ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ CLU (ਚੇਂਜ ਲੈਂਡ ਆਫ ਯੂਜ਼) ਘੁਟਾਲੇ ਵਿੱਚ ਅੱਜ ਲੁਧਿਆਣਾ ਦੀ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਸਿੱਧੂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਬਿਆਨ ਦਰਜ ਕਰਵਾਏ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਸੁਣਵਾਈ ਦੌਰਾਨ ਹਰ ਗੱਲ ‘ਤੇ ਮੁਕਰਦੇ ਰਹੇ। ਉਨ੍ਹਾਂ ਨੇ ਕੁਝ ਨਹੀਂ ਮੰਨਿਆ।
ਇਸ ਮਾਮਲੇ ਵਿੱਚ ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਕੈਦੀਆਂ ਵਾਲੇ ਕੱਪੜੇ ਹੀ ਪਹਿਨਾਏ ਗਏ ਸਨ। ਫਿਰ ਬਾਅਦ ਚ ਸਿੱਧੂ ਬਹੁਤ ਹੀ ਸ਼ਾਨਦਾਰ ਕੱਪੜੇ ਪਹਿਨ ਕੇ ਬਿਆਨ ਦੇ ਰਹੇ ਸਨ। ਸਿੱਧੂ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਪਿੱਛੇ ਹਟ ਗਏ ਹਨ। ਸੇਖੋਂ ਨੇ ਕਿਹਾ ਕਿ ਸਿੱਧੂ ਪ੍ਰਮੁੱਖ ਸਕੱਤਰ ਵੇਨੂਪ੍ਰਸਾਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸੇਖੋਂ ਨੇ ਕਿਹਾ ਕਿ ਸਿੱਧੂ ਨੇ ਸਿਰਫ ਇਮਾਨਦਾਰੀ ਦਾ ਚੋਲਾ ਪਾਇਆ ਹੋਇਆ ਹੈ ਪਰ ਜਦੋਂ ਸੱਚ ਬੋਲਣ ਦੀ ਗੱਲ ਆਈ ਤਾਂ ਸਿੱਧੂ ਨੇ ਮੂੰਹ ਬੰਦ ਕਰ ਲਿਆ। ਪੰਜਾਬ ਨੂੰ ਸਿੱਧੂ ਵਰਗੇ ਲੀਡਰਾਂ ਨੇ ਲੁੱਟਿਆ ਹੈ। ਵੇਣੁਪ੍ਰਸਾਦ ਨੂੰ ਦੁਬਾਰਾ ਗਵਾਹੀ ਲਈ ਬੁਲਾਇਆ ਜਾਵੇਗਾ। ਸਿੱਧੂ ਅਦਾਲਤ ਵਿੱਚ ਆਪਣੇ ਪੀਏ ਅਤੇ ਸੈਕਟਰੀ ਦਾ ਨਾਂ ਵੀ ਨਹੀਂ ਲੈ ਰਹੇ ਹਨ। ਸਿੱਧੂ ਨੇ ਅਦਾਲਤ ‘ਚ ਬੜੇ ਹੀ ਰੁੱਖੇ ਢੰਗ ਨਾਲ ਜਵਾਬ ਦਿੱਤੇ ਹਨ। ਅਗਲੀ ਤਰੀਕ 14 ਨਵੰਬਰ ਹੈ। ਸਿੱਧੂ ਨੂੰ ਮੁੜ ਗਵਾਹੀ ਲਈ ਅਦਾਲਤ ਵਿੱਚ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।
----------- Advertisement -----------
CLU ਮਾਮਲੇ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਸਿੱਧੂ; ਸਾਬਕਾ DSP ਸੇਖੋਂ ਨੇ ਕਿਹਾ- ਹਰ ਗੱਲ ‘ਤੇ ਮੁਕਰਦੇ ਨਜ਼ਰ ਆਏ ‘ਗੁਰੂ’
Published on
----------- Advertisement -----------
----------- Advertisement -----------











