May 1, 2026, 9:18 pm
----------- Advertisement -----------
HomeNewsLatest Newsਵਿਆਹ 'ਚ ਮਹਿਮਾਨ ਨੇ ਕੀਤਾ ਅਜਿਹਾ ਕਾਰਾ, ਲਾੜਾ-ਲਾੜੀ ਨੇ ਵੀਡੀਓ ਭੇਜ ਕੇ...

ਵਿਆਹ ‘ਚ ਮਹਿਮਾਨ ਨੇ ਕੀਤਾ ਅਜਿਹਾ ਕਾਰਾ, ਲਾੜਾ-ਲਾੜੀ ਨੇ ਵੀਡੀਓ ਭੇਜ ਕੇ ਭਰਵਾਇਆ ਜੁਰਮਾਨਾ, ਜਾਣੋ ਪੂਰਾ ਮਾਮਲਾ

Published on

----------- Advertisement -----------

ਅੱਜ ਕੱਲ ਵਿਆਹ- ਸ਼ਾਦੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਦੁਨੀਆ ਦੇ ਕਈ ਦੇਸ਼ਾਂ ਤੋਂ ਵਿਆਹ ਦੇ ਸੀਜ਼ਨ ਦੌਰਾਨ ਲਾੜੇ-ਲਾੜੀ ਦੇ ਕਈ ਹੈਰਾਨੀਜਨਕ ਕਿੱਸੇ ਸਾਹਮਣੇ ਆਉਂਦੇ ਹਨ। ਕਦੇ ਕਦੇ ਕੁਝ ਦਿਲਚਸਪ ਕਿੱਸੇ ਜਾਂ ਮਜ਼ਾਕੀਆ ਹਰਕਤਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀਆਂ ਹਨ। ਅਜਿਹਾ ਹੀ ਇਕ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ, ਜਿੱਥੇ ਵਿਆਹ ਵਾਲੇ ਦਿਨ ਇਕ ਮਹਿਮਾਨ ਨੇ ਕੇਕ ਦਾ ਇਕ ਟੁਕੜਾ ਜ਼ਿਆਦਾ ਖਾ ਲਿਆ ਤਾਂ ਲਾੜਾ-ਲਾੜੀ ਨੇ ਉਸ ਮਹਿਮਾਨ ਤੋਂ ਹਰਜਾਨਾ ਲੈ ਲਿਆ।
ਦਰਅਸਲ, ਇਹ ਘਟਨਾ ਬ੍ਰਿਟੇਨ ਦੇ ਇਕ ਸ਼ਹਿਰ ਦੀ ਦੱਸੀ ਜਾ ਰਹੀ ਹੈ। Mirror.UK ਨੇ ਇੱਕ ਰਿਪੋਰਟ ਵਿੱਚ ਦੱਸਿਆ ਕਿ ਇਕ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਜੋੜੇ ਦੇ ਵਿਆਹ ਵਾਲੇ ਦਿਨ ਉਹ ਪਵੇਲੀਅਨ ਪਹੁੰਚੇ। ਇੱਥੇ ਇੱਕ ਵੱਡੇ ਕੇਕ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਸਾਰੇ ਮਹਿਮਾਨਾਂ ਨੇ ਕੇਕ ਦਾ ਇੱਕ-ਇਕ ਟੁਕੜਾ ਲੈਣਾ ਸੀ ਪਰ ਇੱਕ ਮਹਿਮਾਨ ਨੇ ਇੱਕ ਤੋਂ ਵੱਧ ਕੇਕ ਦਾ ਟੁਕੜਾ ਲੈ ਲਿਆ। ਇਹ ਸਭ ਕੈਮਰੇ ‘ਚ ਕੈਦ ਹੋ ਗਿਆ। ਇਸ ਤੋਂ ਬਾਅਦ ਜੋੜੇ ਨੇ ਵਿਆਹ ਦੇ ਕੁਝ ਦਿਨਾਂ ਦੇ ਅੰਦਰ ਹੀ ਉਸ ਮਹਿਮਾਨ ਨੂੰ ਵੀਡੀਓ ਦੇ ਨਾਲ ਮੈਸੇਜ ਕੀਤਾ। ਅਤੇ ਉਸ ਨੂੰ ਵਾਧੂ 3.66 ਪੌਂਡ ਯਾਨੀ ਲਗਭਗ 333 ਰੁਪਏ ਅਦਾ ਕਰਨ ਦਾ ਹੁਕਮ ਦਿੱਤਾ।
ਰਿਪੋਰਟ ਮੁਤਾਬਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਹਿਮਾਨ ਨੂੰ ਇਹ ਪੈਸੇ ਦੇਣੇ ਵੀ ਪਏ। ਰਿਪੋਰਟ ਦੇ ਅਨੁਸਾਰ, ਮਹਿਮਾਨ ਨੇ ਖੁਦ ਦੱਸਿਆ ਕਿ ਮੈਂ ਇਕ ਵਾਧੂ ਟੁਕੜੇ ਲਈ ਭੁਗਤਾਨ ਕੀਤਾ ਕਿਉਂਕਿ ਜੋੜੇ ਨੇ ਕਿਹਾ ਕਿ ਅਸੀਂ ਵੀਡੀਓ ਦੇਖ ਰਹੇ ਹਾਂ ਅਤੇ ਦੇਖਿਆ ਕਿ ਤੁਹਾਡੇ ਕੋਲ ਵਿਆਹ ਦੇ ਕੇਕ ਦੇ ਦੋ ਟੁਕੜੇ ਸਨ। ਹੁਣ ਤੁਹਾਨੂੰ ਇਸਦਾ ਭੁਗਤਾਨ ਕਰਨਾ ਪਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਕਿਡਨੀ ਮਰੀਜ਼ਾਂ ਲਈ ਵੱਡੀ ਰਾਹਤ, ਮੁਫ਼ਤ ਡਾਇਲਿਸਿਸ ਦਾ ਅੰਕੜਾ 1 ਲੱਖ ਪਾਰ

