June 11, 2026, 7:24 am
----------- Advertisement -----------
HomeNewsBreaking Newsਮੈਂ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਲੜਨ ਲਈ...

ਮੈਂ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਲੜਨ ਲਈ ਤਿਆਰ – ਰਾਜਾ ਵੜਿੰਗ

Published on

----------- Advertisement -----------
  • ਰਾਜਾ ਵੜਿੰਗ ਨੇ 6.11 ਕਰੋੜ ਰੁਪਏ ਦੀ ਲਾਗਤ ਨਾਲ ਸਮਾਣਾ ਦੇ ਬੱਸ ਅੱਡੇ ਦੇ ਨਵੀਨੀਕਰਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ

ਸਮਾਣਾ, 24 ਦਸੰਬਰ 2021 – ਅੱਜ ਸਮਾਣਾ ਦੇ ਵਿਧਾਇਕ ਸ੍ਰੀ ਰਾਜਿੰਦਰ ਸਿੰਘ ਦੀ ਮੌਜੂਦਗੀ ‘ਚ 6.11 ਕਰੋੜ ਰੁਪਏ ਦੀ ਲਾਗਤ ਨਾਲ ਸਮਾਣਾ ਦੇ ਬੱਸ ਅੱਡੇ ਦੇ ਨਵੀਨੀਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਪੁੱਜੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਵਿੱਚੋਂ ਟਰਾਂਸਪੋਰਟ ਮਾਫੀਏ ਦਾ ਸਫਾਇਆ ਹੋ ਗਿਆ ਹੈ, ਜਿਸ ਕਰਕੇ ਰਾਜ ਦੀਆਂ ਸਰਕਾਰੀ ਬੱਸਾਂ ਦਾ ਮੁਨਾਫ਼ਾ ਵਧਿਆ ਹੈ, ਜੋਕਿ ਕੁਝ ਦਿਨਾਂ ‘ਚ ਦੋ ਕਰੋੜ ਰੁਪਏ ਤੱਕ ਪੁੱਜ ਜਾਵੇਗਾ।

ਇਸ ਮੌਕੇ ਲੋਕਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਇੱਕ ਸਧਾਰਨ ਪਰਿਵਾਰ ਵਿੱਚੋਂ ਹਨ, ਉਸੇ ਤਰ੍ਹਾਂ ਉਹ ਵੀ ਇੱਕ ਸਧਾਰਨ ਪਰਿਵਾਰ ਵਿੱਚੋਂ ਹਨ ਤੇ ਉਨ੍ਹਾਂ ਨੇ ਪਹਿਲਾਂ ਬਾਦਲਾਂ ਵਿਰੁੱਧ ਚੋਣ ਲੜੀ ਅਤੇ ਹੁਣ ਜੇਕਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਹੁਕਮ ਕਰੇਗੀ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਵੀ ਚੋਣ ਲੜ੍ਹਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਤਾਂ ਇਸ ਵਾਰ ਲੰਬੀ ਤੋਂ ਚੋਣ ਲੜਨ ਲਈ ਤਿਆਰ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਚੋਣ ਲੜਨ ਦੀ ਵੀ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਸਾਢੇ ਚਾਰ ਸਾਲ ਭਾਜਪਾ ਤੇ ਬਾਦਲਾਂ ਨਾਲ ਮਿਲਿਆ ਰਿਹਾ ਤੇ ਇਸੇ ਗੁਪਤ ਸਮਝੌਤੇ ਕਰਕੇ ਬਰਗਾੜੀ ਕਾਂਡ ਤੇ ਬੇਅਦਬੀ ਦੇ ਦੋਸ਼ੀਆਂ ਸਮੇਤ ਨਸ਼ਿਆਂ ਦੇ ਸੌਦਾਗਰਾਂ ਵਿਰੁਧ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅੱਜ ਜੇਕਰ ਉਨ੍ਹਾਂ ਨੇ ਬਾਦਲਾਂ ਦੀਆਂ ਨਾਜਾਇਜ਼ ਚੱਲਦੀਆਂ ਬੱਸਾਂ ਨੂੰ ਫੜਕੇ ਅੰਦਰ ਕੀਤਾ ਹੈ ਤਾਂ ਹੀ ਉਹ ਉਨ੍ਹਾਂ ਨੂੰ ਧਮਕੀਆ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਦੇਸ਼ ਭਗਤਾਂ ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਣਾ ਲੈਂਦੇ ਹਨ ਤੇ ਕਿਸੇ ਨੂੰ ਪੰਜਾਬ ਦੇ ਖ਼ਜ਼ਾਨੇ ਨੂੰ ਚੂਨਾ ਨਹੀਂ ਲਾਉਣ ਦੇਣਗੇ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕੇਵਲ ਢਾਈ ਮਹੀਨਿਆਂ ਦੇ ਥੋੜੇ ਸਮੇਂ ਅੰਦਰ ਅਜਿਹੇ ਇਤਿਹਾਸਕ ਫੈਸਲੇ ਕੀਤੇ ਹਨ, ਜਿਸ ਦਾ ਲਾਭ ਹਰ ਵਰਗ ਨੂੰ ਪੁੱਜਾ ਹੈ। ਸ. ਵੜਿੰਗ ਨੇ ਵਿਧਾਇਕ ਸ੍ਰੀ ਰਾਜਿੰਦਰ ਸਿੰਘ ਨੂੰ ਇੱਕ ਸ਼ਰੀਫ਼ ਤੇ ਇਮਾਨਦਾਰ ਸਿਆਸਤਦਾਨ ਦੱਸਦਿਆਂ ਉਨ੍ਹਾਂ ਦੇ ਪਿਤਾ ਚੇਅਰਮੈਨ ਸ. ਲਾਲ ਸਿੰਘ ਦਾ ਆਪਣੀ ਸਫ਼ਲਤਾ ਲਈ ਮਦਦਗਾਰ ਬਣਨ ਲਈ ਧੰਨਵਾਦ ਵੀ ਕੀਤਾ।

ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸਵਾਗਤ ਕਰਨ ਦੇ ਨਾਲ-ਨਾਲ ਸਮਾਣਾ ‘ਚ ਬੱਸ ਅੱਡੇ ਦੇ ਨਵੀਨੀਕਰਨ ਲਈ ਪ੍ਰਾਜੈਕਟ ਮਨਜੂਰ ਕਰਨ ਤੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਸਮਾਣਾ ਦੇ ਵਿਧਾਇਕ ਸ੍ਰੀ ਰਾਜਿੰਦਰ ਸਿੰਘ ਨੇ ਹਲਕੇ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਲੋਕ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ ਜਿਸ ਕਰਕੇ ਅਗਲੀ ਸਰਕਾਰ ਵੀ ਕਾਂਗਰਸ ਪਾਰਟੀ ਦੀ ਹੀ ਬਣੇਗੀ।

ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ, ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ, ਚੇਅਰਮੈਨ ਪ੍ਰਦੁਮਨ ਸਿੰਘ ਵਿਰਕ, ਰਤਨ ਸਿੰਘ ਚੀਮਾ, ਸ਼ਿਵ ਘੱਗਾ, ਪ੍ਰਦੀਪ ਸ਼ਰਮਾ, ਹੀਰਾ ਲਾਲ ਜੈਨ, ਸ਼ੰਕਰ ਜਿੰਦਲ, ਨਵੇਂ ਬਣੇ ਬਲਾਕ ਪ੍ਰਧਾਨ ਜੀਵਨ ਗਰਗ, ਡਾ. ਰਜਿੰਦਰ ਸਿੰਘ ਮੂੰਡਖੇੜਾ, ਅਸ਼ਵਨੀ ਸਿੰਗਲਾ, ਲਖਵਿੰਦਰ ਸਿੰਘ ਲੱਖਾ, ਹਰਬੰਸ ਸਿੰਘ ਦਦਹੇੜਾ, ਅਵਿਨਾਸ਼ ਡਾਂਗ, ਸੁਖਬੀਰ ਲਹੌਰੀਆ, ਸੁਨੀਲ ਬੱਬਰ, ਸੰਦੀਪ ਲੂੰਬਾ, ਡਾ. ਸਤਪਾਲ ਜੌਹਰੀ, ਯੂਥ ਪ੍ਰਧਾਨ ਮੰਨੂ ਸ਼ਰਮਾ, ਸੇਵਾ ਸਿੰਘ, ਰਜਿੰਦਰ ਕੁਮਾਰ ਬੱਲੀ, ਰਕੇਸ਼ ਜਿੰਦਲ, ਅਰਜਨ ਸਿੰਘ ਭਿੰਡਰ, ਯਾਦਵਿੰਦਰ ਧਨੌਰੀ ਸਮੇਤ ਸਮੁੱਚੇ ਕੌਂਸਲਰ ਅਤੇ ਹੋਰ ਪਤਵੰਤੇ ਵੱਡੀ ਗਿਣਤੀ ‘ਚ ਮੌਜੂਦ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਪਨਾ ਚੌਧਰੀ ਪਤੀ ਖਿਲਾਫ ਪਹੁੰਚੀ ਅਦਾਲਤ, ਲਾਏ ਕੁੱਟਮਾਰ ਦੇ ਇਲਜ਼ਾਮ, 2020 ‘ਚ ਹੋਈ ਸੀ ਲਵ ਮੈਰਿਜ

