November 25, 2026, 6:56 pm
----------- Advertisement -----------
HomeNewsBreaking Newsਦਿੱਲੀ IGI ਏਅਰਪੋਰਟ ਪੁਲਿਸ ਨੇ ਫਰਜ਼ੀ ਵੀਜ਼ਾ 'ਤੇ ਕੀਤਾ ਵੱਡਾ ਖੁਲਾਸਾ, ਜਾਅਲੀ...

ਦਿੱਲੀ IGI ਏਅਰਪੋਰਟ ਪੁਲਿਸ ਨੇ ਫਰਜ਼ੀ ਵੀਜ਼ਾ ‘ਤੇ ਕੀਤਾ ਵੱਡਾ ਖੁਲਾਸਾ, ਜਾਅਲੀ ਵੀਜ਼ਾ ਦਾ ਰੈਕੇਟ ਪੰਜਾਬ ਸਮੇਤ ਤਿੰਨ ਰਾਜਾਂ ‘ਚ ਚੱਲਦਾ ਸੀ

Published on

----------- Advertisement -----------
  • ਦਿੱਲੀ ਏਅਰਪੋਰਟ ਪੁਲਿਸ ਨੇ ਫਰਜ਼ੀ ਵੀਜ਼ਾ ਬਣਾਉਣ ਦੇ ਦੋਸ਼ ‘ਚ ਦੋ ਮੁਲਜ਼ਮ ਗ੍ਰਿਫ਼ਤਾਰ
  • ਮੁਲਜ਼ਮਾਂ ਕੋਲੋਂ ਜਾਅਲੀ ਵੀਜ਼ਾ ਬਣਾਉਣ ਦਾ ਸਾਮਾਨ ਬਰਾਮਦ
  • ਚਾਰ ਪ੍ਰਿੰਟਰ ਦੋ ਡਾਈ ਫਰਜ਼ੀ ਵੀਜ਼ਾ ਸਟੈੱਪ ਜ਼ਬਤ

ਨਵੀਂ ਦਿੱਲੀ, 20 ਸਤੰਬਰ 2022 – ਦਿੱਲੀ ਆਈਜੀਆਈ ਏਅਰਪੋਰਟ ਪੁਲਿਸ ਨੇ ਇੱਕ ਵਿਅਕਤੀ ਨੂੰ ਫੜਿਆ ਹੈ ਜੋ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਠੱਗਦਾ ਸੀ। ਮੁਲਜ਼ਮ ਆਪਣੇ ਹੋਰ ਸਾਥੀਆਂ ਦੇ ਨਾਲ ਜਾਅਲੀ ਵੀਜ਼ਾ ਅਤੇ ਹੋਰ ਯਾਤਰਾ ਦਸਤਾਵੇਜ਼ ਬਣਾਉਣ ਵਿੱਚ ਸ਼ਾਮਲ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਨਿਤਿਨ ਵੱਜੋਂ ਹੋਈ ਹੈ ਅਤੇ ਉਸ ਕੋਲ 12 ਭਾਰਤੀ ਪਾਸਪੋਰਟ, 7 ਨੇਪਾਲੀ ਪਾਸਪੋਰਟ ਹਨ। ਉਸ ਕੋਲੋਂ ਵੱਖ-ਵੱਖ ਦੇਸ਼ਾਂ ਦੇ 35 ਪੀਆਰ ਕਾਰਡ, ਵੱਖ-ਵੱਖ ਦੇਸ਼ਾਂ ਦੇ 26 ਵੀਜ਼ੇ, ਵੱਖ-ਵੱਖ ਦੇਸ਼ਾਂ ਦੇ 2000 ਤੋਂ ਵੱਧ ਖਾਲੀ ਵੀਜ਼ੇ, ਵੱਖ-ਵੱਖ ਦੇਸ਼ਾਂ ਦੇ ਖਾਲੀ ਸੀ.ਡੀ.ਸੀ. ਅਤੇ 165 ਤੋਂ ਵੱਧ ਜਾਅਲੀ ਵੀਜ਼ਾ ਟਿਕਟਾਂ ਜ਼ਬਤ ਕੀਤੀਆਂ ਗਈਆਂ ਹਨ।

