June 19, 2026, 5:07 pm
----------- Advertisement -----------
HomeNewsEntertainmentਕੈਟਰੀਨਾ ਕੈਫ ਨੇ ਇਸ ਤਰਾਂ ਮਨਾਇਆ ਆਪਣਾ ਪਹਿਲਾ ਕਰਵਾ ਚੌਥ, ਸ਼ੇਅਰ ਕੀਤੀਆਂ...

ਕੈਟਰੀਨਾ ਕੈਫ ਨੇ ਇਸ ਤਰਾਂ ਮਨਾਇਆ ਆਪਣਾ ਪਹਿਲਾ ਕਰਵਾ ਚੌਥ, ਸ਼ੇਅਰ ਕੀਤੀਆਂ ਤਸਵੀਰਾਂ

Published on

----------- Advertisement -----------

ਬਾਲੀਵੁੱਡ ‘ਚ ਬੀਤੇ ਵੀਰਵਾਰ ਨੂੰ ਪੂਰਾ ਦਿਨ ਕਰਵਾ ਚੌਥ ਦੇ ਜਸ਼ਨ ਦਾ ਦੌਰ ਰਿਹਾ। ਰਾਤ ਨੂੰ ਜਦੋਂ ਚੰਨ ਨਿਕਲਿਆ ਤਾਂ ਇਹ ਰੰਗ ਹੋਰ ਵੀ ਵਧ ਗਿਆ। ਪਹਿਲਾ ਕਰਵਾ ਚੌਥ ਮਨਾ ਰਹੀ ਕੈਟਰੀਨਾ ਕੈਫ ਨੇ ਵੀ ਆਪਣੇ ਸੋਸ਼ਲ ਅਕਾਊਂਟ ਰਾਹੀਂ ਆਪਣੇ ਪਿਆਰ ਅਤੇ ਪਰਿਵਾਰ ਦੀ ਝਲਕ ਦਿਖਾਈ । ਅਦਾਕਾਰਾ ਕੈਟਰੀਨਾ ਕੈਫ ਦਾ ਇਹ ਪਹਿਲਾ ਕਰਵਾ ਚੌਥ ਵਰਤ ਸੀ। ਅਦਾਕਾਰਾ ਨੇ ਪਤੀ ਵਿੱਕੀ ਕੌਸ਼ਲ ਅਤੇ ਪੂਰੇ ਪਰਿਵਾਰ ਨਾਲ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ। ਹਾਲ ਹੀ ਵਿੱਚ ਕੈਟਰੀਨਾ ਨੇ ਆਪਣੇ ਪਹਿਲੇ ਕਰਵਾ ਚੌਥ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੈਟਰੀਨਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਉਹ ਮਲਟੀ ਕਲਰ ਬਲਾਊਜ਼ ਦੇ ਨਾਲ ਗੁਲਾਬੀ ਸਾੜ੍ਹੀ ਪਹਿਨ ਕੇ ਬਹੁਤ ਹੀ ਪਿਆਰੀ ਲੱਗ ਰਹੀ ਹੈ। ਕਰਵਾ ਚੌਥ ‘ਤੇ ਕੈਟਰੀਨਾ ਨੇ ਬਹੁਤ ਹੀ ਲਾਈਟ ਮੇਅਕਪ ਕੀਤਾ ਹੋਇਆ ਹੈ। ਕੈਟਰੀਨਾ ਦੇ ਨਾਲ-ਨਾਲ ਵਿੱਕੀ ਕੌਸ਼ਲ ਵੀ ਕ੍ਰੀਮ ਕਲਰ ਦੇ ਕੁੜਤੇ ‘ਚ ਨਜ਼ਰ ਆ ਰਹੇ ਹਨ।

ਇਸ ਦੇ ਨਾਲ ਹੀ ਇੱਕ ਤਸਵੀਰ ‘ਚ ਕੈਟਰੀਨਾ ਆਪਣੀ ਪੂਜਾ ਦੀ ਥਾਲੀ ਨਾਲ ਨਜ਼ਰ ਆ ਰਹੀ ਹੈ। ਫੋਟੋਆਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੈਟਰੀਨਾ ਕੈਫ ਨੇ ਇਸ ਖਾਸ ਦਿਨ ‘ਤੇ ਰਵਾਇਤੀ ਤਰੀਕੇ ਦਾ ਪਹਿਰਾਵਾ ਪਹਿਨਿਆ ਹੈ। ਅਭਿਨੇਤਰੀ ਨੇ ਮਾਂਗ ‘ਚ ਸਿੰਦੂਰ ਲਗਾਇਆ ਹੈ ਅਤੇ ਹੱਥਾਂ ‘ਚ ਲਾਲ ਚੂੜੀਆਂ ਪਾਈਆਂ ਹੋਈਆਂ ਹਨ। ਅਦਾਕਾਰਾ ਨੇ ਕੈਪਸ਼ਨ ਵਿੱਚ ਇਹ ਵੀ ਲਿਖਿਆ ਕਿ ਇਹ ਉਸਦਾ ਪਹਿਲਾ ਕਰਵਾ ਚੌਥ ਹੈ। ਇੱਕ ਹੋਰ ਤਸਵੀਰ ਦੇ ਕੈਟਰੀਨਾ ਕੈਫ ਪਤੀ ਵਿੱਕੀ ਕੌਸ਼ਲ ਅਤੇ ਆਪਣੇ ਸੱਸ-ਸਹੁਰੇ ਨਾਲ ਫੈਮਿਲੀ ਫੋਟੋ ਕਰਵਾਉਂਦੇ ਹੋਏ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਪੂਰਾ ਪਰਿਵਾਰ ਖੁਸ਼ੀ ਨਾਲ ਕਰਵਾ ਚੌਥ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਿਹਾ ਹੈ। ਵਿੱਕੀ ਕੌਸ਼ਲ ਨੇ ਕਰਵਾ ਚੌਥ ‘ਤੇ ਪਤਨੀ ਨਾਲ ਇਹ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ ‘ਚ ਕੈਟਰੀਨਾ ਅਤੇ ਵਿੱਕੀ ਸਿੰਪਲ ਅਤੇ ਸ਼ਾਨਦਾਰ ਨਜ਼ਰ ਆ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਾਲੀ ‘ਚ ਬਣੇਗਾ ਪਹਿਲਾ ਸਰਕਾਰੀ ਵਰਕਿੰਗ ਵੁਮੇਨ ਹੋਸਟਲ, ਮੰਤਰੀ ਬਲਜੀਤ ਕੌਰ ਨੇ ਰੱਖਿਆ ਨੀਂਹ ਪੱਥਰ

