ਤੁਲਸੀ ਦਾ ਪੌਦਾ ਆਪਣੇ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ। ਇਹ ਜ਼ੁਕਾਮ ਅਤੇ ਫਲੂ ਵਰਗੀਆਂ ਸਮੱਸਿਆਵਾਂ ਦੇ ਇਲਾਜ ਵਿੱਚ ਕਾਰਗਰ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਲਸੀ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਤੁਲਸੀ ਦੀਆਂ ਪੱਤੀਆਂ ਦਾ ਫੇਸ ਪੈਕ ਬਣਾ ਕੇ ਤੁਸੀਂ ਚਿਹਰੇ 'ਤੇ ਲਗਾ ਸਕਦੇ ਹੋ। ਇਸ ਫੇਸ ਪੈਕ ਨੂੰ ਤੁਸੀਂ ਘਰ 'ਚ ਹੀ ਬਣਾ ਸਕਦੇ ਹੋ। ਇਹ ਫੇਸ ਪੈਕ ਤੁਹਾਡੀ ਚਮੜੀ ਨੂੰ ਚਮਕਦਾਰ ਬਣਾ ਦੇਣਗੇ ਅਤੇ ਚਿਹਰੇ 'ਤੇ ਚਮਕ ਲਿਆਉਣ ਵਿਚ ਮਦਦ ਕਰ ਸਕਦੇ ਹਨ। ਤਾਂ ਆਓ ਅਸੀਂ ਤੁਹਾਨੂੰ ਬਿਨਾਂ ਕਿਸੇ ਦੇਰੀ ਦੇ ਇਨ੍ਹਾਂ ਫੇਸ ਪੈਕ ਨੂੰ ਬਣਾਉਣ ਦਾ ਤਰੀਕਾ ਦੱਸਦੇ ਹਾਂ।
1.. ਤੁਲਸੀ ਅਤੇ ਸ਼ਹਿਦ ਦਾ ਫੇਸ ਪੈਕ-
ਇਸ ਨੂੰ ਬਣਾਉਣ ਲਈ ਤੁਲਸੀ ਦੀਆਂ ਪੱਤੀਆਂ ਨੂੰ ਪੀਸ ਲਓ। ਪੀਸਣ ਤੋਂ ਬਾਅਦ ਕੁਝ ਮਾਤਰਾ ਵਿਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। ਇਸ ਨੂੰ 15 ਤੋਂ 20 ਮਿੰਟ ਤੱਕ ਚਿਹਰੇ 'ਤੇ ਲੱਗਾ ਰਹਿਣ ਦਿਓ ਅਤੇ ਫਿਰ ਧੋ ਲਓ। ਇਸ ਨਾਲ ਚਿਹਰੇ ਨੂੰ ਚਮਕਦਾਰ ਬਣਾਇਆ ਜਾ ਸਕਦਾ ਹੈ।
2.. ਤੁਲਸੀ ਅਤੇ ਐਲੋਵੇਰਾ ਦਾ ਫੇਸ ਪੈਕ-
ਇਸ ਨੂੰ ਬਣਾਉਣ ਦੀ ਵੀ ਇਹੀ ਪ੍ਰਕਿਰਿਆ ਹੈ। ਸਭ ਤੋਂ ਪਹਿਲਾਂ ਤੁਹਾਨੂੰ ਤੁਲਸੀ ਨੂੰ ਪੀਸਣਾ ਹੈ। ਪੀਸਣ ਤੋਂ ਬਾਅਦ ਇਸ ਵਿੱਚ ਐਲੋਵੇਰਾ ਦੀਆਂ 2 ਤੋਂ 3 ਬੂੰਦਾਂ ਪਾ ਦਿਓ। ਇਸ ਨੂੰ 15 ਮਿੰਟ ਤੱਕ ਚਿਹਰੇ ’ਤੇ ਲਗਾਓ ਅਤੇ ਧੋ ਲਓ। ਇਸ ਪ੍ਰਕਿਰਿਆ ਨੂੰ ਹਫ਼ਤੇ ’ਚ 2-3 ਵਾਰ ਕਰੋ।
3.. ਤੁਲਸੀ ਅਤੇ ਵੇਸਣ ਦਾ ਫੇਸ ਪੈਕ-
ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਵੇਸਣ ਵਿੱਚ ਮਿਲਾ ਲਓ। ਤੁਸੀਂ ਚਾਹੋ ਤਾਂ ਇਸ ਵਿੱਚ ਗੁਲਾਬ ਜਲ ਵੀ ਮਿਲਾ ਸਕਦੇ ਹੋ। ਇਸ ਪੇਸਟ ਨੂੰ ਚਿਹਰੇ ’ਤੇ ਲਗਾਓ ਅਤੇ ਇਸ ਨੂੰ ਸੁੱਕਣ ਤੱਕ ਛੱਡ ਦਿਓ। ਸੁੱਕ ਜਾਣ ’ਤੇ ਇਸ ਨੂੰ ਧੋ ਲਓ। ਇਹ ਫਿਣਸੀ ਨੂੰ ਹਟਾਉਣ ਦਾ ਸਭ ਤੋਂ ਵਧੀਆ ਤਰੀਕਾ ਬਣ ਸਕਦਾ ਹੈ।
4.. ਚੰਦਨ ਪਾਊਡਰ ਅਤੇ ਤੁਲਸੀ ਦਾ ਫੇਸ ਪੈਕ-
ਤੁਲਸੀ ਦੀਆਂ ਪੱਤੀਆਂ ਨੂੰ ਪੀਸਣ ਤੋਂ ਬਾਅਦ ਚੰਦਨ ਪਾਊਡਰ ਅਤੇ ਗੁਲਾਬ ਜਲ ਮਿਲਾ ਲਓ। ਤੁਹਾਡਾ ਫੇਸ ਪੈਕ ਤਿਆਰ ਹੈ। ਇਸ ਨੂੰ ਚਿਹਰੇ ’ਤੇ ਲਗਾਓ ਅਤੇ ਸਾਫ਼ ਪਾਣੀ ਨਾਲ ਧੋ ਲਓ। ਇਹ ਤੁਹਾਡੀ ਚਮੜੀ ਨੂੰ ਮੁਲਾਇਮ ਬਣਾ ਸਕਦਾ ਹੈ।












