ਅੱਜ ਅੱਸੂ ਮਹੀਨੇ ਦੀ ਪੂਰਨਮਾਸ਼ੀ ਤਰੀਕ ਭਾਵ ਅੱਜ 10 ਸਤੰਬਰ 2022 ਤੋਂ ਸ਼ਰਾਧ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਇਹ ਅੱਸੂ ਮਹੀਨੇ ਦੀ ਮੱਸਿਆ ਯਾਨੀ 25 ਸਤੰਬਰ ਨੂੰ ਖਤਮ ਹੋ ਜਾਣਗੇ। ਹਿੰਦੂ ਧਰਮ ਵਿਚ ਸ਼ਰਾਧ ਦਾ ਵਿਸ਼ੇਸ਼ ਮਹੱਤਵ ਹੈ। ਸ਼ਰਾਧ ‘ਤੇ ਪੂਰਵਜਾਂ ਨੂੰ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਨਾਮ ਤੇ ਦਾਨ ਪੁੰਨ ਕੀਤਾ ਜਾਂਦਾ ਹੈ। ਸ਼ਰਾਧ ਨਾ ਸਿਰਫ਼ ਪੂਰਵਜਾਂ ਦੀ ਮੁਕਤੀ ਲਈ ਕੀਤਾ ਜਾਂਦਾ ਹੈ, ਸਗੋਂ ਉਨ੍ਹਾਂ ਪ੍ਰਤੀ ਸਾਡਾ ਸਤਿਕਾਰ ਦਰਸਾਉਣ ਲਈ ਵੀ ਕੀਤਾ ਜਾਂਦਾ ਹੈ।
ਸ਼ਰਾਧ 2022 ਦੀਆਂ ਤਾਰੀਖਾਂ
10 ਸਤੰਬਰ- ਪਹਿਲਾ ਸ਼ਰਾਧ (ਪੁੰਨਿਆ ਦਾ ਸ਼ਰਾਧ)
11 ਸਤੰਬਰ- ਦੂਜਾ ਸ਼ਰਾਧ
12 ਸਤੰਬਰ- ਤੀਜਾ ਸ਼ਰਾਧ
13 ਸਤੰਬਰ- ਚੌਥਾ ਸ਼ਰਾਧ
14 ਸਤੰਬਰ- ਪੰਜਵਾਂ ਸ਼ਰਾਧ
15 ਸਤੰਬਰ- ਛੇਵਾਂ ਸ਼ਰਾਧ
16 ਸਤੰਬਰ- ਸੱਤਵਾਂ ਸ਼ਰਾਧ
18 ਸਤੰਬਰ- ਅੱਠਵਾਂ ਸ਼ਰਾਧ
19 ਸਤੰਬਰ- ਨੌਵਾਂ ਸ਼ਰਾਧ
20 ਸਤੰਬਰ- ਦਸਵਾਂ ਸ਼ਰਾਧ
21 ਸਤੰਬਰ- ਏਕਾਦਸ਼ੀ ਦਾ ਸ਼ਰਾਧ
22 ਸਤੰਬਰ- ਬਾਰ੍ਹਵਾਂ ਸ਼ਰਾਧ
23 ਸਤੰਬਰ- ਤੇਰ੍ਹਵਾਂ ਸ਼ਰਾਧ
24 ਸਤੰਬਰ- ਚੌਦਵਾਂ ਸ਼ਰਾਧ
25 ਸਤੰਬਰ- ਮੱਸਿਆ ਦਾ ਸ਼ਰਾਧ
ਸ਼ਰਾਧ ਦੀ ਰਸਮ ਕਰਨ ਵਾਲਿਆਂ ਨੂੰ ਵਰਤਣੀਆਂ ਚਾਹੀਦੀਆਂ ਹਨ ਇਹ ਸਾਵਧਾਨੀਆਂ
ਜੋ ਲੋਕ ਪੂਰਵਜਾਂ ਦੀ ਖੁਸ਼ੀ ਲਈ ਸ਼ਰਾਧ ਦੀ ਰਸਮ ਕਰਦੇ ਹਨ, ਉਨ੍ਹਾਂ ਨੂੰ ਇਸ ਸਮੇਂ ਦੌਰਾਨ ਆਪਣੇ ਵਾਲ ਅਤੇ ਦਾੜ੍ਹੀ ਨਹੀਂ ਕੱਟਣੀ ਚਾਹੀਦੀ। ਨਾਲ ਹੀ ਇਨ੍ਹਾਂ ਦਿਨਾਂ ‘ਚ ਸਾਤਵਿਕ ਭੋਜਨ ਘਰ ‘ਚ ਹੀ ਤਿਆਰ ਕਰਨਾ ਚਾਹੀਦਾ ਹੈ। ਤਾਮਸਿਕ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਪੂਰਵਜਾਂ ਦੀ ਮੌਤ ਦੀ ਤਾਰੀਖ ਨੂੰ ਯਾਦ ਹੋਵੇ ਤਾਂ ਤਰੀਕ ਅਨੁਸਾਰ ਦਾਨ ਕਰਨਾ ਸਭ ਤੋਂ ਵਧੀਆ ਹੈ।
----------- Advertisement -----------
ਅੱਜ ਤੋਂ ਸ਼ਰਾਧ ਸ਼ੁਰੂ, ਜਾਣੋ ਸ਼ਰਾਧ ਦੀਆਂ ਤਾਰੀਖਾਂ ਅਤੇ ਇਸ ਦੌਰਾਨ ਧਿਆਨ ਰੱਖਣਯੋਗ ਗੱਲਾਂ
Published on
----------- Advertisement -----------
----------- Advertisement -----------












