਿਬ ਵਿਖੇ ਹਿੰਸਾ ਦਾ ਮਾਮਲਾ, ਮੰਤਰੀ ਸਿਰਸਾ ਵੱਲੋਂ ਹਾਈਕੋਰਟ ‘ਚ ਵਿਸਥਾਰਤ ਜਾਂਚ ਮੰਗ

ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ...