March 3, 2026, 2:27 am
----------- Advertisement -----------
HomeNewsBreaking Newsਕੈਨੇਡਾ 'ਚ 3 ਪੰਜਾਬੀ ਨਸ਼ਾ ਤਸਕਰ ਗ੍ਰਿਫਤਾਰ: 25 ਮਿਲੀਅਨ ਡਾਲਰ ਦਾ...

ਕੈਨੇਡਾ ‘ਚ 3 ਪੰਜਾਬੀ ਨਸ਼ਾ ਤਸਕਰ ਗ੍ਰਿਫਤਾਰ: 25 ਮਿਲੀਅਨ ਡਾਲਰ ਦਾ ਨਸ਼ੀਲਾ ਪਦਾਰਥ ਫੜਿਆ

Published on

----------- Advertisement -----------

ਕੈਨੇਡਾ, 27 ਅਕਤੂਬਰ 2022 – ਹਾਲ ਹੀ ਵਿੱਚ ਕੈਨੇਡਾ ਸਰਕਾਰ ਨੇ ਆਪਣੇ ਦੇਸ਼ ਵਿੱਚ ਰਹਿ ਚੁੱਕੇ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ। ਜਿਸ ਨੂੰ ਕੈਨੇਡੀਅਨ ਸਰਕਾਰ ਜਲਦ ਹੀ ਉਥੋਂ ਡਿਪੋਰਟ ਕਰਨ ਜਾ ਰਹੀ ਹੈ। ਹੁਣ ਕੈਨੇਡਾ ‘ਚ ਪੰਜਾਬੀਆਂ ਤੋਂ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਫੜੇ ਗਏ ਹਨ। ਇਹ ਨਸ਼ੀਲੇ ਪਦਾਰਥ ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਫੜੇ ਹਨ।

ਪੀਲ ਖੇਤਰੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੰਜ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਪੰਜਾਬੀ ਹਨ। ਇਨ੍ਹਾਂ ਦੇ ਕਬਜ਼ੇ ‘ਚੋਂ 2.5 ਮਿਲੀਅਨ ਡਾਲਰ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਉਹ ਕਾਫੀ ਸਮੇਂ ਤੋਂ ਇੱਥੇ ਨਸ਼ੇ ਦਾ ਕਾਰੋਬਾਰ ਕਰ ਰਹੇ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਸ਼ੇ ਦੀ ਵੱਡੀ ਖੇਪ ਸਪਲਾਈ ਹੋਣ ਵਾਲੀ ਹੈ। ਤੁਰੰਤ ਕਾਰਵਾਈ ਕਰਦੇ ਹੋਏ ਪੀਲ ਪੁਲਿਸ ਨੇ ਛਾਪਾ ਮਾਰ ਕੇ 5 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ।

ਕੈਨੇਡਾ ਦੀ ਪੀਲ ਰੀਜਨਲ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਪੰਜਾਬੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਗਾਖਲ (38), ਜਸਪ੍ਰੀਤ ਸਿੰਘ (28) ਅਤੇ ਰਵਿੰਦਰ ਸਿੰਘ ਬੋਪਾਰਾਏ (27) ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਜਿਨ੍ਹਾਂ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਵਿਚ ਪਾਕਿਸਤਾਨੀ ਮੂਲ ਦੇ ਖਲੀਲੁੱਲਾ ਅਮੀਨ ਅਤੇ ਚੀਨੀ ਮੂਲ ਦੇ ਨਾਗਰਿਕ ਰੇਅ ਆਈ.ਪੀ. ਸ਼ਾਮਿਲ ਹਨ।

