ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ-3′ ਦੀ ਉਡੀਕ ਕਰ ਰਹੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ‘ਕੈਰੀ ਆਨ ਜੱਟਾ-3′ ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁਕਾ ਹੈ। ਇਸ ਫ਼ਿਲਮ ਦਾ ਦੂਜਾ ਭਾਗ 2019 ‘ਚ ਆਇਆ ਸੀ ਜਦੋਂ ਕਿ ਕੈਰੀ ਆਨ ਜੱਟਾ 2012 ‘ਚ ਆਈ ਸੀ । ਇਸ ਤੋਂ ਬਾਅਦ ਇਸ ਦਾ ਤੀਜਾ ਭਾਗ ਲਿਆਉਣ ਦੀ ਤਿਆਰੀ ‘ਚ ਗਿੱਪੀ ਗਰੇਵਾਲ ਜੁਟੇ ਹੋਏ ਹਨ । ਇਸ ਫ਼ਿਲਮ ਦਾ ਇੱਕ ਪੋਸਟਰ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਨੇ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਹੈ । ਇਹ ਫ਼ਿਲਮ ਅਗਲੇ ਸਾਲ 29 ਜੂਨ 2023 ‘ਚ ਰਿਲੀਜ਼ ਹੋਵੇਗੀ ।
ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਫ਼ਿਲਮ ਨੂੰ ਪੂਰੇ ਦੇਸ਼ ‘ਚ ਪੰਜਾਬੀ ਦੇ ਨਾਲ-ਨਾਲ ਹਿੰਦੀ, ਤਾਮਿਲ, ਤੇਲਗੂ ਅਤੇ ਸਾਊਥ ਦੀਆਂ ਹੋਰ ਭਾਸ਼ਾਵਾਂ ‘ਚ ਵੀ ਡੱਬ ਕੀਤੀ ਜਾਵੇਗੀ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ । ਗਿੱਪੀ ਗਰੇਵਾਲ ਅਜਿਹੇ ਅਦਾਕਾਰ ਹਨ । ਜੋ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਗਿੱਪੀ ਗਰੇਵਾਲ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ‘ਅਰਦਾਸ’ ਵਰਗੀਆਂ ਫ਼ਿਲਮਾਂ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੀਆਂ ਹਨ ।