ਦਿੱਲੀ ਦੇ ਆਈਜੀਆਈ ਏਅਰਪੋਰਟ ਦੇ ਡੀਸੀਪੀ ਤਨੂ ਸ਼ਰਮਾ ਨੇ ਦੱਸਿਆ ਕਿ ਆਈਜੀਆਈ ਏਅਰਪੋਰਟ ਪੁਲਿਸ ਨੂੰ ਗੁਰਨੂਰ ਸਿੰਘ ਦੀ ਸ਼ਿਕਾਇਤ ਮਿਲੀ ਸੀ, ਜਿਸ ਦੀ ਜਾਂਚ ਕਰਦੇ ਹੋਏ ਜਾਅਲੀ ਵੀਜ਼ਾ ਹੋਣ ਦੇ ਤੱਥ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਮਿਤ ਗੌੜ ਤੱਕ ਪਹੁੰਚੀ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਅਤੇ ਜਾਂਚ ‘ਚ ਤਿੰਨ ਹੋਰ ਮੁਲਜ਼ਮ ਸਾਹਮਣੇ ਆਏ।

ਜਿਸ ਤੋਂ ਬਾਅਦ ਪੁਲਿਸ ਨੇ ਨਿਤਿਨ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕੇ ਤਿੰਨ ਹੋਰ ਫਰਾਰ ਹੋ ਗਏ। ਗ੍ਰਿਫ਼ਤਾਰ ਮੁਲਜ਼ਮ ਨਿਤਿਨ ਦੇ ਦਿੱਲੀ ਦਫ਼ਤਰ ਤੋਂ ਵੱਖ-ਵੱਖ ਦੇਸ਼ਾਂ ਦੇ 127 ਵੀਜ਼ਾ ਬਣਾਉਣ ਵਾਲੇ ਡੇਜ਼, ਵੱਖ-ਵੱਖ ਦੇਸ਼ਾਂ ਦੇ ਵੀਜ਼ਾ ਹੋਲੋਗ੍ਰਾਮ, ਵੱਖ-ਵੱਖ ਦੇਸ਼ਾਂ ਦੀਆਂ ਇਮੀਗ੍ਰੇਸ਼ਨ ਸੀਲਾਂ, 8 ਉੱਚ ਗੁਣਵੱਤਾ ਵਾਲੀ ਪ੍ਰੋਫੈਸ਼ਨਲ ਪ੍ਰਿੰਟਿੰਗ ਅਤੇ ਲੈਮੀਨੇਟਿੰਗ ਮਸ਼ੀਨ, ਸੀਲ ਬਣਾਉਣ ਦੀਆਂ ਮਸ਼ੀਨਾਂ। ਪਾਸਪੋਰਟਾਂ ਨੂੰ ਟੈਂਪਰ ਕਰਨ ਲਈ ਵੱਖ-ਵੱਖ ਉਪਕਰਨਾਂ ਦੇ ਨਾਲ-ਨਾਲ ਹੋਰ ਅਪਰਾਧਕ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਇਹ ਜਾਅਲੀ ਵੀਜ਼ਾ ਬਣਾਉਣ ਦਾ ਇਹ ਵੱਡਾ ਰੈਕੇਟ ਦਿੱਲੀ, ਹਰਿਆਣਾ ਅਤੇ ਪੰਜਾਬ ਰਾਜਾਂ ਵਿੱਚ ਚੱਲਦਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਪੁਲਿਸ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 ਪੁਲਿਸ ਕਮਿਸ਼ਨਰਾਂ ਸਣੇ 31 IPS-PPS ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਪੁਲਿਸ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸਰਕਾਰ ਵੱਲੋਂ 2 IPS ਤੇ...

ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਅੱਜ 8 ਘੰਟੇ ਬਿਜਲੀ ਸਪਲਾਈ ਰਹੇਗੀ ਪ੍ਰਭਾਵਤ

 ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ 8 ਘੰਟੇ ਬਿਜਲੀ ਸਪਲਾਈ ਪ੍ਰਭਾਵਤ ਰਹੇਗੀ, ਜਿਸ ਨਾਲ...

UAE ‘ਚ ਯਾਤਰੀਆਂ ਨਾਲ ਭਰੀ ਬੱਸ ਤੇ ਟਰੱਕ ਦੀ ਭਿਆਨਕ ਟੱਕਰ, ਇੱਕ ਭਾਰਤੀ ਸਮੇਤ 13 ਲੋਕਾਂ ਦੀ ਮੌਤ

ਸੰਯੁਕਤ ਅਰਬ ਅਮੀਰਾਤ ਦੇ ਰਾਸ ਅਲ ਖੈਮਾਹ ਵਿੱਚ ਮੰਗਲਵਾਰ ਨੂੰ ਇੱਕ ਬੱਸ ਅਤੇ ਟਰੱਕ...

ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਮੰਗ, ਦਿੱਲੀ ਹਾਈ ਕੋਰਟ ਨੇ ਦਖ਼ਲ ਦੇਣ ਤੋਂ ਕੀਤਾ ਇਨਕਾਰ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਮੁੜ ਖੋਲ੍ਹਣ ਦੀ ਉਡੀਕ ਕਰ ਰਹੇ ਸਿੱਖ ਸ਼ਰਧਾਲੂਆਂ...

CM ਮਾਨ ਵੱਲੋਂ ਗੰਨਾ ਕਾਸ਼ਤਕਾਰਾਂ ਲਈ ਵੱਡਾ ਐਲਾਨ, ਸਾਲ 2026-27 ਲਈ ਗੰਨੇ ਦੀਆਂ ਕੀਮਤਾਂ ‘ਚ 15 ਰੁਪਏ ਦਾ ਕੀਤਾ ਵਾਧਾ

ਪੰਜਾਬ ਸਰਕਾਰ ਨੇ ਸੂਬੇ ਦੇ ਗੰਨਾ ਕਾਸ਼ਤਕਾਰਾਂ ਲਈ ਵੱਡਾ ਐਲਾਨ ਕੀਤਾ ਹੈ। ਮਾਨ ਸਰਕਾਰ...

ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਪਟਿਆਲਾ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ...

ਪੰਜਾਬੀ ਮੁੱਕੇਬਾਜ਼ ਪ੍ਰਭਜੋਤ ਮਾਨ ਦੀ ਇਲਾਜ ਦੌਰਾਨ ਮੌਤ, ਸਪੇਨ ‘ਚ ਟੂਰਨਾਮੈਂਟ ਦੌਰਾਨ ਲੱਗੀ ਸੀ ਗੰਭੀਰ ਸੱਟ

ਕੈਲੀਫੋਰਨੀਆ ਦੇ ਰਹਿਣ ਵਾਲੇ ਇੱਕ ‘ਮੁਏ ਥਾਈ’ (Muay Thai) ਪੰਜਾਬੀ ਮੁੱਕੇਬਾਜ਼ ਪ੍ਰਭਜੋਤ ਸਿੰਘ ਮਾਨ...

ਮੰਤਰੀ ਚੀਮਾ ਨੇ GST ਤੇ ਐਕਸਾਈਜ਼ ਵਿਭਾਗ ਦੇ ਦਫ਼ਤਰਾਂ ‘ਚ ਮਾਰਿਆ ਛਾਪਾ, ਕਈ ਮੁਲਾਜ਼ਮ ਮਿਲੇ ਗੈਰ-ਹਾਜ਼ਰ

ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਗਰੂਰ ਵਿੱਚ ਜੀਐੱਸਟੀ ਅਤੇ ਆਬਕਾਰੀ...