ਨਿਊਜ਼ੀਲੈਂਡ ਦੌਰੇ ‘ਤੇ ਟੀਮ ਇੰਡੀਆ ਦੇ ਕੋਚ ਦੀ ਭੂਮਿਕਾ ਨਿਭਾਅ ਰਹੇ ਸਾਬਕਾ ਭਾਰਤੀ ਬੱਲੇਬਾਜ਼ ਵੀਵੀਐਸ ਲਕਸ਼ਮਣ ਨੇ ਆਪਣੇ ਇਕ ਬਿਆਨ ਵਿੱਚ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਰੋਹਿਤ ਸ਼ਰਮਾ ਦੀ ਥਾਂ ਕਿਸ ਖਿਡਾਰੀ ਨੂੰ ਭਾਰਤ ਦਾ ਨਵਾਂ ਟੀ-20 ਕਪਤਾਨ ਬਣਾਇਆ ਜਾ ਸਕਦਾ ਹੈ। VVS ਲਕਸ਼ਮਣ ਹਾਰਦਿਕ ਪੰਡਯਾ ਦੀ ਕਪਤਾਨੀ ਦੇ ਫੈਨ ਹੋ ਗਏ ਹਨ। ਲਕਸ਼ਮਣ ਦਾ ਮੰਨਣਾ ਹੈ ਕਿ ਹਾਰਦਿਕ ਪੰਡਯਾ ਇਕ ਮਹਾਨ ਲੀਡਰ ਹੈ ਅਤੇ ਉਸ ਦਾ ਕੰਮ ਕਰਨ ਦਾ ਤਰੀਕਾ ਵੀ ਬੇਹੱਦ ਸ਼ਾਨਦਾਰ ਹੈ।
ਵੀਵੀਐਸ ਲਕਸ਼ਮਣ ਨੇ ਕਿਹਾ ‘ਹਾਰਦਿਕ ਪੰਡਯਾ ਇਕ ਜ਼ਬਰਦਸਤ ਕਪਤਾਨ ਹੈ। ਅਸੀਂ ਦੇਖਿਆ ਕਿ ਹਾਰਦਿਕ ਪੰਡਯਾ ਨੇ ਗੁਜਰਾਤ ਨਾਲ ਕੀ ਕੀਤਾ। IPL ਵਰਗੇ ਵੱਡੇ ਮੰਚ ‘ਤੇ ਪਹਿਲੀ ਵਾਰ ਕਿਸੇ ਟੀਮ ਦੀ ਕਪਤਾਨੀ ਕਰਨਾ ਖ਼ਿਤਾਬੀ ਜਿੱਤ ਦਿਵਾਉਣਾ ਕੋਈ ਛੋਟੀ ਗੱਲ ਨਹੀਂ ਹੈ। VVS ਲਕਸ਼ਮਣ ਨੇ ਕਿਹਾ, ‘ਮੈਂ ਹਾਰਦਿਕ ਪੰਡਯਾ ਨਾਲ ਆਇਰਲੈਂਡ ਸੀਰੀਜ਼ ‘ਚ ਸਮਾਂ ਬਿਤਾਇਆ ਹੈ। ਹਾਰਦਿਕ ਪੰਡਯਾ ਨਾ ਸਿਰਫ ਰਣਨੀਤਕ ਤੌਰ ‘ਤੇ ਮਜ਼ਬੂਤ ਹੈ, ਸਗੋਂ ