ਭਾਰਤ G-20 ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਸ਼ਾਮ ਇਸ ਦਾ ਲੋਗੋ ਅਤੇ ਵੈੱਬਸਾਈਟ ਲਾਂਚ ਕੀਤੀ ਸੀ। ਹੁਣ ਜੀ-20 ਦੇ ਲੋਗੋ ‘ਤੇ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਜੀ-20 ਦੇ ਲੋਗੋ ‘ਤੇ ਬਣੇ ਕਮਲ ਦੇ ਫੁੱਲ ਦੀ ਸਖਤ ਸ਼ਬਦਾਂ ‘ਚ ਨਿੰਦਾ ਵੀ ਕੀਤੀ।
ਇਸ ਲੋਗੋ ਬਾਰੇ ਜੈਰਾਮ ਰਮੇਸ਼ ਨੇ ਕਿਹਾ-“ਜੀ-20 ਦਾ ਲੋਗੋ ਹੁਣ ਭਾਜਪਾ ਦਾ ਚੋਣ ਨਿਸ਼ਾਨ ਬਣ ਗਿਆ ਹੈ। ਭਾਜਪਾ ਆਪਣੇ ਪ੍ਰਚਾਰ ਲਈ ਕੋਈ ਮੌਕਾ ਨਹੀਂ ਛੱਡਦੀ, ਇਸ ਲਈ ਕਿਸੇ ਗਲੋਬਲ ਸੰਸਥਾ ਦੀ ਮੇਜ਼ਬਾਨੀ ਲਈ ਜਾਰੀ ਕੀਤੇ ਗਏ ਲੋਗੋ ‘ਤੇ ਕਮਲ ਦੀ ਫੋਟੋ ਲਗਾਉਣਾ ਬੇਸ਼ਰਮੀ ਵਾਲੀ ਗੱਲ ਹੈ।”
----------- Advertisement -----------
ਕਾਂਗਰਸ ਨੇ ਜੀ-20 ਦੇ Logo ‘ਤੇ ਚੁੱਕੇ ਸਵਾਲ, ਬੀਜੇਪੀ ‘ਤੇ ਨਿਸ਼ਾਨਾ ਸਾਧਿਆ
Published on
----------- Advertisement -----------
----------- Advertisement -----------












