ਭਾਰਤੀ ਹਵਾਈ ਸੈਨਾ ਵਿੱਚ ਅੱਜ ਤੋਂ ਅਗਨੀਵੀਰ ਵਾਯੂ 2023 ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ। IAF ਭਰਤੀ 2022 ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ agnipathvayu.cdac.in ‘ਤੇ ਜਾ ਕੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਉਮੀਦਵਾਰ 23 ਨਵੰਬਰ ਤੱਕ ਆਨਲਾਈਨ ਅਰਜ਼ੀਆਂ ਦਾਖਲ ਕਰ ਸਕਣਗੇ।
ਦੱਸ ਦਈਏ ਕਿ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 7 ਨਵੰਬਰ ਸ਼ਾਮ 5 ਵਜੇ ਤੋਂ ਸ਼ੁਰੂ ਹੋਵੇਗੀ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅੱਜ ਸ਼ਾਮ 5:00 ਵਜੇ ਤੋਂ ਬਾਅਦ ਅਗਨੀਵੀਰ ਵਾਯੂ ਦੀ ਅਧਿਕਾਰਤ ਵੈੱਬਸਾਈਟ agnipathvayu.cdac.in ‘ਤੇ ਜਾ ਕੇ ਆਨਲਾਈਨ ਰਜਿਸਟਰ ਕਰ ਸਕਦੇ ਹਨ। ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਰਜਿਸਟਰਡ ਉਮੀਦਵਾਰ ਬਿਨੈ-ਪੱਤਰ ਫਾਰਮ ਭਰ ਸਕਦੇ ਹਨ।
ਉਮਰ ਸੀਮਾ – 27 ਜਨਵਰੀ 2002 ਤੋਂ 27 ਦਸੰਬਰ 2005 ਦਰਮਿਆਨ ਜਨਮ ਮਿਤੀ ਵਾਲੇ ਸਾਰੇ ਉਮੀਦਵਾਰ ਬਿਨੈ-ਪੱਤਰ ਫਾਰਮ ਭਰ ਸਕਦੇ ਹਨ।
ਵਿਦਿਅਕ ਯੋਗਤਾ – ਉਹ ਵਿਦਿਆਰਥੀ ਜਿਨ੍ਹਾਂ ਨੇ ਇੰਟਰਮੀਡੀਏਟ (12ਵੀਂ) ਵਿੱਚ ਭੌਤਿਕ ਵਿਗਿਆਨ, ਗਣਿਤ ਅਤੇ ਅੰਗਰੇਜ਼ੀ ਵਿੱਚ ਘੱਟੋ-ਘੱਟ 50% ਅੰਕ ਪ੍ਰਾਪਤ ਕੀਤੇ ਹਨ ਜਾਂ 3 ਸਾਲਾਂ ਦਾ ਡਿਪਲੋਮਾ ਇਨ ਇੰਜਨੀਅਰਿੰਗ ਵਿੱਚ ਕੁੱਲ 50% ਅੰਕ ਅਤੇ ਅੰਗਰੇਜ਼ੀ ਵਿੱਚ 50% ਅੰਕ ਪ੍ਰਾਪਤ ਕੀਤੇ ਹਨ, ਬਿਨੈ ਪੱਤਰ ਫਾਰਮ ਭਰ ਸਕਦੇ ਹਨ।
ਨੋਟੀਫਿਕੇਸ਼ਨ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ, ਅਗਨੀਵੀਰ ਵਾਯੂ ਦੀ ਅਸਾਮੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 23 ਨਵੰਬਰ 2022 ਹੈ। ਬਿਨੈ-ਪੱਤਰ ਫਾਰਮ 23 ਨਵੰਬਰ 2022 ਸ਼ਾਮ 5:00 ਵਜੇ ਤੱਕ ਜਮ੍ਹਾਂ ਕਰਵਾਏ ਜਾਣਗੇ। ਫਾਰਮ ਭਰਦੇ ਸਮੇਂ ਸਾਰੀ ਜਾਣਕਾਰੀ ਧਿਆਨ ਨਾਲ ਭਰੋ। ਇੱਕ ਵਾਰ ਫਾਰਮ ਜਮ੍ਹਾਂ ਹੋਣ ਤੋਂ ਬਾਅਦ ਸੁਧਾਰ ਦਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ।
----------- Advertisement -----------
ਭਾਰਤੀ ਹਵਾਈ ਸੈਨਾ ਵਿੱਚ ਅਗਨੀਵੀਰ ਵਾਯੂ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ, ਪੜ੍ਹੋ ਇਸ ਨਾਲ ਜੁੜੀ ਸਾਰੀ ਜਾਣਕਾਰੀ
Published on
----------- Advertisement -----------
----------- Advertisement -----------












