August 2, 2026, 5:53 pm
----------- Advertisement -----------
HomeNewsLatest Newsਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ

ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ

Published on

----------- Advertisement -----------

ਭਾਰਤੀ ਮੂਲ ਦੇ 42 ਸਾਲਾ ਰਿਸ਼ੀ ਸੁਨਕ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਰਿਸ਼ੀ ਸੁਨਕ ਨੇ ਲੰਡਨ ਦੇ ਬਕਿੰਘਮ ਪੈਲੇਸ ਵਿੱਚ ਕਿੰਗ ਚਾਰਲਸ III ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸੁਨਕ ਨੂੰ ਸਰਕਾਰ ਬਣਾਉਣ ਲਈ ਕਿਹਾ।ਕਿੰਗ ਨੇ ਉਨ੍ਹਾਂ ਨੂੰ ਇੱਕ ਨਿਯੁਕਤੀ ਪੱਤਰ ਸੌਂਪਿਆ ਅਤੇ ਨਵੀਂ ਸਰਕਾਰ ਬਣਾਉਣ ਲਈ ਕਿਹਾ। ਰਾਜਾ ਅਤੇ ਸੁਨਕ ਦੀ ਮੁਲਾਕਾਤ ਮਹਿਲ ਦੇ ਕਮਰੇ ਨੰਬਰ 1844 ਵਿੱਚ ਹੋਈ। ਰਵਾਇਤ ਮੁਤਾਬਕ ਸੁਨਕ ਨਿੱਜੀ ਕਾਰ ‘ਚ ਬਕਿੰਘਮ ਪੈਲੇਸ ਪਹੁੰਚੇ ਸਨ। ਬਰਤਾਨੀਆ ਦੇ ਰਾਜਾ ਚਾਰਲਸ ਤੀਜੇ ਵੱਲੋਂ ਸਰਕਾਰ ਬਣਾਉਣ ਲਈ ਕਹਿਣ ਤੋਂ ਬਾਅਦ ਭਾਰਤੀ ਮੂਲ ਦੇ ਰਿਸ਼ੀ ਸੁਨਕ ਰਸਮੀ ਤੌਰ ‘ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬਣ ਗਏ ਹਨ।

ਬ੍ਰਿਟੇਨ ਦੇ ਰਾਜਾ ਚਾਰਲਸ III ਦੁਆਰਾ ਬ੍ਰਿਟਿਸ਼ ਪ੍ਰਧਾਨ ਮੰਤਰੀ ਨਿਯੁਕਤ ਕੀਤੇ ਜਾਣ ਤੋਂ ਬਾਅਦ ਰਿਸ਼ੀ ਸੁਨਕ 10 ਡਾਊਨਿੰਗ ਸਟ੍ਰੀਟ ਪਹੁੰਚੇ। ਇੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਦੇਸ਼ ਨੂੰ ਆਪਣਾ ਪਹਿਲਾ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ- ਦੇਸ਼ ਇਸ ਸਮੇਂ ਮੁਸੀਬਤ ਵਿੱਚ ਹੈ। ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਕੁਝ ਗਲਤੀਆਂ ਕੀਤੀਆਂ ਹਨ। ਹੁਣ ਅਸੀਂ ਉਨ੍ਹਾਂ ਨੂੰ ਠੀਕ ਕਰਾਂਗੇ। ਸੁਨਕ ਨੇ ਕਿਹਾ- ਮੈਂ ਹੁਣੇ ਰਾਜਾ ਨੂੰ ਮਿਲ ਕੇ ਆਇਆ ਹਾਂ। ਉਨ੍ਹਾਂ ਨੇ ਮੈਨੂੰ ਨਵੀਂ ਸਰਕਾਰ ਬਣਾਉਣ ਲਈ ਕਿਹਾ ਹੈ। ਤੁਸੀਂ ਜਾਣਦੇ ਹੋ ਕਿ ਸਾਡੀ ਅਰਥਵਿਵਸਥਾ ਇਸ ਸਮੇਂ ਇੱਕ ਮੁਸ਼ਕਲ ਦੌਰ ਵਿੱਚ ਹੈ। ਕੋਵਿਡ ਕਾਰਨ ਪਹਿਲਾਂ ਹੀ ਸਮੱਸਿਆ ਸਨ। ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰਸ ਸਥਿਤੀ ਨੂੰ ਸੁਧਾਰਨਾ ਚਾਹੁੰਦੀ ਸੀ, ਉਸਨੇ ਅਣਥੱਕ ਮਿਹਨਤ ਕੀਤੀ, ਪਰ ਗਲਤੀਆਂ ਹੋਈਆਂ। ਹੁਣ ਅਸੀਂ ਉਨ੍ਹਾਂ ਨੂੰ ਠੀਕ ਕਰਾਂਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਦੇ ਸੈਕਟਰ 42 ’ਚ ਵਕੀਲ ਨੇ ਔਰਤ ’ਤੇ ਚਲਾਈ ਗੋਲੀ 

