ਨਵੀਂ ਦਿੱਲੀ: ਮੌਨੀ ਰਾਏ ਨੇ 28 ਸਤੰਬਰ ਨੂੰ ਆਪਣਾ 37ਵਾਂ ਜਨਮਦਿਨ ਮਨਾਇਆ ਹੈ। ਅਦਾਕਾਰਾ ਦਾ ਜਨਮਦਿਨ ਉਸ ਲਈ ਬਹੁਤ ਖਾਸ ਸੀ। ਵਿਆਹ ਤੋਂ ਬਾਅਦ ਮੌਨੀ ਨੇ ਆਪਣਾ ਜਨਮਦਿਨ ਆਪਣੇ ਪਤੀ ਸੂਰਜ ਨਾਂਬਿਆਰ ਨਾਲ ਮਨਾਇਆ ਹੈ। ਮੌਨੀ ਨੇ ਮੁੰਬਈ ‘ਚ ਆਪਣਾ ਸ਼ਾਨਦਾਰ ਜਸ਼ਨ ਆਯੋਜਿਤ ਕੀਤਾ, ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ। ਆਓ ਤੁਹਾਨੂੰ ਦਿਖਾਉਂਦੇ ਹਾਂ ਮੌਨੀ ਦੇ ਜਨਮਦਿਨ ਦੀਆਂ ਕੁਝ ਤਸਵੀਰਾਂ। ਮੌਨੀ ਰਾਏ ਆਪਣੇ ਜਨਮਦਿਨ ਦੀ ਪਾਰਟੀ ‘ਚ ਸਿਲਵਰ ਸ਼ਾਰਟ ਡਰੈੱਸ ‘ਚ ਨਜ਼ਰ ਆਈ।
ਇਸ ਆਊਟਫਿਟ ‘ਚ ਮੌਨੀ ਰਾਏ ਕਾਫੀ ਗਲੈਮਰਸ ਅਤੇ ਸਟਾਈਲਿਸ਼ ਲੱਗ ਰਹੀ ਸੀ। ਉਸ ਨੇ ਘੱਟੋ-ਘੱਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਬਹੁਤ ਹੀ ਸਟਾਈਲਿਸ਼ ਲੁੱਕ ਅਪਣਾਇਆ। ਅਦਾਕਾਰਾ ਨੇ ਆਪਣੇ ਦੋਸਤਾਂ ਲਈ ਪਾਰਟੀ ਵੀ ਰੱਖੀ। ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਹੱਥਾਂ ਦੇ ਨਾਲ ਮੀਡੀਆ ਕਰਮੀਆਂ ਅਤੇ ਆਪਣੇ ਫੈਨਸ ਨੂੰ ਕੇਕ ਖੁਆਉਂਦੀ ਹੋਈ ਨਜ਼ਰ ਆ ਰਹੀ ਹੈ । ਮੌਨੀ ਰਾਏ ਅਤੇ ਸੂਰਜ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।
ਮੌਨੀ ਰਾਏ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣ ਵਾਲੀ ਹੈ ।ਬੀਤੇ ਦਿਨੀਂ ਮੌਨੀ ਰਾਏ ਨੇ ਆਪਣੇ ਪਤੀ ਦਾ ਜਨਮ ਵੀ ਮਨਾਇਆ ਸੀ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਸਾਂਝੀਆਂ ਕੀਤੀਆਂ ਸਨ ।












