April 30, 2026, 12:32 am
----------- Advertisement -----------
HomeNewsLatest Newsਵਿਦਿਆਰਥਣਾਂ ਦੀ ਅਸ਼ਲੀਲ ਵੀਡਿਓ ਕਾਂਡ ਤੇ ਪ੍ਰੋਫ਼ੈਸਰਾਂ ਦੀ ਕੁੱਟਮਾਰ ਨੇ ਸਿੱਧ ਕੀਤਾ...

ਵਿਦਿਆਰਥਣਾਂ ਦੀ ਅਸ਼ਲੀਲ ਵੀਡਿਓ ਕਾਂਡ ਤੇ ਪ੍ਰੋਫ਼ੈਸਰਾਂ ਦੀ ਕੁੱਟਮਾਰ ਨੇ ਸਿੱਧ ਕੀਤਾ ਨੋਸਰਬਾਜ਼ਾਂ ਦੀ ਨਟਵਰਲਾਲ ਪੰਜਾਬ ਸਰਕਾਰ: ਜਸਵੀਰ ਸਿੰਘ ਗੜ੍ਹੀ

Published on

----------- Advertisement -----------

ਚੰਡੀਗੜ੍ਹ, 20 ਸਤੰਬਰ : – ਬਹੁਜਨ ਸਮਾਜ ਪਾਰਟੀ ਨੇ ਅੱਜ ਬਰਨਾਲਾ ਵਿਖੇ ਵਿਸ਼ਾਲ ਰੋਸ਼ ਪ੍ਰਦਰਸਨ ਤੇ ਰੋਸ਼ ਮਾਰਚ ਕੀਤਾ। ਅਗਸਤ 15 ਤੋਂ ਸੁਰੂ ਕੀਤੇ ਬਸਪਾ ਦੇ ਇਸ ਅੰਦੋਲਨ ਦਾ ਅੱਜ 20ਵਾਂ ਰੋਸ ਮਾਰਚ ਸੀ, ਜੋਕਿ ਪੰਜਾਬ ਦੇ ਵੱਖ ਵੱਖ ਜਿਲ੍ਹਾ ਹੈੱਡ ਕੁਆਰਟਰ ਤੇ ਕਰਕੇ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਭੇਜੇ ਜਾ ਰਹੇ ਹਨ। ਇਸ ਮੌਕੇ ਬਸਪਾ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਨੌਸਰਬਾਜ਼ੀ ਦੀ ਨਟਵਰਲਾਲ ਸਰਕਾਰ ਚਲ ਰਹੀ ਹੈ। ਪਿਛਲੇ ਛੇ ਮਹੀਨਿਆਂ ਵਿਚ ਪੰਜਾਬ ਸਰਕਾਰ ਨਟਵਰਲਾਲ ਦੀ ਨੌਸਰਬਾਜ਼ੀ ਨਾਲ ਚਲਾਈ ਹੈ ਅਤੇ ਦੂਜੇ ਸੂਬਿਆਂ ਵਿਚ ਜਾਕੇ ਗ਼ਲਤ ਪ੍ਰਚਾਰ ਕੀਤਾ ਹੈ। ਪਿਛਲੇ ਹਫਤੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀਆਂ ਵਿਦਿਆਰਥਣਾਂ ਦੀ ਅਸ਼ਲੀਲ ਵੀਡਿਓ ਕਾਂਡ ਵਿਚ ਯੂਨੀਵਰਸਿਟੀ ਸੰਚਾਲਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ, ਬਰਨਾਲਾ ਵਿਖੇ ਸਿੱਖਿਆ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਤੋਂ ਬਾਹਰ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨ ਦੀ ਪੰਜਾਬ ਪੁਲਿਸ ਵਲੋਂ ਕੁੱਟਮਾਰ, ਜਰਮਨੀ ਵਿਖੇ ਮੁੱਖ ਮੰਤਰੀ ਨੂੰ ਜਹਾਜ਼ ਤੋਂ ਉਤਾਰੇ ਜਾਣ ਦੀ ਘਟਨਾ, ਸਾਇਕਲ ਕੰਪਨੀ ਤੇ ਬੀਐਮਡਬਲਯੂ ਕੰਪਨੀ ਨਾਲ ਐਮਓਯੂ ਕਾਂਡ ਆਦਿ ਸਭ ਵਿਚ ਪੰਜਾਬ ਤੇ ਪੰਜਾਬੀਅਤ ਨਾਲ ਨੌਸਰਬਾਜ਼ੀ ਹੈ , ਅਤੇ ਅਜਿਹਾ ਪਿਛਲੇ ਚੇ ਮਹੀਨਿਆ ਤੋਂ ਚਲ ਰਿਹਾ ਹੈ। ਮੁੱਖ ਮੰਤਰੀ ਨੂੰ ਜਹਾਜ਼ ਤੋਂ ਉਤਾਰੇ ਜਾਣ ਦੀ ਘਟਨਾ ਨੇ ਤਾਂ ਪੰਜਾਬੀਅਤ ਨੂੰ ਕੱਖੋਂ ਹੌਲਾ ਕਰ ਦਿੱਤਾ ਹੈ।
