ਚੰਡੀਗੜ੍ਹ:ਆਪ ਦੇ ਸਪੋਕਸਮੈਨ ਮਲਵਿੰਦਰ ਕੰਗ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪ੍ਰਤਾਪ ਬਾਜਵਾ ਜਿੱਥੇ ਇਕ ਪਾਸੇ ਤਾਂ ਭਾਰਤ ਜੋੜੋ ਯਾਤਰਾ ਨਾਲ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ‘ਚ ਲੱਗੇ ਹਨ ਤਾਂ ਦੂਜੇ ਪਾਸੇ ਪ੍ਰਤਾਪ ਬਾਜਵਾ ਆਪ੍ਰੇਸ਼ਨ ਲੋਟਸ ਦੀ ਕਾਮਯਾਬੀ ਦੀ ਖੁਸ਼ੀ ਮਨਾ ਰਹੇ ਹਨ ਅਤੇ ਕਾਮਨਾ ਕਰ ਰਹੇ ਹਨ।ਆਪ੍ਰੇਸ਼ਨ ਲੋਟਸ ਰਾਹੀਂ ਪੰਜਾਬ ਚ ਆਪ ਦੀ ਸਰਕਾਰ ਨੂੰ ਸੁੱਟ ਦਿੱਤਾ ਜਾਵੇਗਾ ਅਜਿਹੀ ਬਾਜਵਾ ਦੀ ਖੁਸ਼ਖਬਰੀ ਤੋਂ ਅੰਦਾਜ਼ਾ ਲਗਾਇਆ ਕਿ ਬਾਜਵਾ ਤਾਂ ਖੁਸ਼ੀ ਮਣਾ ਰਹੇ ਹਨ ਕਈ ਸਾਲਾਂ ਤੋਂ ਅਸੀਂ ਅੰਦਾਜ਼ਾ ਲਗਾਇਆ ਕਿ ਉਹ ਇਹੋ ਚਾਹੁੰਦੇ ਹਨ। ਜਦੋਂ ਕਿ ਭਾਜਪਾ ਰਾਜਪਾਲ ਰਾਹੀਂ ਸਰਕਾਰੀ ਦਖਲ ਹੋਵੇ ਜਾਂ ਵਿਧਾਇਕਾ ਦੀ ਖਰੀਦ ਫਰੋਕਤ ਉਸਨੂੰ ਸਹੀ ਮੰਨਦੇ ਹਨ ਤਾਂ ਜਦੋਂ ਵਿਧਾਨਸਭਾ ਸੈਸ਼ਨ ਰਾਜਪਾਲ ਨੇ ਰੱਦ ਕੀਤਾ ਤਾਂ ਵੀ ਰਾਜਪਾਲ ਨਾਲ ਖੜੇ ਅਤੇ 21 ਤਾਰੀਖ ਨੂੰ ਕਿ ਰਹੇ ਹਨ ਕਿ ਖੁਸ਼ਖਬਰੀ ਸੁਣਾ ਰਿਹਾ ਤਾਂ ਅਸੀਂ ਇੰਨਾ ਹੀ ਕਹਾਂਗੇ ਕਿ ਭਾਵੇਂ ਕਾਂਗਰਸ ਦੀ ਬਰਬਾਦੀ ਦੀ ਤੁਸੀ ਖੁਸ਼ੀ ਮਨਾਈ ਪਰ ਅਸੀਂ ਖਬਰਦਾਰ ਕਰਦੇ ਹਾਂ ਕਿ ਲੋਕਾਂ ਦੀ ਚੁਣੀ ਇਸ ਸਰਕਾਰ ਬਾਰੇ ਜੇਕਰ ਭਾਜਪਾ ਨਾਲ ਰੱਲ ਕੇ ਸਾਜਿਸ਼ ਕਰਨਗੇ ਤਾਂ ਜਨਤਾ ਮਾਫ ਨਹੀ ਕਰੇਗੀ।
ਉਨ੍ਹਾਂ ਕਿਹਾ ਕਿ ਹੋ ਸਕਦਾ ਬਾਜਵਾ ਨੂੰ ਕੋਈ ਕੇਂਦਰ ਸਰਕਾਰ ਤੋਂ ਫਾਇਦਾ ਜਾ ਕਿਸੇ ਕੇਸ ‘ਚੋ ਬਚਣਾ ਹੋਵੇ ਤਾਂ ਲਗਦਾ ਵੀ ਹੈ ਕਿ ਕੋਠੀ ਤੇ 2 ਝੰਡੇ ਲਾਏ ਨੇ ਤਾਂ ਆਪ੍ਰੇਸ਼ਨ ਲੋਟਸ ਕੰਮ ਕਰ ਗਿਆ ਉਹਨਾਂ ਲਈ ਕਿੰਨਾ ਹੀ ਕੰਮ ਕਰਨ ਪਰ ਆਪ ਦੀ ਸਰਕਾਰ ਤੇ ਸਵਾਲ ਨਾ ਖੜੇ ਕਰਨ।
----------- Advertisement -----------
ਪ੍ਰਤਾਪ ਬਾਜਵਾ ਆਪ੍ਰੇਸ਼ਨ ਲੋਟਸ ਦੀ ਕਾਮਯਾਬੀ ਦੀ ਮਨਾ ਰਹੇ ਖੁਸ਼ੀ : ਆਪ
Published on
----------- Advertisement -----------
----------- Advertisement -----------












