ਪੰਜਾਬੀ ਗਾਇਕ ਅਤੇ ਅਦਾਕਾਰ ਹਾਰਡੀ ਸੰਧੂ ਦੀ ਬਾਲੀਵੁੱਡ ਫਿਲਮ (Code Name Tiranga) ਕੋਡ ਨੇਮ ਤਿਰੰਗਾ ਦੀ ਰਿਲੀਜ਼ ਡੇਟ ਆਊਟ ਹੋ ਚੁੱਕੀ ਹੈ। ਇਸਦੀ ਜਾਣਕਾਰੀ ਅਦਾਕਾਰਾ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਹੈ। ਇਸ ਫਿਲਮ ਵਿੱਚ ਹਾਰਡੀ ਸੰਧੂ ਅਦਾਕਾਰਾ ਪਰੀਣੀਤੀ ਚੋਪੜਾ (Parineeti Chopra) ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ। ਇਹ ਫਿਲਮ ਰਿਭੂ ਦਾਸਗੁਪਤਾ ਦੁਆਰਾ ਨਿਰਮਿਤ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਪੋਸਟ ਸ਼ੇਅਰ ਕਰਦੇ ਹੋਏ ਪਰੀਣੀਤੀ ਨੇ ਕੈਪਸ਼ਨ ਵਿੱਚ ਲਿਖਿਆ, ” NATION. LOVE. SACRIFICE. 🇮🇳 #CodeNameTiranga। ” ਸ਼ੇਅਰ ਕੀਤੇ ਗਏ ਇਸ ਪੋਸਟ ਵਿੱਚ ਫ਼ਿਲਮ ਦੇ ਦੋ ਪੋਸਟਰ ਨਜ਼ਰ ਆ ਰਹੇ ਹਨ। ਇੱਕ ਪੋਸਟਰ ਦੇ ਵਿੱਚ ਪਰੀਣੀਤੀ ਇੱਕ ਜਬਾਂਜ਼ ਸਿਪਾਹੀ ਵਾਂਗ ਹੱਥ ਵਿੱਚ ਬੰਦੂਕ ਫੜ ਕੇ ਖੜੀ ਹੋਈ ਨਜ਼ਰ ਆ ਰਹੀ ਹੈ। ਉਸ ਦੇ ਚਿਹਰੇ ‘ਤੇ ਸੱਟ ਲੱਗਣ ਦੇ ਨਿਸ਼ਾਨ ਵਿਖਾਈ ਦੇ ਰਹੇ ਹਨ।
ਸ਼ੇਅਰ ਕੀਤੇ ਗਏ ਦੂਜੇ ਪੋਸਟਰ ਦੇ ਵਿੱਚ ਪਰੀਣੀਤੀ ਤੇ ਹਾਰਡੀ ਸੰਧੂ ਦੋਵੇਂ ਹੀ ਜ਼ਖਮੀ ਹਾਲਤ ਵਿੱਚ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਪਿਛੇ ਆਸਮਾਨ ਦੇ ਵਿੱਚ ਜਹਾਜ਼ ਉੱਡਦੇ ਹੋਏ ਨਜ਼ਰ ਆ ਰਹੇ ਹਨ। ਇਸ ਵਿੱਚ ਦੋਹਾਂ ਨੇ ਇੱਕ ਦੂਜੇ ਦੇ ਨਾਲ ਖੜ੍ਹੇ ਵਿਖਾਈ ਦੇ ਰਹੇ ਹਨ। ਇਨ੍ਹਾਂ ਪੋਸਟਰ ਦੇ ਹੇਠ ਫ਼ਿਲਮ ਦੀ ਰਿਲੀਜ਼ ਡੇਟ 14 ਅਕਤੂਬਰ ਲਿੱਖੀ ਹੋਈ ਹੈ। ਦੱਸ ਦਈਏ ਕਿ ਪਹਿਲਾਂ ਵੀ ਇਸ ਫ਼ਿਲਮ ਦੇ ਪੋਸਟਰ ਰਿਲੀਜ਼ ਕੀਤੇ ਗਏ ਸਨ, ਪਰ ਉਨ੍ਹਾਂ ਉੱਤੇ ਫ਼ਿਲਮ ਦਾ ਨਾਮ ਤੇ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਹਾਰਡੀ ਸੰਧੂ ਤੇ ਪਰੀਣੀਤੀ ਚੋਪੜਾ ਦੀ ਫ਼ਿਲਮ ‘ਤਿਰੰਗਾ’ 14 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਕਾਬਿਲੇਗੌਰ ਹੈ ਕਿ ਫਿਲਮ ਕੋਡ ਨੇਮ ਤਿਰੰਗਾ ਤੋਂ ਪਹਿਲਾ ਹਾਰਡੀ ਸੰਧੂ ਕਬੀਰ ਖਾਨ ਦੀ ਫਿਲਮ 83 ਵਿੱਚ ਨਜ਼ਰ ਆਏ ਸੀ। ਇਸ ਫਿਲਮ ਵਿੱਚ ਅਦਾਕਾਰ ਰਣਵੀਰ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਸੀ। ਦੱਸ ਦੇਈਏ ਕਿ ਇਸ ਫਿਲਮ ਵਿੱਚ ਗਾਇਕ ਹਾਰਡੀ ਸੰਧੂ ਨੇ ਮਦਨ ਲਾਲ ਦਾ ਕਿਰਦਾਰ ਨਿਭਾਇਆ ਸੀ। ਪਰ, ਕੀ ਤੁਸੀਂ ਜਾਣਦੇ ਹੋ ਕਿ ਅਭਿਨੇਤਾ ਅਤੇ ਗਾਇਕ ਨੇ ਭਾਰਤ ਲਈ ਅੰਡਰ-19 ਅਤੇ ਪੰਜਾਬ ਲਈ ਰਣਜੀ ਟਰਾਫੀ ਮੈਚ ਖੇਡੇ ਹਨ। ਕਲਾਕਾਰ ਦੀ ਇਸ ਖਾਸੀਅਤ ਤੋਂ ਬਹੁਤ ਘੱਟ ਲੋਕ ਜਾਣੂ ਹਨ।