*ਚੰਡੀਗੜ੍ਹ; 1 ਮਈ , 2026*ਹੁਣ ਤੱਕ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’...

ਮਾਨ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ, ਪੰਜਾਬ AAP ਦੇ ਹੱਕ ‘ਚ 88 ਵਿਧਾਇਕਾਂ ਦਾ ਸਮਰਥਨ

ਪੰਜਾਬ ਆਮ ਆਦਮੀ ਪਾਰਟੀ (AAP) ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਫਲੋਰ...

ਮਾਨ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਵੱਡਾ ਤੋਹਫਾ, ਘੱਟੋ-ਘੱਟ ਮਜ਼ਦੂਰੀ ਵਿੱਚ 15% ਵਾਧਾ

 ਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸਦਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ...

ਗੋਪੀ ਨਿੱਝਰ ਨੂੰ ਕਾਰ ਅੰਦਰ ਮਾਰੀ ਗੋਲੀਆਂ,ਸੁੱਖਾ ਕਾਹਲਵਾਂ ਕਤਲ ਕੇਸ ਦਾ ਸੀ ਮੁੱਖ ਗਵਾਹ

ਕਪੂਰਥਲਾ ਦੇ ਢਿਲਵਾਂ ਇਲਾਕੇ ਵਿੱਚ ਬੀਤੀ ਦੇਰ ਰਾਤ ਵਾਪਰੀ ਖੂਨੀ ਵਾਰਦਾਤ ਤੋਂ ਬਾਅਦ ਪੂਰੇ...

ਅਕਾਲੀ ਦਲ ਦਾ ਦੋਹਰਾ ਚਿਹਰਾ ਉਜਾਗਰ, ਕਾਨੂੰਨ-ਵਿਵਸਥਾ ‘ਤੇ ਸਵਾਲ ਚੁੱਕਣ ਵਾਲੇ ਖ਼ੁਦ ਅਪਰਾਧੀਆਂ ਦੇ ਮਦਦਗਾਰ: ਬਲਤੇਜ ਪੰਨੂ

*ਚੰਡੀਗੜ੍ਹ, 30 ਅਪ੍ਰੈਲ 2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਸਰਹੱਦੀ ਇਲਾਕਿਆਂ ਦੇ 585 ਸਥਾਨਾਂ ‘ਤੇ 2291 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ

*ਚੰਡੀਗੜ੍ਹ, 30 ਅਪ੍ਰੈਲ 2026:*ਪੰਜਾਬ ਦੀ ਗੈਂਗਸਟਰਾਂ ਵਿਰੁੱਧ ਲੜਾਈ ਹੁਣ ਸਿਰਫ਼ ਮੁਕਾਬਲਿਆਂ ਅਤੇ ਗ੍ਰਿਫ਼ਤਾਰੀਆਂ ਤੱਕ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਕੀਤਾ ਸਮਰਪਿਤ, ਸੰਗਰੂਰ ਦੇ 85 ਪਿੰਡ ਨੂੰ ਮਿਲੇਗਾ ਲਾਭ

ਸੰਗਰੂਰ; 30 ਅਪ੍ਰੈਲ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਵਿੱਚ ਇੱਕ...