September 7, 2026, 4:35 am
----------- Advertisement -----------
HomeNews83: ਟੀਮ ਇੰਡੀਆ ਕੋਲ ਜਸ਼ਨ ਮਨਾਉਣ ਲਈ ਨਹੀਂ ਸੀ ਸ਼ੈਂਪੇਨ,ਵੈਸਟ ਇੰਡੀਜ਼ ਤੋਂ...

83: ਟੀਮ ਇੰਡੀਆ ਕੋਲ ਜਸ਼ਨ ਮਨਾਉਣ ਲਈ ਨਹੀਂ ਸੀ ਸ਼ੈਂਪੇਨ,ਵੈਸਟ ਇੰਡੀਜ਼ ਤੋਂ ਲਈ ਸੀ ਉਧਾਰ ……

Published on

----------- Advertisement -----------

ਜਦੋਂ 25 ਜੂਨ, 1983 ਨੂੰ ਲੌਰਡਜ਼ ਦੇ ਮੈਦਾਨ ਵਿਚਾਲੇ ਕਪਿਲ ਦੇਵ, ਨਿਖੰਜ ਅਤੇ ਮਦਨਲਾਲ ਵਿਚਾਲੇ ਗੱਲਬਾਤ ਹੋਈ, ਤਾਂ ਉਸ ਦਾ ਅਸਰ ਨਾ ਕੇਵਲ ਵਿਸ਼ਵ ਕੱਪ ਦੇ ਫਾਈਨਲ ਦੇ ਨਤੀਜੇ ‘ਤੇ ਪਿਆ, ਬਲਕਿ ਉਸ ਨੇ ਹਮੇਸ਼ਾ ਲਈ ਭਾਰਤੀ ਕ੍ਰਿਕਟ ਦੀ ਸੂਰਤ ਬਦਲ ਦਿੱਤੀ। ਲਗਭਗ 4 ਦਹਾਕਿਆਂ ਬਾਅਦ ਕਬੀਰ ਖਾਨ ਨੇ ਇਸ ਇਤਿਹਾਸਕ ਜਿੱਤ ਦੀ ਪੂਰੀ ਕਹਾਣੀ ਨੂੰ ਵੱਡੇ ਪਰਦੇ ‘ਤੇ ਲਿਆਂਦਾ ਹੈ। ਫਿਲਮ ਦਾ ਨਾਂ 83 ਹੈ।ਰਣਵੀਰ ਸਿੰਘ ਨੇ ਕੈਪਟਨ ਕਪਿਲ ਦੇਵ ਦਾ ਕਿਰਦਾਰ ਨਿਭਾਇਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 183 ਦੌੜਾਂ ਬਣਾਈਆਂ।

ਅਸਲ ‘ਚ ਇਹ ‘ਸਿਰਫ’ 183 ਦੌੜਾਂ ਸਨ। ਇਹ ਕ੍ਰਿਕਟ ਦੇ ਉਸ ਸੰਸਕਰਣ ਦਾ ਦੌਰ ਸੀ ਜਦੋਂ ਇੱਕ ਰੋਜ਼ਾਨਾ ਮੈਚਾਂ ਵਿੱਚ 60 ਓਵਰ ਹੁੰਦੇ ਸਨ ਅਤੇ ਇੱਕ ਓਵਰ ਵਿੱਚ ਕੁੱਲ 8 ਗੇਂਦਾਂ ਹੁੰਦੀਆਂ ਸਨ। ਯਾਨੀ ਵੈਸਟਇੰਡੀਜ਼ ਦੇ ਸਾਹਮਣੇ 480 ਗੇਂਦਾਂ ‘ਤੇ ਸਿਰਫ 184 ਦੌੜਾਂ ਬਣਾਉਣ ਦਾ ਟੀਚਾ ਸੀ। ਵੈਸਟਇੰਡੀਜ਼ ਟੀਮ ਜਿਸ ਦੇ ਪਹਿਲੇ 4 ਬੱਲੇਬਾਜ਼ਾਂ ਦੇ ਨਾਮ ਸਨ – ਗੋਰਡਨ ਗ੍ਰੀਨਿਜ, ਡੇਸਮੰਡ ਹੇਨਸ, ਵਿਵ ਰਿਚਰਡਸ ਅਤੇ ਕਲਾਈਵ ਲੋਇਡ।

ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ 83 ਦੇ ਨਿਰਮਾਤਾਵਾਂ ਵਿੱਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਨਾਲ ਰਿਲਾਇੰਸ ਐਂਟਰਟੇਨਮੈਂਟ, ਫੈਂਟਮ ਫਿਲਮਜ਼, ਸਾਜਿਦ ਨਾਡਿਆਡਵਾਲਾ, ਵਿਸ਼ਨੂੰਵਰਧਨ ਇੰਦੂਰੀ, ਕਬੀਰ ਖਾਨ ਸ਼ਾਮਲ ਹਨ। ਫਿਲਮ ‘ਚ ਰਣਵੀਰ ਸਿੰਘ ਕੈਪਟਨ ਕਪਿਲ ਦੇਵ ਦੀ ਭੂਮਿਕਾ ‘ਚ ਹਨ, ਜਦਕਿ ਦੀਪਿਕਾ ਪਾਦੂਕੋਣ ਰੋਮੀ ਦੇਵ ਦੇ ਕਿਰਦਾਰ ‘ਚ ਹੈ। ਹਾਲਾਂਕਿ, ਫਿਲਮ ਵਿੱਚ ਉਸਦੀ ਸਕ੍ਰੀਨ ਮੌਜੂਦਗੀ ਸਿਰਫ 20 ਮਿੰਟ ਦੇ ਕਰੀਬ ਹੈ। ਤਾਹਿਰ ਰਾਜ ਭਸੀਨ, ਸਾਕਿਬ ਸਲੀਮ, ਜਤਿਨ ਸਰਨਾ, ਚਿਰਾਗ ਪਾਟਿਲ, ਦਿਨਕਰ ਸ਼ਰਮਾ, ਨਿਸ਼ਾਂਤ ਦਹੀਆ, ਹਾਰਡੀ ਸੰਧੂ, ਸਾਹਿਲ ਖੱਟਰ, ਐਮੀ ਵਿਰਕ, ਆਦਿਨਾਥ ਕੋਠਾਰੇ, ਧੀਰਿਆ ਕਰਵਾ ਅਤੇ ਆਰ ਬਦਰੀ ਵਿਸ਼ਵ-ਜੇਤੂ ਕ੍ਰਿਕਟਰਾਂ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਪੰਕਜ ਤ੍ਰਿਪਾਠੀ ਪੀਆਰ ਮਾਨ ਸਿੰਘ ਦੇ ਰੋਲ ਵਿੱਚ ਹਨ, ਜਦੋਂਕਿ ਬੋਮਨ ਇਰਾਨੀ ਫਾਰੂਕ ਇੰਜਨੀਅਰ ਦੀ ਭੂਮਿਕਾ ਵਿੱਚ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

3100 ਪਿੰਡਾਂ ਵਿੱਚ ਬਣ ਰਹੇ ਸ਼ਾਨਦਾਰ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ-ਭਗਵੰਤ ਸਿੰਘ ਮਾਨ

*ਬਠਿੰਡਾ; 5 ਸਤੰਬਰ: *ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ...

ਕਲਾਸਰੂਮ ਲਰਨਿੰਗ ਵਿੱਚ ਪੰਜਾਬ ਦਾ ਨੰਬਰ 1 ਸਥਾਨ ਅਧਿਆਪਕਾਂ ਦੀ ਸਮਰੱਥਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ: ਮਨੀਸ਼ ਸਿਸੋਦੀਆ

ਹੁਸ਼ਿਆਰਪੁਰ 5 ਸਤੰਬਰ:ਅਧਿਆਪਕ ਦਿਵਸ 'ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਆਪ ਪੰਜਾਬ ਦੇ...

ਅਕਾਲੀ ਦਲ ਦੇ ਦਫ਼ਤਰ ਵਿੱਚ ਬਜ਼ੁਰਗ ਦਲਿਤ ਔਰਤ ਨਾਲ ਕੁੱਟਮਾਰ ਖ਼ਿਲਾਫ਼ ਆਪ ਮਹਿਲਾ ਵਿੰਗ ਵੱਲੋਂ ਸਮਰਾਲਾ ‘ਚ ਭਰੀ ਰੋਸ ਪ੍ਰਦਰਸ਼ਨ

ਚੰਡੀਗੜ੍ਹ/ਸਮਰਾਲਾ 5 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਇੱਕ ਬਜ਼ੁਰਗ ਦਲਿਤ ਔਰਤ ਨਾਲ ਹੋਈ...

51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਸੂਚਨਾਵਾਂ ਨਾਲ ਪੰਜਾਬ ਵਿੱਚ ਨਸ਼ਾ ਤਸਕਰੀ ਨਾਲ ਜੁੜੀਆਂ 25,339 ਗ੍ਰਿਫ਼ਤਾਰੀਆਂ

ਚੰਡੀਗੜ੍ਹ; 5 ਸਤੰਬਰ 2026:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਇੱਕ ਮਹੱਤਵਪੂਰਨ...

ਗੁਰਪ੍ਰੀਤ ਸਿੰਘ ਸੇਖੋਂ ਨੇ ਫੜਿਆ AAP ਦਾ ਪੱਲਾ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਗੁਰਪ੍ਰੀਤ ਸਿੰਘ ਸੇਖੋਂ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।...

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...