ਹਰਿਆਣਵੀ ਸਿੰਗਰ, ਡਾਂਸਰ ਅਤੇ ਅਦਾਕਾਰਾ ਸਪਨਾ ਚੌਧਰੀ ਨੂੰ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਮਹੱਤਵਪੂਰਨ...

ਰਿਕਾਰਡ ਸਮੇਂ ‘ਚ ਪਾਰਦਰਸ਼ੀ ਪ੍ਰਕਿਰਿਆ ਜ਼ਰੀਏ 11 ਜ਼ਿਲ੍ਹਾ ਸਿਸਟਮ ਮੈਨੇਜਰ ਅਤੇ 37 ਸਹਾਇਕ ਸਿਸਟਮ ਮੈਨੇਜਰ ਕੀਤੇ ਗਏ ਭਰਤੀ

*ਚੰਡੀਗੜ੍ਹ, 10 ਜੂਨ:* ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ...

ਸੂਬੇ ਭਰ ਵਿੱਚ ਇਕੋ ਨੀਤੀ ਲਾਗੂ ਕੀਤੀ ਜਾਵੇਗੀ ਜੋ ਕਿਸੇ ਖ਼ਾਸ ਸ਼ਹਿਰ ਤੱਕ ਸੀਮਤ ਨਹੀਂ ਹੋਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ; 10 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਚੀਮਾ ਮੰਡੀ ‘ਚ ਸਨਸਨੀਖੇਜ਼ ਘਟਨਾ: ਸ਼ਖਸ ਨੇ ਪੀਟਰ ਰੇਹੜੇ ‘ਚ ਅੱਗ ਲਗਾ ਕੇ ਕੀਤਾ ਆਪਣਾ ਸਸਕਾਰ ! ਪੁਲਿਸ ਕਰ ਰਹੀ ਜਾਂਚ

ਚੀਮਾ ਦੀ ਅਨਾਜ ਮੰਡੀ ਵਿੱਚ ਇੱਕ ਬੇਹੱਦ ਦਰਦਨਾਕ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ,...

ਹਰਿਆਣਾ ਸਿੱਖ ਗੁ:ਮੈਨੇਜਮੈਂਟ ਕਮੇਟੀ ਦਾ ਜਥਾ ਪਾਕਿਸਤਾਨ ਜਾਣ ਤੋਂ ਰੁੱਕਿਆ

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸ਼ਹੀਦੀ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ...

ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਾਂਡ ਲਈ ਜ਼ਿੰਮੇਵਾਰ ਲੋਕ ਗੁਰਬਾਣੀ ਦੇ ਨਾਂ ‘ਤੇ ਵੋਟਾਂ ਨਹੀਂ ਮੰਗ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ 

ਅਮਲੋਹ (ਫ਼ਤਿਹਗੜ੍ਹ ਸਾਹਿਬ); 9 ਜੂਨ 2026 ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗਠਜੋੜ ਹੋਣ...

ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉੱਭਰ ਰਿਹਾ ਪੰਜਾਬ, 31 ਸਟਾਰਟਅੱਪਜ਼ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਗਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 9 ਜੂਨ*ਮੌਜੂਦਾ ਸਮੇਂ ਪੰਜਾਬ ਨਵੀਨ ਵਿਚਾਰਾਂ, ਵਿਲੱਖਣ ਸੋਚ ਅਤੇ ਉੱਦਮੀ ਨੌਜਵਾਨਾਂ ਵੱਲੋਂ ਲੀਹੋਂ...