April 23, 2026, 10:08 am
----------- Advertisement -----------
HomeNewsBreaking Newsਰੂਸੀ ਰਾਸ਼ਟਰਪਤੀ ਪੁਤਿਨ 'ਤੇ ਜਾਨਲੇਵਾ ਹਮਲਾ, ਕਾਰ ਨੂੰ ਬੰਬ ਨਾਲ ਉਡਾਉਣ ਦੀ...

ਰੂਸੀ ਰਾਸ਼ਟਰਪਤੀ ਪੁਤਿਨ ‘ਤੇ ਜਾਨਲੇਵਾ ਹਮਲਾ, ਕਾਰ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼

Published on

----------- Advertisement -----------

ਰੂਸ-ਯੂਕਰੇਨ ਜੰਗ ਦੇ ਵਿਚਕਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਹਮਲਾ ਹੋਇਆ ਹੈ। ‘ਦਿ ਮਿਰਰ’ ਦੀ ਰਿਪੋਰਟ ਮੁਤਾਬਕ ਪੁਤਿਨ ਦੀ ਲਿਮੋਜ਼ਿਨ ਕਾਰ ਦੇ ਕੋਲ ਬੰਬ ਸੁੱਟਿਆ ਗਿਆ ਅਤੇ ਉਹ ਵਾਲ-ਵਾਲ ਬਚ ਗਏ। ਹਾਲਾਂਕਿ ਰੂਸ ਨੇ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾ ਕਦੋਂ ਅਤੇ ਕਿੱਥੇ ਹੋਇਆ।
ਯੂਕਰੇਨ ਜੰਗ ਦੇ ਵਿਚਕਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਗਿਆ ਹੈ। ਰੂਸੀ ਰਾਸ਼ਟਰਪਤੀ ਦਫਤਰ ਦੇ ਕ੍ਰੇਮਲਿਨ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਵਲਾਦੀਮੀਰ ਪੁਤਿਨ ਦੀ ਲਿਮੋਜ਼ਿਨ ਕਾਰ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਹੱਤਿਆ ਕੀਤੇ ਜਾਣ ਦੀ ਸੰਭਾਵਨਾ ਸੀ। ਸੂਤਰਾਂ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਦੀ ਕਾਰ ਦੇ ਖੱਬੇ ਪਾਸੇ ਇੱਕ “ਜ਼ਬਰਦਸਤ ਧਮਾਕਾ” ਹੋਇਆ, ਜਿਸ ਤੋਂ ਬਾਅਦ “ਬਹੁਤ ਸਾਰਾ ਧੂੰਆਂ” ਨਿਕਲਿਆ।
ਉਨ੍ਹਾਂ ਦਾਅਵਾ ਕੀਤਾ ਕਿ ਪੁਤਿਨ ਦੀ ਲਿਮੋਜ਼ਿਨ ਕਾਰ ਨੂੰ ਸੁਰੱਖਿਅਤ ਕਿਸੇ ਹੋਰ ਥਾਂ ਲਿਜਾਇਆ ਗਿਆ। ਇਸ ਘਟਨਾ ਵਿੱਚ ਪੁਤਿਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਸੂਤਰਾਂ ਨੇ ਦੱਸਿਆ ਕਿ ਇਸ ਸਬੰਧ ਵਿਚ ਪੁਤਿਨ ਦੀ ਸੁਰੱਖਿਆ ਸੇਵਾ ਦੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਨਾ ਹੀ ਨਹੀਂ ਪੁਤਿਨ ਦੇ ਆਉਣ ਦੀ ਸੂਚਨਾ ਲੀਕ ਹੋਣ ਤੋਂ ਬਾਅਦ ਉਨ੍ਹਾਂ ਦੇ ਕਈ ਬਾਡੀਗਾਰਡਾਂ ਨੂੰ ਹਟਾ ਦਿੱਤਾ ਗਿਆ ਹੈ। ਪੁਤਿਨ ਵਿਰੋਧੀ ਜੀਵੀਆਰ ਟੈਲੀਗ੍ਰਾਮ ਚੈਨਲ ਨੇ ਦਾਅਵਾ ਕੀਤਾ ਕਿ ਪੁਤਿਨ ਸੁਰੱਖਿਆ ਖਤਰੇ ਦਾ ਹਵਾਲਾ ਦਿੰਦੇ ਹੋਏ, ਇੱਕ ਧੋਖੇਬਾਜ਼ ਸੁਰੱਖਿਆ ਦਸਤੇ ਨਾਲ ਘਟਨਾ ਦੇ ਸਮੇਂ ਆਪਣੇ ਅਧਿਕਾਰਤ ਨਿਵਾਸ ‘ਤੇ ਵਾਪਸ ਆ ਰਹੇ ਸਨ। ਬੈਕਅੱਪ ਕਾਫ਼ਲੇ ਵਿੱਚ 5 ਹਥਿਆਰਬੰਦ ਕਾਰਾਂ ਸਨ, ਤੀਜੀ ਕਾਰ ਵਿੱਚ ਪੁਤਿਨ ਦੇ ਨਾਲ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ‘ਚ ਦਿਲ ਦਹਿਲਾ ਦੇਣ ਵਾਲਾ ਕਤਲਕਾਂਡ: IRS ਅਧਿਕਾਰੀ ਦੀ ਧੀ ਨਾਲ ਦਰਿੰਦਗੀ ਮਗਰੋਂ ਹੱਤਿਆ, ਸੁਰੱਖਿਆ ‘ਤੇ ਸਵਾਲ

