ਪ੍ਰਸ਼ੰਸਕ ਰਿਤਿਕ ਰੋਸ਼ਨ ਅਤੇ ਸੈਫ ਅਲੀ ਖਾਨ ਦੀ ਫਿਲਮ ‘ਵਿਕਰਮ ਵੇਧਾ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦਾ ਧਮਾਕੇਦਾਰ ਟ੍ਰੇਲਰ ਫਿਲਹਾਲ ਰਿਲੀਜ਼ ਹੋ ਗਿਆ ਹੈ। ‘ਵਾਰ’ ਦੇ ਚਾਰ ਸਾਲ ਬਾਅਦ ਰਿਤਿਕ ਰੋਸ਼ਨ ‘ਵਿਕਰਮ ਵੇਧਾ’ ਨਾਲ ਫਿਲਮੀ ਪਰਦੇ ‘ਤੇ ਵਾਪਸੀ ਕਰਨ ਜਾ ਰਹੇ ਹਨ। ਇਹ ਉਸ ਦੀ ਧਮਾਕੇਦਾਰ ਵਾਪਸੀ ਹੈ, ਕਿਉਂਕਿ ਫਿਲਮ ‘ਚ ਉਸ ਦਾ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲੇਗਾ। ਫਿਲਮ ‘ਚ ਰਿਤਿਕ ਇਕ ਗੈਂਗਸਟਰ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ ਜੋ ਹੱਥ ‘ਚ ਹਥਿਆਰ ਲੈ ਕੇ ਲੋਕਾਂ ਨਾਲ ਮੁਕਾਬਲਾ ਕਰਦੇ ਨਜ਼ਰ ਆਉਣਗੇ। ਫ਼ਿਲਮ ਵਿਕਰਮ ਵੇਧਾ ਦੇ ਟ੍ਰੇਲਰ ਵਿੱਚ ਰਿਤਿਕ ਰੌਸ਼ਨ ਐਕਸ਼ਨ ਸੀਨਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ 2 ਮਿੰਟ 50 ਸੈਕਿੰਡ ਦੀ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਿਤਿਕ ਰੌਸ਼ਨ ਇੱਕ ਗੈਂਗਸਟਰ ਦੇ ਰੋਲ ‘ਚ ਹਨ ਅਤੇ ਸੈਫ ਅਲੀ ਖਾਨ ਪੁਲਿਸ ਅਧਿਕਾਰੀ ਦੀ ਭੂਮਿਕਾ ‘ਚ ਹਨ।
ਦੋਹਾਂ ਵਿਚਾਲੇ ਸਖ਼ਤ ਮੁਕਾਬਲਾ ਹੈ। ਟ੍ਰੇਲਰ ‘ਚ ਸੈਫ ਅਲੀ ਖ਼ਾਨ ਨੂੰ ਰਿਤਿਕ ਰੌਸ਼ਨ ਦੀਆਂ ਨਾ ਸਮਝੀਆਂ ਜਾਣ ਵਾਲੀਆਂ ਪਹੇਲੀਆਂ ਨੂੰ ਸੁਲਝਾਉਂਦੇ ਦੇਖਿਆ ਜਾ ਸਕਦਾ ਹੈ। ਦੇਖਣ ਤੋਂ ਸਾਫ ਹੈ ਕਿ ਫ਼ਿਲਮ ਦੀ ਕਹਾਣੀ ਚੰਗੇ-ਮਾੜੇ, ਸੱਚ ਤੇ ਝੂਠ ‘ਤੇ ਆਧਾਰਿਤ ਹੈ। ਫ਼ਿਲਮ ਵਿਕਰਮ ਵੇਧਾ ਦੇ ਟ੍ਰੇਲਰ ਦੀ ਖ਼ਾਸ ਗੱਲ ਇਹ ਹੈ ਕਿ ਦਰਸ਼ਕਾਂ ਨੂੰ ਇਸ ਵਿੱਚ ਰਿਤਿਕ ਰੌਸ਼ਨ ਵੱਲੋਂ ਦੇਸੀ ਡਾਇਲਾਗਜ਼ ਬੋਲਣ ਦਾ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ। ਰਿਤਿਕ ਨੇ ਯੂਪੀ ਦੀ ਭਾਸ਼ਾ ਵਿੱਚ ਆਪਣੇ ਆਪ ਨੂੰ ਬਹੁਤ ਹੀ ਸਹੀ ਢੰਗ ਨਾਲ ਪੇਸ਼ ਕੀਤਾ ਹੈ। ਦੂਜੇ ਪਾਸੇ ਸੈਫ ਅਲੀ ਖ਼ਾਨ ਰਿਤਿਕ ਦੇ ਜਾਲ ‘ਚ ਫਸ ਕੇ ਉਲਝਦੇ ਨਜ਼ਰ ਆ ਰਹੇ ਹਨ।
ਦੋ ਮਿੰਟ ਪੰਜਾਹ ਸੈਕਿੰਡ ਦੇ ਇਸ ਟ੍ਰੇਲਰ ਵਿੱਚ ਦੋ ਕਲਾਕਾਰਾਂ ਵਿੱਚ ਜ਼ਬਰਦਸਤ ਲੜਾਈ ਦੇਖਣ ਨੂੰ ਮਿਲ ਰਹੀ ਹੈ। ਇਸ ਫ਼ਿਲਮ ਬਾਰੇ ਗੱਲ ਕਰੀਏ ਤਾਂ ਫ਼ਿਲਮ ਦਾ ਨਿਰਦੇਸ਼ਨ ਪੁਸ਼ਕਰ ਅਤੇ ਗਾਇਤਰੀ ਨੇ ਕੀਤਾ ਹੈ। ਇਹ ਤਾਮਿਲ ਫ਼ਿਲਮ ਵਿਕਰਮ ਵੇਧਾ ਦਾ ਹਿੰਦੀ ਰੀਮੇਕ ਹੈ। ਐਕਸ਼ਨ ਅਤੇ ਥ੍ਰਿਲਰ ਨਾਲ ਭਰਪੂਰ ਇਸ ਫ਼ਿਲਮ ਦੀ ਕਹਾਣੀ ਟਵਿਸਟ ਐਂਡ ਟਰਨਸ ਨਾਲ ਭਰੀ ਹੋਈ ਹੈ। ਇਸ ਟ੍ਰੇਲਰ ਦੇ ਵਿਚਕਾਰ ਰਾਧਿਕਾ ਆਪਟੇ ਅਤੇ ਸੈਫ ਅਲੀ ਖ਼ਾਨ ਦੇ ਰੋਮਾਂਸ ਦੀ ਝਲਕ ਵੀ ਦਿਖਾਈ ਗਈ ਹੈ। ਸੈਫ ਅਤੇ ਰਿਤਿਕ ਸਟਾਰਰ ਇਹ ਫ਼ਿਲਮ 30 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।













