ਪਾਣੀਪੁਰੀ ਜਾਂ ਪੁੱਚਕਾ ਵਜੋਂ ਵੀ ਜਾਣਿਆ ਜਾਣ ਵਾਲਾ ਗੋਲਗੱਪਾ ਦੇਸ਼ ਭਰ ਵਿੱਚ ਲੱਖਾਂ ਲੋਕਾਂ ਦਾ ਪਸੰਦੀਦਾ ਹੈ। ਹਾਲਾਂਕਿ ਤੁਸੀਂ ਪਹਿਲਾਂ ਵੀ ਕਈ ਵਾਰ ਸੜਕ ਕਿਨਾਰੇ ਰੇਹੜੀ ਤੋਂ ਗੋਲਗੱਪੇ ਖਾਧੇ ਹੋਣਗੇ ਜਾਂ ਤੁਸੀਂ ਕਿਸੇ ਹੋਰ ਨੂੰ ਖਾਂਦੇ ਦੇਖਿਆ ਹੋਵੇਗਾ, ਪਰ ਤੁਸੀਂ ਸ਼ਾਇਦ ਹੀ ਕਿਸੇ ਹਾਥੀ ਨੂੰ ਗੋਲਗੱਪਾ ਖਾਂਦੇ ਦੇਖਿਆ ਹੋਵੇਗਾ। ਜੀ ਹਾਂ, ਇਨ੍ਹੀਂ ਦਿਨੀਂ ਅਸਾਮ ਦੇ ਤੇਜ਼ਪੁਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਹਾਥੀ ਸੜਕ ਦੇ ਕਿਨਾਰੇ ਗੋਲਗੱਪਾ ਖਾਂਦੇ ਨਜ਼ਰ ਆ ਰਿਹਾ ਹੈ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਦੇਖਦੇ ਹੋ, ਤਾਂ ਤੁਸੀਂ ਵੀ ਸ਼ਾਨਦਾਰ, ਜ਼ਬਰਦਸਤ ਕਹਿਣ ਤੋਂ ਆਪਣੇ ਆਪ ਨੂੰ ਨਹੀਂ ਰੋਕ ਪਾਓਗੇ।

ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਹਾਥੀ ਗੋਲਗੱਪੇ ਵਾਲੇ ਦੀ ਰੇਹੜੀ ਕੋਲ ਖੜ੍ਹਾ ਹੈ। ਗੋਲਗੱਪਾ ਵਾਲਾ ਵਿਅਕਤੀ ਇਕ-ਇਕ ਕਰਕੇ ਹਾਥੀ ਨੂੰ ਗੋਲ ਗੱਪੇ ਖੁਆ ਰਿਹਾ ਹੈ ਅਤੇ ਹਾਥੀ ਬਿਨਾਂ ਕਿਸੇ ਰੁਕਾਵਟ ਦੇ ਉਸ ਨੂੰ ਖਾ ਰਿਹਾ ਹੈ। ਆਲੇ-ਦੁਆਲੇ ਖੜ੍ਹੇ ਕਈ ਲੋਕਾਂ ਨੇ ਇਸ ਸਾਰੀ ਘਟਨਾ ਨੂੰ ਬਹੁਤ ਹੀ ਹੈਰਾਨੀਜਨਕ ਢੰਗ ਨਾਲ ਦੇਖਿਆ। ਇਕ ਮਿੰਟ ਤੋਂ ਵੀ ਜ਼ਿਆਦਾ ਲੰਬੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਿਆਰ ਮਿਲ ਰਿਹਾ ਹੈ।












