ਜੇਕਰ ਤੁਸੀਂ ਵੀ ਪਤਲੇ ਹੋ ਤਾਂ ਦੁੱਧ ‘ਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਦੁੱਧ ਅਤੇ ਸ਼ਹਿਦ ਨੂੰ ਮਿਲਾ ਕੇ ਪੀਣਾ ਭਾਰ ਵਧਾਉਣ ਵਿਚ ਮਦਦਗਾਰ ਹੁੰਦਾ ਹੈ। ਇਸਦਾ ਕਾਰਨ ਹੈ ਕਿ ਦੁੱਧ ਅਤੇ ਸ਼ਹਿਦ ਵਿਚ ਕੈਲੋਰੀ ਅਤੇ ਚਰਬੀ ਹੁੰਦੀ ਹੈ, ਜੋ ਭਾਰ ਵਧਾਉਣ ਦਾ ਕੰਮ ਕਰਦੀ ਹੈ। ਇਸ ਲਈ ਰੋਜ਼ਾਨਾ ਰਾਤ ਨੂੰ ਦੁੱਧ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਤੁਹਾਡਾ ਭਾਰ ਹੌਲੀ-ਹੌਲੀ ਵਧਣ ਲੱਗਦਾ ਹੈ। ਇਸ ਲਈ ਜੋ ਲੋਕ ਪਹਿਲਾਂ ਤੋਂ ਹੀ ਮੋਟੇ ਹਨ, ਉਨ੍ਹਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦੇ ਹੋਏ ਵੀ ਕਈ ਫਾਇਦੇ ਹਨ ਆਓ ਜਾਣਦੇ ਹੈ ਉਨ੍ਹਾਂ ਬਾਰੇ :
ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਲਈ ਵੀ ਤੁਸੀਂ ਦੁੱਧ ‘ਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਦੁੱਧ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ, ਇਸ ਨਾਲ ਅੰਤੜੀਆਂ ਦੀ ਸਫਾਈ ਵੀ ਹੁੰਦੀ ਹੈ। ਜਿਸ ਨਾਲ ਤੁਹਾਨੂੰ ਗੈਸ ਅਤੇ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।
ਦੁੱਧ ‘ਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਜ਼ਿਆਦਾ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਸ਼ਹਿਦ ‘ਚ ਕਈ ਅਜਿਹੇ ਗੁਣ ਵੀ ਹੁੰਦੇ ਹਨ ਜੋ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।ਹਾਲਾਂਕਿ ਅਸੀਂ ਸਾਰੇ ਦੁੱਧ ਅਤੇ ਸ਼ਹਿਦ ਦਾ ਸੇਵਨ ਵੱਖ-ਵੱਖ ਤਰੀਕਿਆਂ ਨਾਲ ਕਰਦੇ ਹਾਂ ਪਰ ਜੇਕਰ ਤੁਸੀਂ ਦੁੱਧ ਅਤੇ ਸ਼ਹਿਦ ਨੂੰ ਇਕੱਠੇ ਪੀਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਇਸ ਤੋਂ ਇਲਾਵਾ ਚਿਹਰੇ ‘ਤੇ ਗਲੋਅ ਲਿਆਉਣ ਲਈ ਲੋਕ ਹਰ ਤਰ੍ਹਾਂ ਦੇ ਯਤਨ ਕਰਦੇ ਹਨ, ਕਈ ਕਾਸਮੈਟਿਕ ਦੀ ਵਰਤੋਂ ਕਰਦੇ ਹਨ, ਫਿਰ ਵੀ ਚਿਹਰੇ ‘ਤੇ ਕੁਦਰਤੀ ਗਲੋਅ ਨਹੀਂ ਆਉਂਦੀ ਪਰ ਦੁੱਧ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਚਿਹਰੇ ‘ਤੇ ਚਮਕ ਆ ਸਕਦੀ ਹੈ।
----------- Advertisement -----------
ਭਾਰ ਵਧਾਉਣ ਲਈ ਰੋਜ਼ਾਨਾ ਰਾਤ ਨੂੰ ਦੁੱਧ ‘ਚ ਮਿਲਾ ਕੇ ਪੀਓ ਇਹ ਖ਼ਾਸ ਚੀਜ਼
Published on
----------- Advertisement -----------
----------- Advertisement -----------












