ਟੀ-20 ਵਿਸ਼ਵ ਕੱਪ ਦੇ ਆਖਰੀ ਲੀਗ ਮੈਚ ਵਿੱਚ ਅੱਜ ਭਾਰਤ ਦਾ ਸਾਹਮਣਾ ਜ਼ਿੰਬਾਬਵੇ ਨਾਲ ਹੋ ਰਿਹਾ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 186 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਨੇ 25 ਗੇਂਦਾਂ ਵਿੱਚ 61 ਦੌੜਾਂ ਬਣਾਈਆਂ। ਉਸ ਦਾ ਸਟ੍ਰਾਈਕ ਰੇਟ 244 ਸੀ। ਇਸ ਦੌਰਾਨ ਉਨ੍ਹਾਂ ਨੇ 6 ਚੌਕੇ ਅਤੇ 4 ਛੱਕੇ ਲਗਾਏ।
ਇਸ ਦੇ ਨਾਲ ਹੀ ਕੇਐਲ ਰਾਹੁਲ ਨੇ ਵੀ ਬੱਲੇਬਾਜ਼ੀ ਕਰਦੇ ਹੋਏ 35 ਗੇਂਦਾਂ ਵਿੱਚ 51 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਸੀਨ ਵਿਲੀਅਮਸ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।
ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦਾ ਫਲਾਪ ਸ਼ੋਅ ਅੱਜ ਦੇ ਮੈਚ ਵਿੱਚ ਵੀ ਜਾਰੀ ਰਿਹਾ। ਰੋਹਿਤ ਨੇ 13 ਗੇਂਦਾਂ ਦਾ ਸਾਹਮਣਾ ਕੀਤਾ ਅਤੇ 15 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਦੇ ਨਾਲ ਹੀ ਸ਼ਾਨਦਾਰ ਫਾਰਮ ‘ਚ ਚੱਲ ਰਹੇ ਵਿਰਾਟ ਕੋਹਲੀ ਵੀ ਸਿਰਫ 26 ਦੌੜਾਂ ਹੀ ਬਣਾ ਸਕੇ। ਰਿਸ਼ਭ ਪੰਤ ਵੀ ਪਲੇਇੰਗ ਇਲੈਵਨ ਵਿੱਚ ਮਿਲੇ ਮੌਕੇ ਦਾ ਫਾਇਦਾ ਨਹੀਂ ਉਠਾ ਸਕਿਆ ਅਤੇ 5 ਗੇਂਦਾਂ ਵਿੱਚ 3 ਦੌੜਾਂ ਬਣਾ ਕੇ ਆਊਟ ਹੋ ਗਿਆ।
ਪਲੇਇੰਗ ਇਲੈਵਨ
ਭਾਰਤ: ਕੇਐੱਲ ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਰਿਸ਼ਭ ਪੰਤ (ਵਿਕੇਟ), ਅਕਸ਼ਰ ਪਟੇਲ, ਆਰ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ।