ਗੜ੍ਹੀ ਨੇ ਜੋਰਦਾਰ ਤਰੀਕੇ ਨਲ ਗੱਲ ਰੱਖਦਿਆਂ ਆਮ ਆਦਮੀ ਪਾਰਟੀ ਦੇ ਬਖੀਏ ਉਧੇੜੇ ਤੇ ਕਿਹਾ ਕਿ 7 ਰਾਜ ਸਭਾ ਮੈਂਬਰ ਦੀ ਚੋਣ ਵਿੱਚ ਇੱਕ ਵੀ ਅਨੁਸੂਚਿਤ ਜਾਤੀ ਚੋਣ ਨਹੀਂ ਚੁਣਿਆ। ਜਗਰਾਉਂ ਵਿਖੇ ਅਨੁਸੂਚਿਤ ਜਾਤੀਆਂ ਦੀ ਔਰਤ ਜੋਕਿ ਆਮ ਆਦਮੀ ਪਾਰਟੀ ਦੀ ਜਿਲਾ ਜੁਆਇੰਟ ਸਕੱਤਰ ਹੈ, ਨੂੰ ਥਾਣੇ ਵਿਚ ਬੇਪੱਤ ਕੀਤਾ ਗਿਆ। ਮਾਲੇਰਕੋਟਲਾ ਦੇ ਅਬਦੁਲਾਪੁਰ ਪਿੰਡ ਚ ਮਜ਼੍ਹਬੀ ਸਿੱਖ ਭਾਈਚਾਰੇ ਦੇ ਗ੍ਰੰਥੀ ਸਿੰਘ ਦੀ ਦਾੜ੍ਹੀ ਪੁੱਟਕੇ ਮੂੰਹ ਕਾਲਾ ਕਰਕੇ ਮੂਤ ਪਿਲਾਉਣ ਦੀ ਵੀਡਿਓ ਦਾ ਵਾਇਰਲ ਰੋਣਾ ਆਦਿ ਦਲਿਤਾਂ ਤੇ ਜੁਲਮਾਂ ਦੀ ਦਾਸਤਾਨ ਹੈ। ਇਥੋਂ ਤਕ ਕਿ ਕਾਂਗਰਸ ਨੇ ਦਲਿਤਾਂ ਨੂੰ ਪੈਰਾਂ ਦੀਆ ਜੁੱਤੀਆਂ ਸਿਰ ਤੇ ਬਿਠਾ ਲਈਆ ਅਤੇ ਲਾਅ ਅਫਸਰਾਂ ਦੀ ਭਰਤੀ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਨੇ ਹਾਈਕੋਰਟ ਵਿਚ ਰਿਟ ਪਟੀਸ਼ਨ ਦਾਇਰ ਕਰਕੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਨੂੰ ਨਾਲਾਇਕ ਦੱਸਿਆ।
ਇਸ ਮੌਕੇ ਬਹੁਜਨ ਸਮਾਜ ਪਾਰਟੀ ਵਲੋਂ ਵਿਸ਼ਾਲ ਰੋਸ਼ ਮਾਰਚ ਕਢਿਆ ਗਿਆ ਜੋਕਿ ਭਗਵਾਨ ਵਾਲਮੀਕਿ ਚੌਂਕ ਤੋਂ ਮੁੱਖ ਬਾਜ਼ਾਰ ਤੋਂ ਹੁੰਦਾ ਹੋਇਆ ਕਚਹਿਰੀ ਚੋਕ ਪੁੱਜਾ, ਜਿੱਥੇ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਪ੍ਰਸ਼ਾਸ਼ਨਿਕ ਅਧਿਕਾਰੀ ਮੇਜਰ ਸਿੰਘ ਨੂੰ ਦਿੱਤਾ ਗਿਆ। ਨੀਲੇ ਝੰਡਿਆਂ ਤੇ ਤਖਤੀਆਂ ਨਾਲ ਨਾਹਰੇ ਮਾਰਦੇ ਬਸਪਾ ਵਰਕਰਾਂ ਦਾ ਨਿਰਾਲਾ ਜਿਸ ਨਜ਼ਰ ਆ ਰਿਹਾ ਸੀ। ਬਰਨਾਲਾ ਜਿਲ੍ਹਾ ਪ੍ਰਸ਼ਾਸ਼ਨ ਦੀ ਵਡੀ ਨਾਲਾਇਕੀ ਸਾਹਮਣੇ ਆਈ ਜਦੋਂ ਬਸਪਾ ਵਰਕਰਾਂ ਨੂੰ ਇਕ ਘੰਟਾ ਸੜਕ ਉੱਤੇ ਕੇਹਰ ਦੀ ਧੁੱਪ ਵਿਚ ਖੜੇ ਹੋਣਾ ਪਿਆ। ਜਿਸ ਦੇ ਨਤੀਜ਼ੇ ਵਲੋਂ ਬਸਪਾ ਸੂਬਾ ਪ੍ਰਧਾਨ ਦੇ ਆਦੇਸ਼ ਦੇ ਬਰਨਾਲਾ ਦੀਆ ਸੜਕਾਂ ਕਚਹਿਰੀ ਚੌਂਕ ਕੋਲ ਜਾਮ ਕਰ ਦਿੱਤੀਆ, ਅਤੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਅਰਥੀ ਤਿਆਰ ਕਰਕੇ ਫੂਕੀ ਗਈ। ਸ਼ਹਿਰ ਦੇ ਖਰਾਬ ਹੁੰਦੇ ਜਾ ਰਹੇ ਮਾਹੌਲ ਵਿਚ ਐੱਸਪੀ ਰੈਂਕ ਦੇ ਅਧਿਕਾਰੀ ਨੇ ਆਕੇ ਮੈਮੋਰੰਡਮ ਪ੍ਰਾਪਤ ਕੀਤਾ। ਇਸ ਮੌਕੇ ਗੜ੍ਹੀ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਖਿਲਾਫ 9 ਅਕਤੂਬਰ ਨੂੰ ਸੂਬਾ ਪੱਧਰੀ ਵਰਕਰ ਸੰਮੇਲਨ ਦਾ ਐਲਾਨ ਕੀਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh ਨਾਲ ਕੁਨੈਕਸ਼ਨ ?

ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਪੰਜਾਬ ਦੇ ਪਟਿਆਲਾ ਵਿੱਚ ਰੇਲਵੇ ਟਰੈਕ ਧਮਾਕੇ ਦੀ ਜਾਂਚ...

ਪਟਿਆਲਾ ਦੇ ਕਈ ਸਕੂਲਾਂ ਨੂੰ ਮੁੜ ਬੰਬ ਦੀ ਧਮਕੀ, ਮਚੀ ਹੜਕੰਪ; ਮਾਪੇ ਬੱਚਿਆਂ ਨੂੰ ਲੈਣ ਦੌੜੇ

Patiala ਦੇ ਕਈ ਨਾਮੀ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਭਰੇ...

ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ, 11 ਪੰਜਾਬੀ ਨੌਜਵਾਨ ਅੱਜ ਰਾਤ ਪਹੁੰਚਣਗੇ ਵਤਨ

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਜਾਣਕਾਰੀ ਦਿੱਤੀ ਹੈ ਕਿ ਆਸਟ੍ਰੇਲੀਆ ਤੋਂ 15...

ਉੱਤਰ ਪ੍ਰਦੇਸ਼ ਦਾ ਬਾਂਦਾ ਸ਼ਹਿਰ 47.6°C ਤਾਪਮਾਨ ਨਾਲ ਰਿਹਾ ਭਾਰਤ ਦਾ ਸਭ ਤੋਂ ਗਰਮ ਸ਼ਹਿਰ

ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ । ਜਦਕਿ ਉੱਤਰ...

ਰੇਲਵੇ ਲਾਈਨ ਧਮਾਕੇ ਦਾ ਮਾਸਟਰਪਲਾਨ ਬੇਨਕਾਬ, ISI ਲਿੰਕ ਦੀ ਜਾਂਚ

ਪਟਿਆਲਾ ਪੁਲਿਸ ਨੇ ਸ਼ੰਭੂ-ਅੰਬਾਲਾ ਰੇਲਵੇ ਲਾਈਨ ‘ਤੇ ਹੋਏ ਬੰਬ ਧਮਾਕੇ ਦੀ ਮਾਮਲੇ ਵਿਚ ਪਾਕਿਸਤਾਨ...

ਰੁਸਤਮ-ਏ-ਹਿੰਦ ਜੱਸਾ ਪੱਟੀ ਸਾਥੀਆਂ ਸਣੇ AAP ‘ਚ ਹੋਏ ਸ਼ਾਮਲ, CM ਮਾਨ ਨੇ ਪਾਰਟੀ ‘ਚ ਕਰਵਾਈ ਸ਼ਮੂਲੀਅਤ

ਪੰਜਾਬ ਦੇ ਗੌਰਵ ਅਤੇ ‘ਰੁਸਤਮ-ਏ-ਹਿੰਦ’ ਜੱਸਾ ਭੱਟੀ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ...

ਸ਼ੰਭੂ ਬਾਰਡਰ ਨੇੜੇ ਰੇਲਵੇ ਟਰੈਕ ਧ.ਮਾ.ਕੇ ‘ਚ ਮਰਿਆ ਜਗਰੂਪ ਸਿੰਘ ਹੀ ਸੀ ਸਾਜਿਸ਼ਕਰਤਾ

ਦੇਰ ਰਾਤ ਸ਼ੰਭੂ ਬਾਰਡਰ ਨੇੜੇ ਰੇਲਵੇ ਲਾਈਨ 'ਤੇ ਧਮਾਕਾ ਹੋਇਆ। ਇਸ ਦੌਰਾਨ, ਪਟੜੀ ਨੂੰ...