ਚੰਡੀਗੜ੍ਹ ਦੇ ਸੈਕਟਰ-42 ਸਥਿਤ ਗਰਲਜ਼ ਕਾਲਜ ਦੇ ਸਾਹਮਣੇ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਉਸ...

ਸਾਬਕਾ MLA ਮਦਨ ਲਾਲ ਜਲਾਲਪੁਰ ‘ਤੇ ਕਾਂਗਰਸ ਦਾ ਵੱਡਾ ਐਕਸ਼ਨ, ਪਾਰਟੀ ਦੀ ਮੈਂਬਰਸ਼ਿਪ ਤੋਂ ਕੀਤਾ ਗਿਆ ਮੁਅੱਤਲ

ਕਾਂਗਰਸ ਵੱਲੋਂ ਸਾਬਕਾ MLA ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਨੂੰ ਪਾਰਟੀ ਤੋਂ...

ਕਰਤਾਰਪੁਰ ਲਾਂਘਾ: ਕੇਂਦਰ ਦੇ ਜਵਾਬ ਤੋਂ ਬਾਅਦ SGPC ਦਾ ਰੁਖ਼, ਧਾਮੀ ਬੋਲੇ- ਫੈਸਲਾ ਸਿੱਖ ਭਾਵਨਾਵਾਂ ਅਨੁਸਾਰ ਹੋਵੇ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਦੇ...

ਅਗਸਤ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ

ਅੱਜ ਅਗਸਤ ਦੇ ਪਹਿਲੇ ਦਿਨ 19 ਕਿਲੋਗ੍ਰਾਮ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤਾ ਹੋ ਗਿਆ...

ਫੁਟਬਾਲ ਜਗਤ ‘ਚ ਸੋਗ ਦੀ ਲਹਿਰ, ਵਰਲਡ ਕੱਪ ਜੇਤੂ ਫ੍ਰੇਂਕੋ ਬਾਰੇਸੀ ਦਾ ਹੋਇਆ ਦਿਹਾਂਤ

ਫੁੱਟਬਾਲ ਦੇ ਸਭ ਤੋਂ ਮਹਾਨ ਡਿਫੈਂਡਰਾਂ ਵਿੱਚੋਂ ਇੱਕ ਫ੍ਰੈਂਕੋ ਬਰੇਸੀ ਹੁਣ ਇਸ ਦੁਨੀਆ ਵਿਚ...

ਮਸ਼ਹੂਰ ਕਬੱਡੀ ਖਿਡਾਰੀ ਦੀ ਪਤਨੀ ਨੇ ਚੁੱਕਿਆ ਖੌਫਨਾਕ ਕਦਮ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ

ਹਰਿਆਣਾ ਦੇ ਰੋਹਤਕ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ਦੀ ਪਤਨੀ ਮੁਸਕਾਨ (23) ਨੇ...

40 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚੀ ਆਰਥਿਕ ਸਹਾਇਤਾ, CM ਮਾਨ ਨੇ ਜਾਰੀ ਕੀਤੀ ਯੋਜਨਾ’ ਦੀ ਕਿਸ਼ਤ

ਪੰਜਾਬ ਸਰਕਾਰ ਨੇ ਸ਼ਨੀਵਾਰ ਯਾਨੀ ਕਿ ਅੱਜ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ...

• ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ:...

ਚੰਡੀਗੜ੍ਹ; 31 ਜੁਲਾਈ:ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ...