ਪਿਛਲੇ ਕੁਝ ਦਿਨਾਂ ਤੋਂ ਸਰਾਫਾ ਅਤੇ ਮਲਟੀ-ਕਮੋਡਿਟੀ ਬਾਜ਼ਾਰ (MCX) ‘ਚ ਸੋਨਾ ਰਿਕਾਰਡ ਹੇਠਲੇ ਪੱਧਰ ‘ਤੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ ‘ਚ ਵੀ ਗਿਰਾਵਟ ਜਾਰੀ ਹੈ। ਬੁੱਧਵਾਰ ਸਵੇਰੇ ਮਲਟੀ-ਕਮੋਡਿਟੀ ਐਕਸਚੇਂਜ (MCX ਗੋਲਡ ਪ੍ਰਾਈਸ) ਤੇ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ। ਮਲਟੀ ਕਮੋਡਿਟੀ ਐਕਸਚੇਂਜ (ਐੱਮ.ਸੀ.ਐਕਸ.) ‘ਤੇ ਸੋਨੇ ਦੀ ਕੀਮਤ (ਗੋਲਡ ਰੇਟ ਅੱਜ) ਸ਼ੁਰੂਆਤੀ ਕਾਰੋਬਾਰ ‘ਚ 0.24 ਫੀਸਦੀ ਡਿੱਗ ਗਈ ਹੈ। ਚਾਂਦੀ ਦੀ ਕੀਮਤ ਵੀ ਅੱਜ 0.73 ਫੀਸਦੀ ਹੇਠਾਂ ਆ ਗਈ ਹੈ। ਸੋਨੇ ਦੀਆਂ ਕੀਮਤਾਂ ਹੁਣ ਦੋ ਸਾਲਾਂ ਦੇ ਹੇਠਲੇ ਪੱਧਰ ‘ਤੇ ਚੱਲ ਰਹੀਆਂ ਹਨ।
ਅੱਜ ਚੰਡੀਗੜ੍ਹ ਵਿੱਚ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 4,594 ਰੁਪਏ ‘ਤੇ ਚੱਲ ਰਹੀ ਹੈ ਜਦਕਿ ਬੀਤੇ ਦਿਨੀ ਇਹ 4,769 ਰੁਪਏ ਸੀ। 8 ਗ੍ਰਾਮ ਸੋਨੇ ਦੀ ਕੀਮਤ 36,752 ਰੁਪਏ ਹੈ। ਜੇਕਰ 24 ਕੈਰੇਟ ਸੋਨੇ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾ ਅੱਜ 1 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 5,012 ਰੁਪਏ ‘ਤੇ ਚੱਲ ਰਹੀ ਹੈ। ਇਸਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ 40,096 ਰੁਪਏ ਹੈ। ਜੋ ਕੀ ਕੱਲ 40,104 ਰੁਪਏ ਸੀ।
ਚਾਂਦੀ ਦੀ ਕੀਮਤ
ਅੱਜ ਚਾਂਦੀ ਦੀਆਂ ਕੀਮਤਾਂ ‘ਚ ਵੀ ਗਿਰਾਵਟ ਦਰਜ਼ ਕੀਤੀ ਗਈ ਹੈ। ਦੱਸ ਦੇਈਏ ਕਿ ਅੱਜ ਭਾਰਤੀ ਬਾਜ਼ਾਰ ‘ਚ 1 ਗ੍ਰਾਮ ਚਾਂਦੀ ਦੀ ਕੀਮਤ 4,594 ਰੁਪਏ ਹੈ। ਇਸ ਦੇ ਨਾਲ ਹੀ ਅੱਜ 8 ਗ੍ਰਾਮ ਚਾਂਦੀ ਦੀ ਕੀਮਤ 36,752 ਰੁਪਏ ਹੈ। ਅੱਜ 10 ਗ੍ਰਾਮ ਚਾਂਦੀ ਦੀ ਕੀਮਤ 45,940 ਰੁਪਏ ‘ਤੇ ਚੱਲ ਰਹੀ ਹੈ। ਇਸ ਦੇ ਨਾਲ ਹੀ ਅੱਜ 100 ਗ੍ਰਾਮ ਚਾਂਦੀ ਦੀ ਕੀਮਤ 4,59,400 ਰੁਪਏ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਧਨਤੇਰਸ ਅਤੇ ਦੀਵਾਲੀ ‘ਤੇ ਸੋਨੇ ਦੀ ਵਿਕਰੀ ਵਧਣ ਕਾਰਨ ਇਸ ਦੀ ਕੀਮਤ ਵਧਣ ਦੀ ਸੰਭਾਵਨਾ ਹੈ। ਅਜਿਹੇ ‘ਚ ਜੇਕਰ ਤੁਸੀਂ ਸੋਨਾ ਖਰੀਦਦੇ ਹੋ ਤਾਂ ਤੁਹਾਨੂੰ ਫਾਇਦਾ ਹੋਵੇਗਾ।
----------- Advertisement -----------
ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ, ਜਾਣੋ ਪੰਜਾਬ ਦੇ ਨਵੇਂ ਰੇਟ
Published on
----------- Advertisement -----------
----------- Advertisement -----------












