ਭਾਰਤੀ ਰਿਜ਼ਰਵ ਬੈਂਕ ਵੱਲੋਂ ਨਵੰਬਰ ਮਹੀਨੇ ਲਈ ਜਾਰੀ ਛੁੱਟੀਆਂ ਦੀ ਸੂਚੀ ਮੁਤਾਬਕ ਇਸ ਮਹੀਨੇ ਬੈਂਕ 10 ਦਿਨ ਬੰਦ ਰਹਿਣਗੇ। ਇਸ ਸਮੇਂ ਦੌਰਾਨ ਬੈਂਕ ਸ਼ਾਖਾਵਾਂ ਵਿੱਚ ਕੋਈ ਕਾਰੋਬਾਰ ਨਹੀਂ ਹੋਵੇਗਾ, ਇਸ ਲਈ ਬੈਂਕ ਦੇ ਕੰਮ ਲਈ ਘਰੋਂ ਬਾਹਰ ਨਿਕਲਣ ਤੋਂ ਪਹਿਲਾ ਇਹਨਾਂ ਛੁੱਟੀਆਂ ਦੀ ਸੂਚੀ ਨੂੰ ਜਰੂਰ ਧਿਆਨ ਵਿੱਚ ਰੱਖਿਆ ਜਾਵੇ। ਨਵੰਬਰ ਮਹੀਨੇ ਵਿੱਚ ਦੇਸ਼ ਦੇ ਕਈ ਰਾਜਾਂ ਵਿੱਚ ਬੈਂਕ ਸ਼ਾਖਾਵਾਂ 10 ਦਿਨਾਂ ਲਈ ਬੰਦ ਰਹਿਣਗੀਆਂ। ਇਨ੍ਹਾਂ ਦਸ ਦਿਨਾਂ ਵਿੱਚ ਵੀਕੈਂਡ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਸ਼ਾਮਲ ਹਨ।
ਨਵੰਬਰ ‘ਚ ਇਨ੍ਹਾਂ 10 ਦਿਨਾਂ ‘ਚ ਬੈਂਕ ਸ਼ਾਖਾਵਾਂ ਹੋਵੇਗੀ ਛੁੱਟੀ
1 ਨਵੰਬਰ – ਕੰਨੜ ਰਾਜਯੋਤਸਵ (ਬੈਂਗਲੁਰੂ ਅਤੇ ਇੰਫਾਲ)
6 ਨਵੰਬਰ – ਐਤਵਾਰ
8 ਨਵੰਬਰ – ਗੁਰੂ ਨਾਨਕ ਜਯੰਤੀ/ਗੁਰੂ ਪੂਰਨਿਮਾ (ਐਜ਼ੌਲ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਦੇਹਰਾਦੂਨ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਸ਼ਿਮਲਾ ਅਤੇ ਸ੍ਰੀਨਗਰ)
11 ਨਵੰਬਰ – ਕਨਕਦਾਸ ਜਯੰਤੀ / ਵੰਗਲਾ ਉਤਸਵ (ਬੈਂਗਲੁਰੂ ਅਤੇ ਸ਼ਿਲਾਂਗ)
12 ਨਵੰਬਰ – ਦੂਜਾ ਸ਼ਨੀਵਾਰ
13 ਨਵੰਬਰ – ਐਤਵਾਰ
20 ਨਵੰਬਰ – ਐਤਵਾਰ
23 ਨਵੰਬਰ – ਸੇਂਗ ਕੁਤਸਨੇਮ (ਸ਼ਿਲਾਂਗ)
26 ਨਵੰਬਰ – ਚੌਥਾ ਸ਼ਨੀਵਾਰ
27 ਨਵੰਬਰ – ਐਤਵਾਰ
----------- Advertisement -----------
ਨਵੰਬਰ ਮਹੀਨੇ ‘ਚ 10 ਦਿਨ ਬੰਦ ਰਹਿਣਗੇ ਬੈਂਕ, ਦੇਖੋ ਸੂਚੀ
Published on
----------- Advertisement -----------
----------- Advertisement -----------