ਪੀਲ ਪੁਲਿਸ ਦੇ ਡਿਪਟੀ ਚੀਫ਼ ਨਿਕ ਮਿਲੋਵਿਚ ਨੇ ਦੱਸਿਆ ਕਿ ਪੀਲ ਖੇਤਰ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਨਸ਼ਿਆਂ ਦੀ ਇਹ ਸਭ ਤੋਂ ਵੱਡੀ ਖੇਪ ਹੈ, ਜਿਸ ਨੂੰ ਪੁਲਿਸ ਨੇ ਫੜਿਆ ਹੈ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਰਾਹੀਂ ਇਹ ਧੰਦਾ ਚੱਲ ਰਿਹਾ ਸੀ। ਅਮਰੀਕੀ ਪੁਲਿਸ ਦੀ ਮਦਦ ਨਾਲ ਸਰਹੱਦੀ ਇਲਾਕੇ ‘ਚ ਨਸ਼ਾ ਤਸਕਰਾਂ ਨੂੰ ਨਸ਼ਿਆਂ ਦੀ ਇੰਨੀ ਵੱਡੀ ਖੇਪ ਸਮੇਤ ਫੜਿਆ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਸਰੀ ਪੱਗ ਬੰਨ੍ਹ ਨਾਇਬ ਸੈਣੀ ਨੇ ਪੇਸ਼ ਕੀਤਾ 12 ਵਾਂ ਬਜਟ 

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 2026-27 ਦਾ ਰਾਜ ਬਜਟ ਪੇਸ਼ ਕੀਤਾ।...

ਪੰਜਾਬ ਸਰਕਾਰ ਵਲੋਂ ਇੱਕ ਕਰੋੜ ਦੀ ਸਨਮਾਨ ਰਾਸ਼ੀ ਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਕੀਤੀ ਘੋਸ਼ਣਾ

*ਚੰਡੀਗੜ੍ਹ 28 ਫਰਵਰੀ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅਤੇ ਕੈਬਨਿਟ ਮੰਤਰੀ ਲਾਲ...

•ਭਗਵੰਤ ਮਾਨ ਸਰਕਾਰ ਸੂਬੇ ਦੇ 3-8 ਸਾਲ ਤੱਕ ਦੇ ਬੱਚਿਆਂ ਦੇ ਭਵਿੱਖ ‘ਚ 9.3 ਕਰੋੜ ਰੁਪਏ ਦਾ ਨਿਵੇਸ਼ ਕਰੇਗੀ

*ਚੰਡੀਗੜ੍ਹ, 28 ਫਰਵਰੀ 2026*:ਪੰਜਾਬ ਦੇ ਰੌਸ਼ਨ ਭਵਿੱਖ ਲਈ ਵਧੇਰੇ ਉਸਾਰੂ ਸੋਚ ਲੈ ਕੇ ਚਲਦਿਆਂ...

ਜਲੰਧਰ ਗੋਲੀ ਕਾਂਡ ਵਿਚ ਮਾਨ ਸਰਕਾਰ ਦਾ ਵੱਡਾ ਐਕਸ਼ਨ; ਏਸੀਪੀ ਤੇ ਐਸਐਚਓ ਮੁਅੱਤਲ

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਗੋਲੀ ਕਾਂਡ ਵਿਚ ਵੱਡੀ ਕਾਰਵਾਈ ਕੀਤੀ ਹੈ। ਉਨ੍ਹਾਂ...

 ਭਾਰਤ ਨੇ ਰੱਦ ਕੀਤੀਆਂ ਸੈਂਕੜੇ ਉਡਾਣਾਂ, ਫਸੇ ਭਾਰਤੀਆਂ ਲਈ ਅਡਵਾਈਜ਼ਰੀ ਜਾਰੀ , ਐਮਰਜੈਂਸੀ ਨੰਬਰ ਜਾਰੀ

ਈਰਾਨ 'ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਅਤੇ ਖਾੜੀ ਖੇਤਰ ਵਿਚ ਹਵਾਈ ਖੇਤਰ ਦੇ...

ਅਨਮੋਲ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਪੰਜਾਬ ਲਿਆਉਣ ਦੀ ਤਿਆਰੀ, ਦਿੱਤੀ ਅਰਜ਼ੀ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਨਵੀਂ ਕਾਨੂੰਨੀ ਪਹਿਲ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ...