October 11, 2026, 10:57 am
----------- Advertisement -----------
HomeNewsBreaking Newsਕੈਨੇਡਾ ਦੀ ਜੂਨੀਅਰ ਹਾਕੀ ਟੀਮ ’ਚ ਛਾਏ ਪੰਜਾਬੀ ਗੱਭਰੂ

ਕੈਨੇਡਾ ਦੀ ਜੂਨੀਅਰ ਹਾਕੀ ਟੀਮ ’ਚ ਛਾਏ ਪੰਜਾਬੀ ਗੱਭਰੂ

Published on

----------- Advertisement -----------

ਕੈਨੇਡਾ ਦੀ ਪ੍ਰਮੁੱਖ ਹਾਕੀ ਸੰਸਥਾ ਫੀਲਡ ਹਾਕੀ ਕੈਨੇਡਾ ਵਲੋਂ ਮਲੇਸ਼ੀਆ ਦੇ ਸ਼ਹਿਰ ਜੋਹੋਰ ਵਿਖੇ 17 ਤੋਂ 24 ਅਕਤੂਬਰ ਤੱਕ ਹੋ ਰਹੇ ਸੁਲਤਾਨ ਆਫ਼ ਜੋਹੋਰ ਕੱਪ 2026 ਫੀਲਡ ਹਾਕੀ ਮੁਕਾਬਲਿਆਂ ਵਾਸਤੇ ਲੜਕਿਆਂ ਦੀ ਜੂਨੀਅਰ ਟੀਮ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਦੀ 18 ਮੈਂਬਰੀ ਜੂਨੀਅਰ ਹਾਕੀ ਟੀਮ ਵਿਚ 8 ਪੰਜਾਬੀ ਖਿਡਾਰੀ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਅੰਤਰਰਾਸ਼ਟਰੀ ਜੂਨੀਅਰ ਹਾਕੀ ਮੁਕਾਬਲਿਆਂ ’ਚ ਕੈਨੇਡਾ, ਮਲੇਸ਼ੀਆ, ਚੀਨ, ਮਿਸਰ ਤੇ ਪਾਕਿਸਤਾਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।

ਕੈਨੇਡਾ ਦੀ 18 ਮੈਂਬਰੀ ਟੀਮ ’ਚ ਗੁਰਨੂਰ ਭੁੱਲਰ, ਗੁਰਸਹਿਜ ਜੌਹਲ, ਗੁਰਵਿੰਦਰ ਬਰਾੜ, ਪਰਮਦੇਵ ਹੁੰਦਲ, ਗੈਵਿਨ ਥਿੰਦ, ਨਵਦੀਪ ਚੰਦੀ ਤੇ ਰਾਜਨ ਬਾਹੀ ਤੇ ਅਭੀਜੀਤ ਗਿੱਲ ਮਲੇਸ਼ੀਆ ਵਿਖੇ ਆਪਣੇ ਜੌਹਰ ਵਿਖਾਉਣਗੇ। ਗੁਰਨੂਰ ਭੁੱਲਰ, ਗੁਰਸਹਿਜ ਜੌਹਲ ਤੇ ਅਭੀਜੀਤ ਗਿੱਲ ਮਿਡਫੀਲਡ, ਗੁਰਵਿੰਦਰ ਬਰਾੜ ਤੇ ਗੈਵਿਨ ਥਿੰਦ ਡਿਫੈਂਡਰ ਪੁਜ਼ੀਸ਼ਨ ’ਤੇ ਹਾਕੀ ਖੇਡਦੇ ਹਨ। ਮਲੇਸ਼ੀਆ ਦੇ ਸ਼ਹਿਰ ਜੋਹੋਰ ਬਾਹਰੂ ਵਿਖੇ ਤਮਨ ਦਯਾ ਹਾਕੀ ਸਟੇਡੀਅਮ ਵਿਖੇ ਹੋ ਰਹੇ ਟੂਰਨਾਮੈਂਟ ’ਚ ਕੈਨੇਡਾ-ਮਿਸਰ 17 ਅਕਤੂਬਰ, ਕੈਨੇਡਾ-ਮਲੇਸ਼ੀਆ 18 ਅਕਤੂਬਰ, ਕੈਨੇਡਾ-ਚੀਨ 21 ਅਕਤੂਬਰ ਤੇ ਕੈਨੇਡਾ ਅਤੇ ਪਾਕਿਸਤਾਨ ਦਰਮਿਆਨ 23 ਅਕਤੂਬਰ ਨੂੰ ਹਾਕੀ ਦਾ ਮੁਕਾਬਲਾ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਤੇਜ਼ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾਈਆਂ

ਅਚਨਚੇਤ ਅੱਜ ਦੇ ਮੌਸਮ ਦੇ ਬਦਲਾਅ ਦੌਰਾਨ ਹੋ ਰਹੀ ਤੇਜ਼ ਬਾਰਿਸ਼ ਵਿਚ ਕਿਸਾਨਾਂ ਦੀਆਂ...

