ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਮਜ਼ੇਦਾਰ ਟ੍ਰੇਲਰ (Trailer) ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ਦੇ ਟ੍ਰੇਲਰ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਪੈਸਿਆਂ ਦੇ ਲਾਲਚ ‘ਚ ਆਪਣੇ ਦੋਸਤਾਂ ਨਾਲ ਮਿਲ ਕੇ ਬੀਮਾਰ ਬਜ਼ੁਰਗ ਨੂੰ ਆਪਣੇ ਘਰ ਲੈ ਕੇ ਆਉਂਦੇ ਹਨ ਅਤੇ ਉਸ ਦਾ ਬੀਮਾ ਕਰਵਾ ਦਿੰਦੇ ਹਨ ਤਾਂ ਕਿ ਬਜ਼ੁਰਗ ਦੇ ਮਰਨ ਤੋਂ ਬਾਅਦ ਕਰੋੜਾਂ ਦੀ ਰਕਮ ਉਨ੍ਹਾਂ ਨੂੰ ਮਿਲ ਸਕੇ । ਪਰ ਹੁੰਦਾ ਇਸ ਤੋਂ ਉਲਟ ਹੈ । ਉਹ ਬੀਮਾਰ ਬਜ਼ੁਰਗ ਦੀ ਸੇਵਾ ਕਰਦੇ ਹਨ । ਜਿਸ ਕਾਰਨ ਉਹ ਬਜ਼ੁਰਗ ਮੁੜ ਤੋਂ ਤੰਦਰੁਸਤ ਹੋ ਜਾਂਦਾ ਹੈ । ਉਹ ਸੇਵਾ ਇਸ ਲਈ ਕਰਦੇ ਹਨ ਕਿ ਤਾਂ ਕਿ ਇਸ ਬਜ਼ੁਰਗ ਦੀ ਮੌਤ ਹੋ ਜਾਵੇ ਅਤੇ ਕਰੋੜਾਂ ਦੀ ਬੀਮਾ ਰਾਸ਼ੀ ਉਨ੍ਹਾਂ ਨੂੰ ਮਿਲ ਜਾਵੇ । ਪਰ ਇਸ ਤੋਂ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੇ ਦੋਸਤ ਬਹੁਤ ਦੁਖੀ ਹੁੰਦੇ ਹਨ ਕਿਉਂਕਿ ਜੋ ਬਜ਼ੁਰਗ ਕਈ ਬੀਮਾਰੀਆਂ ਦਾ ਸ਼ਿਕਾਰ ਸੀ ।
ਉਸ ਨੂੰ ਲੱਗਦਾ ਸੀ ਕਿ ਉਹ ਜਲਦ ਹੀ ਰੱਬ ਨੂੰ ਪਿਆਰਾ ਹੋ ਜਾਵੇਗਾ, ਪਰ ਅਜਿਹਾ ਹੁੰਦਾ ਨਹੀਂ ।ਕੀ ਦਿਲਜੀਤ ਦੋਸਾਂਝ ਬੀਮੇ ਦੀ ਰਾਸ਼ੀ ਹਾਸਲ ਕਰ ਪਾਉਣਗੇ । ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਦੁਆਰਾ ਲਿਖੀ ਗਈ ਹੈ ਅਤੇ ਇਸਨੂੰ ਅਮਰਜੀਤ ਸਿੰਘ ਸਾਰੋਂ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਫਿਲਮ ਥਿੰਦ ਮੋਸ਼ਨ ਫਿਲਮਜ਼ ਅਤੇ ਸਟੋਰੀਟਾਈਮ ਪ੍ਰੋਡਕਸ਼ਨ ਫਿਲਮ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਇਹ ਫਿਲਮ 5 ਅਕਤੂਬਰ ਨੂੰ ਰਿਲੀਜ਼ ਹੋਵੇਗੀ, ਦਰਸ਼ਕ ਪੰਜਾਬੀ ਇੰਡਸਟਰੀ ਵਿੱਚ ਨਵੀਂ ਉਬਰ-ਕੂਲ ਜੋੜੀ ਨੂੰ ਦੇਖਣ ਲਈ ਬਹੁਤ ਉਤਸੁਕ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਅਤੇ ਸਰਗੁਣ ਦੋਵੇਂ ਹੀ ਹਾਲ ਹੀ ਵਿੱਚ ਆਪਣੀਆਂ-ਆਪਣੀਆਂ ਫਿਲਮਾਂ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਸਰਗੁਣ ਮਹਿਤਾ ਦੇ ਮੋਹ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਹੈ, ਉਥੇ ਹੀ ਨੈੱਟਫਲਿਕਸ ‘ਤੇ ਦਿਲਜੀਤ ਦੋਸਾਂਝ ਦੇ ‘ਜੋਗੀ’ ਨੇ ਦਰਸ਼ਕਾਂ ਦੇ ਦਿਲਾਂ ‘ਚ ਧੂਮ ਮਚਾਈ ਹੋਈ ਹੈ।













