ਪਾਕਿਸਤਾਨ ਵਿੱਚ ਇੱਕ ਵੱਡਾ ਹਾਦਸਾ ਵਾਪਰਨਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਬਲੋਚਿਸਤਾਨ ਵਿੱਚ ਫੌਜ ਦਾ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਇਸ ਦਰਦਨਾਕ ਹਾਦਸੇ ਵਿੱਚ ਪਾਕਿਸਤਾਨੀ ਫੌਜ ਦੇ ਦੋ ਮੇਜਰਾਂ ਸਮੇਤ ਛੇ ਜਵਾਨਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਹਰਨਈ ਜ਼ਿਲੇ ਦੇ ਖੋਸਤ ਸ਼ਹਿਰ ਨੇੜੇ ਵਾਪਰੀ। ਰਿਪੋਰਟ ਮੁਤਾਬਕ ਹੈਲੀਕਾਪਟਰ ‘ਚ ਦੋ ਪਾਇਲਟ ਵੀ ਸਵਾਰ ਸਨ, ਜੋ ਆਪਣੀ ਜਾਨ ਬਚਾਉਣ ‘ਚ ਕਾਮਯਾਬ ਰਹੇ।
ਦੱਸ ਦਈਏ ਕਿ ਹਾਦਸੇ ਵਿੱਚ ਮਰਨ ਵਾਲੇ ਦੋ ਮੇਜਰਾਂ ਦੀ ਪਛਾਣ 39 ਸਾਲਾ ਮੇਜਰ ਖੁਰਰਮ ਸ਼ਹਿਜ਼ਾਦ ਅਤੇ 30 ਸਾਲਾ ਮੇਜਰ ਮੁਹੰਮਦ ਮੁਨੀਬ ਅਫਜ਼ਲ ਵਜੋਂ ਹੋਈ ਹੈ। ਇਸ ਤੋਂ ਇਲਾਵਾ ਮਰਨ ਵਾਲਿਆਂ ਵਿਚ 44 ਸਾਲਾ ਸੂਬੇਦਾਰ ਅਬਦੁਲ ਵਾਹਿਦ, 27 ਸਾਲਾ ਕਾਂਸਟੇਬਲ ਮੁਹੰਮਦ ਇਮਰਾਨ ਖਾਨ, 30 ਸਾਲਾ ਨਾਇਕ ਜਲੀਲ ਅਤੇ 35 ਸਾਲਾ ਕਾਂਸਟੇਬਲ ਸ਼ੋਏਬ ਸ਼ਾਮਲ ਹਨ।
----------- Advertisement -----------
ਪਾਕਿਸਤਾਨ ‘ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਦੋ ਮੇਜਰਾਂ ਸਮੇਤ 6 ਜਵਾਨਾਂ ਦੀ ਮੌਤ
Published on
----------- Advertisement -----------
----------- Advertisement -----------