ਬੰਗਲਾ ਸਾਹਿਬ ’ਚ ਜੁੱਤਿਆਂ ਸਣੇ ਦਾਖਲ ਹੋਈ ਦਿੱਲੀ ਪੁਲਿਸ? ਸੰਧਵਾਂ ਨੇ ਚੁੱਕੇ ਸਵਾਲ

ਨਵੀਂ ਦਿੱਲੀ / ਚੰਡੀਗੜ੍ਹ10 ਅਕਤੂਬਰ ਆਮ ਆਦਮੀ ਪਾਰਟੀ (ਆਪ) ਨੇ ਵੋਟਾਂ ਦੀ ਚੋਰੀ ਖ਼ਿਲਾਫ਼ ਰੋਸ...

ਚੰਡੀਗੜ੍ਹ ’ਚ ‘ਵੋਟ ਚੋਰੋ, ਕੁਰਸੀ ਛੱਡੋ’ ਦੇ ਨਾਅਰੇ, ਮਨੀਸ਼ ਸਿਸੋਦੀਆ ਤੇ ਹਰਪਾਲ ਚੀਮਾ ਹਿਰਾਸਤ ’ਚ

ਚੰਡੀਗੜ੍ਹ 10 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਵੋਟ ਚੋਰੀ ਦੇ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਫੈਸਲਾਕੁੰਨ ਪੜਾਅ ’ਤੇ ਲਿਜਾਂਦਿਆਂ ਬਾਈਕ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ

*ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 10 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਤਿਹਾਸਕ...

 ਸੀਜੇਪੀ ਦੀ ਹਮਾਇਤ ’ਚ ਪ੍ਰਦਰਸ਼ਨ ਕਰ ਰਹੇ ‘ਆਪ’ ਆਗੂਆਂ ਨੂੰ ਪੁਲੀਸ ਨੇ ਹਿਰਾਸਤ ’ਚ ਲਿਆ

ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ...

ਜਲੰਧਰ ਦੇ ਸਕੂਲ ‘ਚ 1 ਗੁੱਤ ਕਰਕੇ ਗਈ ਬੱਚੀ ‘ਤੇ ਅਧਿਆਪਕਾ ਦਾ ਤਸ਼ੱਦਦ

ਜਲੰਧਰ ਦੇ ਕਾਲਾ ਸੰਘਿਆਂ ਰੋਡ ਸਥਿਤ ਟੈਗੋਰ ਇੰਟਰਨੈਸ਼ਨਲ ਸਕੂਲ ਤੋਂ ਇੱਕ ਬੇਹੱਦ ਰੂਹ ਕੰਬਾਊ...

ਫਲਾਈਓਵਰ ਤੋਂ ਹੇਠਾਂ ਡਿੱਗਿਆ ਚੀਨੀ ਨਾਲ ਭਰਿਆ ਟਰੱਕ, ਕੰਡਕਟਰ ਗੰਭੀਰ ਜ਼ਖ਼ਮੀ

ਸਮਰਾਲਾ-ਚੰਡੀਗੜ੍ਹ ਬਾਈਪਾਸ ’ਤੇ ਮਾਛੀਵਾੜਾ ਰੋਡ ਦੇ ਫਲਾਈਓਵਰ ’ਤੇ ਉਸ ਸਮੇਂ ਵੱਡਾ ਸੜਕ ਹਾਦਸਾ ਵਾਪਰ...

ਟੋਰਾਂਟੋ ’ਚ ਗੂੰਜੀ ਸਿੱਧੂ ਮੂਸੇਵਾਲਾ ਦੀ ਆਵਾਜ਼, ਹੋਲੋਗ੍ਰਾਮ ਸ਼ੋਅ ’ਚ ਉਮੜਿਆ ਪ੍ਰਸ਼ੰਸਕਾਂ ਦਾ ਹੜ੍ਹ

ਕੈਨੇਡਾ ਦੇ ਟੋਰਾਂਟੋ ਤੋਂ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦੀ ਸ਼ੁਰੂਆਤ ਹੋ ਚੁੱਕੀ ਹੈ...

ਪੁਲਿਸ ਨੇ ਫਲਾਈਟ ‘ਚੋਂ ਹੀ ਅਭਿਜੀਤ ਦੀਪਕੇ ਨੂੰ ਲਿਆ ਹਿਰਾਸਤ ‘ਚ

ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ, ਆਸ਼ੂਤੋਸ਼ ਰਾੰਕਾ ਤੇ ਸੌਰਵ ਦਾਲ ਨੂੰ ਦਿੱਲੀ...