ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ । ਜਿੱਥੇ ਉਨ੍ਹਾਂ ਨੇ ਸ਼ਬਦ ਕੀਰਤਨ ਅਤੇ ਗੁਰਬਾਣੀ ਦਾ ਅਨੰਦ ਮਾਣਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ । ਸੋਸ਼ਲ ਮੀਡੀਆ ਉੱਤੇ ਦੋਵਾਂ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਆਪਣੀ ਆਉਣ ਵਾਲੀ ਫ਼ਿਲਮ ‘ਹਨੀਮੂਨ’ ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਤੇ ਜੈਸਮੀਨ ਦੀ ਜੋੜੀ ਅੰਮ੍ਰਿਤਸਰ ਪਹੁੰਚੀ ਸੀ, ਇਸ ਦੌਰਾਨ ਦੋਵਾਂ ਨੇ ਜਲੇਬੀਆਂ ਦਾ ਅਨੰਦ ਮਾਣਿਆ।
ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਹਨੀਮੂਨ ਫ਼ਿਲਮ 25 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਜੈਸਮੀਨ ਭਸੀਨ ਜੋ ਕਿ ਇਸ ਫ਼ਿਲਮ ਦੇ ਨਾਲ ਪਾਲੀਵੁੱਡ ਜਗਤ ‘ਚ ਕਦਮ ਰੱਖਣ ਜਾ ਰਹੀ ਹੈ। ਜੈਸਮੀਨ ਜੋ ਕਿ ਕਈ ਮਿਊਜ਼ਿਕ ਵੀਡੀਓਜ਼ ਚ ਅਤੇ ਟੀਵੀ ਸੀਰੀਅਲਾਂ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆ ਚੁੱਕੀ ਹੈ।












