ਨਰਸਿੰਗ ਸਟਾਫ਼ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਸ ਮੌਕੇ ਪ੍ਰਦਰਸ਼ਨਕਾਰੀ ਵੀ ਆਪਣੀਆਂ ਮੰਗਾਂ ਤੇ ਬਜਿੱਦ ਹਨ ਕਿ ਜਿਨ੍ਹਾਂ ਸਮਾਂ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਨ੍ਹ੍ ਸਮਾਂ ਧਰਨਾ ਜਾਰੀ ਰਹੇਗਾ। ਦਸ ਦੇਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਨਰਸਿੰਗ ਸਟਾਫ ਵੱਲੋਂ ਦਿੱਤਾ ਜਾ ਰਿਹੈ ਧਰਨਾ 18ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅਤੇ ਇਸ ਦੌਰਾਨ ਹਸਪਤਾਲ ਦੀਆਂ ਸੇਵਾਵਾਂ ਬਿਲਕੁਲ ਠੱਪ ਹੋ ਗਈਆਂ ਹਨ।ਜਿਸ ਨਾਲ ਮਰੀਜਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਰ ਜਦੋਂ ਇਸ ਬਾਬਤ ਪ੍ਰਦਰਸ਼ਨਕਾਰੀਆ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਜਿੰਨਾ ਸਮਾਂ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਨ੍ਹਾਂ ਸਮਾਂ ਧਰਨਾ ਜਾਰੀ ਰਹੇਗਾ।

ਇਸ ਬਾਰੇ ਜਦੋਂ ਹਸਪਤਾਲ ਦੇ ਐਸਐਮਓ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਉਹ ਸਿਰਫ਼ ਐਂਮਰਜੈਂਸੀ ਸੇਵਾਵਾ ਹੀ ਦੇ ਰਹੇ ਹਨ। ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜਾਂ ਦਾ ਕਹਿਣਾ ਹੈ ਕਿ ਹੜਤਾਲ ਕਾਰਨ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ਚ ਜਾਣਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਦੀ ਲੁੱਟ ਹੁੰਦੀ ਹ। ਸਰਕਾਰੀ ਹਸਪਤਾਲਾਂ ਵਿੱਚ ਆਉਂਦੇ ਜਿਆਦਾਤਰ ਮਰੀਜ਼ ਗਰੀਬ ਤਬਕੇ ਨਾਲ ਸਬੰਧਤ ਹੁੰਦੇ ਹਨ।ਪਰ ਹੜਤਾਲ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਦਾ ਰੁਖ਼ ਕਰਨਾ ਪੈ ਰਿਹਾ ਹੈ। ਜਿਸ ਨਾਲ ਉਨ੍ਹਾਂ ਦੀ ਜੇਬ ਤੇ ਵੱਡਾ ਬੋਝ ਪੈ ਰਿਹਾ ਹੈ। ਅਤੇ ਕਈ ਤਾਂ ਮਹਿੰਗੇ ਹਸਪਤਾਲਾਂ ਕਾਰਨ ਇਲਾਜ ਕਰਵਾਉਣ ਤੋਂ ਹੀ ਕੰਨੀ ਕਤਰਾ ਰਹੇ ਨੇ। ਅਜਿਹੇ ਵਿੱਚ ਸਰਕਾਰ ਅਤੇ ਸਟਾਫ਼ ਦੋਵਾਂ ਨੂੰ ਲੋਕਾਂ ਦੀ ਸਿਹਤ ਬਾਰੇ ਸੋਚਣਾ ਚਾਹੀਦਾ ਤਾਂ ਕਿ ਕਿਸੇ ਬੇਕਸੂਰ ਦਾ ਜਾਨ ਇਨ੍ਹਾਂ ਹੜਤਾਲਾਂ ਕਾਰਨ ਨਾ ਚਲੀ ਜਾਵੇ।