ਪੰਜਾਬ ਦੇ ਮੋਹਾਲੀ ਵਿੱਚ ਅੱਜ ਸੂਬੇ ਦੇ ਸਭ ਤੋਂ ਵੱਡੇ ਕੰਮਕਾਜੀ ਮਹਿਲਾ ਹੋਸਟਲ ਦਾ...

ਬੀਤੇ ਸਮੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਜੇਲ੍ਹ ਜਾਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਟਾਂਡਾ (ਹੁਸ਼ਿਆਰਪੁਰ); 18 ਜੂਨ:ਪੰਜਾਬ ਦੇ ਭਵਿੱਖ ਨੂੰ ਹੁਣ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਅਤੇ ਮਾੜੇ...

ਨਕਲੀ ਵੀਡੀਓ ਪਿੱਛੇ ਦੀ ਸੱਚਾਈ ਸਾਹਮਣੇ ਆ ਚੁੱਕੀ ਹੈ; ਵੀਡੀਓ ਵਿੱਚ 1,191 ਫਰੇਮ ਹਨ ਅਤੇ ਇੱਕ ਵੀ ਫਰੇਮ ਮੇਰੇ ਕਿਸੇ ਵੀ ਸਰੀਰਕ ਲੱਛਣ ਨਾਲ...

ਚੰਡੀਗੜ੍ਹ; 18 ਜੂਨ:ਦੁਨੀਆ ਭਰ ਦੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਟੈਲੀਗ੍ਰਾਮ ’ਤੇ ਜਾਰੀ ਰਹੇਗੀ ਪਾਬੰਦੀ, ਹਾਈਕੋਰਟ ਨੇ ਰੱਦ ਕੀਤੀ ਪਟੀਸ਼ਨ

ਨੀਟ ਯੂ.ਜੀ. ਦੀ ਮੁੜ ਪ੍ਰੀਖਿਆ ਤੋਂ ਠੀਕ ਪਹਿਲਾਂ ਦਿੱਲੀ ਹਾਈ ਕੋਰਟ ਨੇ ਟੈਲੀਗ੍ਰਾਮ ਦੀ...

ਅਮਰੀਕਾ ’ਚ ਪੰਜਾਬੀ ਨੌਜਵਾਨ ਵਲੋਂ ਆਪਣੇ ਮਾਂ-ਬਾਪ ਤੇ ਨਾਨੀ ਦੀ ਹੱਤਿਆ

ਅਮਰੀਕਾ ਦੇ ਟੈਕਸਸ ਸੂਬੇ ਦੇ ਸ਼ਹਿਰ ਐਲਟੋਨ ਵਿਚ ਇਕ ਦਰਦਨਾਕ ਘਟਨਾ ਵਾਪਰੀ, ਜਿਸ ਵਿਚ...

ਚੰਡੀਗੜ੍ਹ ‘ਚ OLA ਕੈਬ ‘ਤੇ ਹੋਇਆ ਵੱਡਾ ਐਕਸ਼ਨ, ਪ੍ਰਸ਼ਾਸਨ ਨੇ ਕੰਪਨੀ ਦਾ ਲਾਇਸੈਂਸ 6 ਮਹੀਨੇ ਲਈ ਕੀਤਾ ਸਸਪੈਂਡ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ OLA ਕੈਬ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਕੰਪਨੀ...

21 ਜੂਨ ਤੋਂ ਹਿਮਾਚਲ ਦੀਆਂ ਗੱਡੀਆਂ ‘ਤੇ ਮੁੜ ਲੱਗੇਗਾ ਖਾਲਸਾ ਟੈਕਸ! ਨਿਹੰਗ ਸਿੰਘਾਂ ਨੇ ਕੀਤਾ ਐਲਾਨ

ਨਿਹੰਗ ਸਿੰਘਾਂ ਨੇ ਹਿਮਾਚਲ ਦੀਆਂ ਗੱਡੀਆਂ ‘ਤੇ 21 ਜੂਨ ਤੋਂ ਮੁੜ ਖਾਲਸਾ ਟੈਕਸ ਵਸੂਲਣ...