October 12, 2026, 3:30 am
----------- Advertisement -----------
HomeNewsCoronavirusਭਾਰਤ ਵਿਚ ਓਮੀਕਰੋਨ ਦੇ ਮਾਮਲੇ ਹੋਏ 200 ਪਾਰ

ਭਾਰਤ ਵਿਚ ਓਮੀਕਰੋਨ ਦੇ ਮਾਮਲੇ ਹੋਏ 200 ਪਾਰ

Published on

----------- Advertisement -----------

ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਪੂਰੀ ਦੁਨੀਆ ਨੂੰ ਚਿਤਾਵਨੀ ਦਿੱਤੀ ਹੈ ਕਿ ਡੇਢ ਤੋਂ ਤਿੰਨ ਦਿਨਾਂ ਵਿੱਚ ਓਮੀਕ੍ਰੋਨ ਦੇ ਮਾਮਲੇ ਦੁੱਗਣੇ ਹੋ ਰਹੇ ਹਨ। ਕੋਰੋਨਾ ਦਾ ਇਹ ਨਵਾਂ ਰੂਪ ਲਗਭਗ 90 ਦੇਸ਼ਾਂ ਵਿੱਚ ਪਹੁੰਚ ਗਿਆ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ 213 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 90 ਲੋਕ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ।


ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਦਿੱਲੀ ਵਿਚ ਓਮੀਕੋਰਨ ਦੇ ਸਭ ਤੋਂ ਵੱਧ 57 ਮਾਮਲੇ, ਮਹਾਰਾਸ਼ਟਰ ’ਚ 54, ਤੇਲੰਗਾਨਾ ’ਚ 24, ਕਰਨਾਟਕ ’ਚ 19, ਰਾਜਸਥਾਨ ’ਚ 18, ਕੇਰਲ ’ਚ 15 ਅਤੇ ਗੁਜਰਾਤ ’ਚ 14 ਮਾਮਲੇ ਸਾਹਮਣੇ ਆਏ ਹਨ। ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ’ਚ ਇਕ ਦਿਨ ਵਿਚ ਕੋਵਿਡ-19 ਦੇ 6,317 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 3,47,58,481 ਹੋ ਗਈ ਹੈ। ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 78,190 ਰਹਿ ਗਈ ਹੈ। 318 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 4,78,325 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿਚ 907 ਦੀ ਕਮੀ ਦਰਜ ਕੀਤੀ ਗਈ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 98.40 ਫ਼ੀਸਦੀ ਹੈ, ਜੋ ਮਾਰਚ 2020 ਤੋਂ ਬਾਅਦ ਸਭ ਤੋਂ ਵੱਧ ਹੈ।
ਇਸ ਦੌਰਾਨ ਨੈਸ਼ਨਲ ਕੋਵਿਡ-19 ਸੁਪਰਮਾਡਲ ਪੈਨਲ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਸਾਲ ਫਰਵਰੀ ਵਿਚ ਕੋਰੋਨਾ ਸਿਖਰ ‘ਤੇ ਹੋਵੇਗਾ। ਓਮੀਕ੍ਰੋਨ ਕਰਕੇ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆਉਣੀ ਤੈਅ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੈਨੇਡਾ ਦੀ ਜੂਨੀਅਰ ਹਾਕੀ ਟੀਮ ’ਚ ਛਾਏ ਪੰਜਾਬੀ ਗੱਭਰੂ

ਕੈਨੇਡਾ ਦੀ ਪ੍ਰਮੁੱਖ ਹਾਕੀ ਸੰਸਥਾ ਫੀਲਡ ਹਾਕੀ ਕੈਨੇਡਾ ਵਲੋਂ ਮਲੇਸ਼ੀਆ ਦੇ ਸ਼ਹਿਰ ਜੋਹੋਰ ਵਿਖੇ...

ਤੇਜ਼ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾਈਆਂ

ਅਚਨਚੇਤ ਅੱਜ ਦੇ ਮੌਸਮ ਦੇ ਬਦਲਾਅ ਦੌਰਾਨ ਹੋ ਰਹੀ ਤੇਜ਼ ਬਾਰਿਸ਼ ਵਿਚ ਕਿਸਾਨਾਂ ਦੀਆਂ...

ਬੰਗਲਾ ਸਾਹਿਬ ’ਚ ਜੁੱਤਿਆਂ ਸਣੇ ਦਾਖਲ ਹੋਈ ਦਿੱਲੀ ਪੁਲਿਸ? ਸੰਧਵਾਂ ਨੇ ਚੁੱਕੇ ਸਵਾਲ

ਨਵੀਂ ਦਿੱਲੀ / ਚੰਡੀਗੜ੍ਹ10 ਅਕਤੂਬਰ ਆਮ ਆਦਮੀ ਪਾਰਟੀ (ਆਪ) ਨੇ ਵੋਟਾਂ ਦੀ ਚੋਰੀ ਖ਼ਿਲਾਫ਼ ਰੋਸ...

ਚੰਡੀਗੜ੍ਹ ’ਚ ‘ਵੋਟ ਚੋਰੋ, ਕੁਰਸੀ ਛੱਡੋ’ ਦੇ ਨਾਅਰੇ, ਮਨੀਸ਼ ਸਿਸੋਦੀਆ ਤੇ ਹਰਪਾਲ ਚੀਮਾ ਹਿਰਾਸਤ ’ਚ

ਚੰਡੀਗੜ੍ਹ 10 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਵੋਟ ਚੋਰੀ ਦੇ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਫੈਸਲਾਕੁੰਨ ਪੜਾਅ ’ਤੇ ਲਿਜਾਂਦਿਆਂ ਬਾਈਕ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ

*ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 10 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਤਿਹਾਸਕ...

 ਸੀਜੇਪੀ ਦੀ ਹਮਾਇਤ ’ਚ ਪ੍ਰਦਰਸ਼ਨ ਕਰ ਰਹੇ ‘ਆਪ’ ਆਗੂਆਂ ਨੂੰ ਪੁਲੀਸ ਨੇ ਹਿਰਾਸਤ ’ਚ ਲਿਆ

ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ...

ਜਲੰਧਰ ਦੇ ਸਕੂਲ ‘ਚ 1 ਗੁੱਤ ਕਰਕੇ ਗਈ ਬੱਚੀ ‘ਤੇ ਅਧਿਆਪਕਾ ਦਾ ਤਸ਼ੱਦਦ

ਜਲੰਧਰ ਦੇ ਕਾਲਾ ਸੰਘਿਆਂ ਰੋਡ ਸਥਿਤ ਟੈਗੋਰ ਇੰਟਰਨੈਸ਼ਨਲ ਸਕੂਲ ਤੋਂ ਇੱਕ ਬੇਹੱਦ ਰੂਹ ਕੰਬਾਊ...

ਫਲਾਈਓਵਰ ਤੋਂ ਹੇਠਾਂ ਡਿੱਗਿਆ ਚੀਨੀ ਨਾਲ ਭਰਿਆ ਟਰੱਕ, ਕੰਡਕਟਰ ਗੰਭੀਰ ਜ਼ਖ਼ਮੀ

ਸਮਰਾਲਾ-ਚੰਡੀਗੜ੍ਹ ਬਾਈਪਾਸ ’ਤੇ ਮਾਛੀਵਾੜਾ ਰੋਡ ਦੇ ਫਲਾਈਓਵਰ ’ਤੇ ਉਸ ਸਮੇਂ ਵੱਡਾ ਸੜਕ ਹਾਦਸਾ ਵਾਪਰ...

ਟੋਰਾਂਟੋ ’ਚ ਗੂੰਜੀ ਸਿੱਧੂ ਮੂਸੇਵਾਲਾ ਦੀ ਆਵਾਜ਼, ਹੋਲੋਗ੍ਰਾਮ ਸ਼ੋਅ ’ਚ ਉਮੜਿਆ ਪ੍ਰਸ਼ੰਸਕਾਂ ਦਾ ਹੜ੍ਹ

ਕੈਨੇਡਾ ਦੇ ਟੋਰਾਂਟੋ ਤੋਂ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦੀ ਸ਼ੁਰੂਆਤ ਹੋ ਚੁੱਕੀ ਹੈ...