ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣਾ ਖੇਤਰ ‘ਚ ਦਿੱਲੀ ਦੀ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਪੁਲਿਸ ਮੁਤਾਬਕ ਔਰਤ ਅਤੇ ਉਸਦੇ ਪ੍ਰੇਮੀ ਨੇ ਘਰ ਹੜੱਪਣ ਲਈ ਸਮੂਹਿਕ ਬਲਾਤਕਾਰ ਦੀ ਸਾਜ਼ਿਸ਼ ਰਚੀ। ਸਾਜ਼ਿਸ਼ ਤਹਿਤ ਉਨ੍ਹਾਂ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ, ਜਿਨ੍ਹਾਂ ਨਾਲ ਘਰ ਨੂੰ ਲੈ ਕੇ ਔਰਤ ਦਾ ਝਗੜਾ ਚੱਲ ਰਿਹਾ ਸੀ। ਘਟਨਾ ਦਾ ਖੁਲਾਸਾ ਕਰਦੇ ਹੋਏ ਪੁਲਸ ਨੇ ਮਹਿਲਾ ਦੇ ਪ੍ਰੇਮੀ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਗਾਜ਼ੀਆਬਾਦ ਵਿੱਚ 18 ਅਕਤੂਬਰ ਨੂੰ ਸਵੇਰੇ 3.30 ਵਜੇ ਦੇ ਕਰੀਬ ਇੱਕ ਔਰਤ ਸੜਕ ਕਿਨਾਰੇ ਬੋਰੀ ਵਿੱਚ ਬੰਨ੍ਹੀ ਹੋਈ ਮਿਲੀ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ 5 ਲੋਕਾਂ ਨੇ ਉਸ ਨਾਲ ਬਲਾਤਕਾਰ ਕੀਤਾ, ਗੁਪਤ ਅੰਗ ‘ਚ ਰਾਡ ਪਾਈ ਅਤੇ ਫਿਰ ਹੱਥ-ਪੈਰ ਬੰਨ੍ਹ ਕੇ ਬੋਰੀ ‘ਚ ਪਾ ਕੇ ਸੁੱਟ ਦਿੱਤਾ। ਇਹ ਦੋਸ਼ ਇੰਨੇ ਸਨਸਨੀਖੇਜ਼ ਸਨ ਕਿ ਦਿੱਲੀ ਤੋਂ ਲਖਨਊ ਤੱਕ ਹਲਚਲ ਮਚ ਗਈ। ਸੋਸ਼ਲ ਮੀਡੀਆ ‘ਤੇ ਇਸ ਦੀ ਤੁਲਨਾ ਦਿੱਲੀ ਦੇ ਨਿਰਭਯਾ ਕੇਸ ਨਾਲ ਕੀਤੀ ਗਈ।
ਇਸ ਦੇ ਨਾਲ ਹੀ ਯੂਪੀ ਪੁਲਿਸ ਨੇ 2 ਦਿਨਾਂ ‘ਚ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਔਰਤ ਨੇ ਆਪਣੇ ਪ੍ਰੇਮੀ ਆਜ਼ਾਦ ਨਾਲ ਮਿਲ ਕੇ ਇਹ ਸਭ ਸਾਜ਼ਿਸ਼ ਰਚੀ ਸੀ। ਪੁਲਸ ਦਾ ਕਹਿਣਾ ਹੈ ਕਿ ਔਰਤ 53 ਲੱਖ ਰੁਪਏ ਦੀ ਜਾਇਦਾਦ ‘ਤੇ ਕਬਜ਼ਾ ਕਰਨਾ ਚਾਹੁੰਦੀ ਸੀ, ਇਸ ਲਈ ਜੇਲ ਭੇਜਣ ਦੇ ਇਰਾਦੇ ਨਾਲ ਉਸ ਨੇ ਦੂਜੇ ਪੱਖ ਦੇ ਲੋਕਾਂ ਤੇ ਗੈਂਗਰੇਪ ਦਾ ਦੋਸ਼ ਲਗਾਇਆ। ਮਹਿਲਾ ਦੇ ਦੋਸਤ ਆਜ਼ਾਦ ਸਮੇਤ ਗੌਰਵ ਸ਼ਰਮਾ ਅਤੇ ਅਫਜ਼ਲ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਪੀੜਤਾ ਦੇ ਭਰਾ ਨੇ ਪੁਲਿਸ ਦੇ ਇਸ ਖੁਲਾਸੇ ਨੂੰ ਗਲਤ ਦੱਸਿਆ ਹੈ।
----------- Advertisement -----------
ਗਾਜ਼ੀਆਬਾਦ ਸਮੂਹਿਕ ਬਲਾਤਕਾਰ ਮਾਮਲੇ ‘ਚ ਵੱਡਾ ਖੁਲਾਸਾ, ਆਪਣੇ ਪ੍ਰੇਮੀ ਨਾਲ ਮਿਲ ਔਰਤ ਨੇ ਖੁਦ ਹੀ ਰਚੀ ਸੀ ਬਲਾਤਕਾਰ ਦੀ ਸਾਜ਼ਿਸ਼
Published on
----------- Advertisement -----------
----------- Advertisement -----------