*ਨਵੀਂ ਦਿੱਲੀ, 22 ਅਪ੍ਰੈਲ* — ਦੇਸ਼ ਦੀ ਰਾਜਧਾਨੀ Delhi ਦੇ ਪੌਸ਼ ਕੈਲਾਸ਼ ਹਿਲਜ਼ ਇਲਾਕੇ...

ਜਵਾਬ ਨਹੀਂ ਦਿੱਤਾ ਤਾਂ ਇਲਜ਼ਾਮਾਂ ਨੂੰ ਸਹੀ ਮੰਨ ਲਿਆ ਜਾਵੇਗਾ, ਰਾਜੋਆਣਾ ਦੀ ਪਟੀਸ਼ਨ ‘ਤੇ SC ਨੇ ਕੇਂਦਰ ਤੋਂ ਮੰਗਿਆ ਜਵਾਬ

ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ...

ਗੈਂਗਸਟਰਾਂ ਤੇ ਵਾਰ’ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਵਿੱਚ ਗੈਂਗਸਟਰਾਂ ਸਬੰਧੀ ਹੱਤਿਆਵਾਂ ਵਿੱਚ ਆਈ ਭਾਰੀ ਕਮੀ, ਗੋਲੀਬਾਰੀ ਦੀਆਂ ਵਾਰਦਾਤਾਂ 69 ਫੀਸਦੀ ਘਟੀਆਂ

ਚੰਡੀਗੜ੍ਹ, 21 ਅਪ੍ਰੈਲ:ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਆਪ੍ਰੇਸ਼ਨ ‘ਗੈਂਗਸਟਰਾਂ ਤੇ ਵਾਰ’ ਦੀ ਸਫ਼ਲਤਾ...

578 ਦਿਨਾਂ ਤੋਂ ਟਾਵਰ ‘ਤੇ ਡਟੇ ਭਾਈ ਗੁਰਜੀਤ ਸਿੰਘ ਫ਼ੌਜੀ ਨੂੰ ਲੈ ਕੇ ਨਵਾਂ ਮੋੜ,ਹੇਠਾਂ ਲਿਆਉਣ ਲਈ ਫ਼ੌਜ ਦੀ ਮਦਦ ਮੰਗੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ...

ਪਾਕਿਸਤਾਨ ਨਿਕਾਹ ਕਰਾਉਣ ਵਾਲੀ ਸਰਬਜੀਤ ਦਾ ਨਵਾਂ ਵੀਡੀਓ, ਹੁਣ ਸਿੱਖ ਸੰਗਤਾਂ ਦਾ ਕੀਤਾ ਸਵਾਗਤ

ਪਾਕਿਸਤਾਨ ਜਾ ਕੇ ਮੁਸਲਿਮ ਬੰਦੇ ਨਾਲ ਨਿਕਾਹ ਕਰਾਉਣ ਵਾਲੀ ਪੰਜਾਬੀ ਮਹਿਲਾ ਸਰਬਜੀਤ ਕੌਰ ਹੁਣ...

ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਕੌਮਾਂਤਰੀ ਸਹਿਯੋਗ ਲਈ ਆਲਮੀ ਪੱਧਰ ਉੱਤੇ ਹੰਭਲੇ ਜਾਰੀ

*ਚੰਡੀਗੜ੍ਹ, 21 ਅਪ੍ਰੈਲ 2026*:ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਭਾਈਵਾਲੀ ਨੂੰ ਹੋਰ ਹੁਲਾਰਾ ਦੇਣ...

ਬੇਅਦਬੀ ਵਿਰੋਧੀ ਕਾਨੂੰਨ ‘ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ ਸਵਾਲ ਖੜ੍ਹੇ ਕਰਦੀ ਹੈ: ਬਲਤੇਜ ਪੰਨੂ

*ਚੰਡੀਗੜ੍ਹ, 20 ਅਪ੍ਰੈਲ 2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ...