ਸਾਬਕਾ ਆਲਰਾਊਂਡਰ ਰੋਜਰ ਬਿੰਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ 36ਵੇਂ ਪ੍ਰਧਾਨ ਬਣ ਗਏ ਹਨ।ਦੱਸ ਦਈਏ ਕਿ ਮੰਗਲਵਾਰ ਨੂੰ ਮੁੰਬਈ ਦੇ ਤਾਜ ਹੋਟਲ ‘ਚ ਬੀਸੀਸੀਆਈ ਦੀ ਸਾਲਾਨਾ ਆਮ ਬੈਠਕ(AGM) ਹੋਈ । ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ, ਸਕੱਤਰ ਜੈ ਸ਼ਾਹ, ਉਪ ਪ੍ਰਧਾਨ ਰਾਜੀਵ ਸ਼ੁਕਲਾ, ਖਜ਼ਾਨਚੀ ਅਰੁਣ ਸਿੰਘ ਧੂਮਲ ਅਤੇ ਸਾਬਕਾ ਦਿੱਗਜ ਕ੍ਰਿਕਟਰ ਅਤੇ ਨਵੇਂ ਪ੍ਰਧਾਨ ਰੋਜਰ ਬਿੰਨੀ ਖੁਦ ਮੀਟਿੰਗ ਵਿੱਚ ਮੌਜੂਦ ਸਨ। ਬਿੰਨੀ ਨੂੰ ਮੰਗਲਵਾਰ ਨੂੰ ਬੋਰਡ ਦੀ ਏਜੀਐਮ ਵਿੱਚ ਪ੍ਰਧਾਨ ਚੁਣਿਆ ਗਿਆ। ਉਹ ਸੌਰਵ ਗਾਂਗੁਲੀ ਦੀ ਥਾਂ ਲੈਣਗੇ।
ਦੱਸ ਦਈਏ ਕਿ ਰੋਜਰ ਬਿੰਨੀ 67 ਸਾਲ ਦੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਹਨ। ਉਨ੍ਹਾਂ ਦਾ ਜਨਮ ਬੰਗਲੌਰ, ਕਰਨਾਟਕ ਵਿੱਚ ਹੋਇਆ ਸੀ। ਬਿੰਨੀ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਇਕਲੌਤੇ ਉਮੀਦਵਾਰ ਸਨ। ਉਹ ਬਿਨਾਂ ਮੁਕਾਬਲਾ ਚੋਣ ਜਿੱਤ ਗਏ। ਬਿੰਨੀ ਆਪਣੇ ਹਾਲੀਆ ਕਾਰਜਕਾਲ ਵਿੱਚ ਕਰਨਾਟਕ ਰਾਜ ਕ੍ਰਿਕਟ ਸੰਘ ਦੇ ਪ੍ਰਧਾਨ ਰਹੇ ਸਨ।
----------- Advertisement -----------
ਰੋਜਰ ਬਿੰਨੀ ਬਣੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ 36ਵੇਂ ਪ੍ਰਧਾਨ
Published on
----------- Advertisement -----------
----------- Advertisement -----------












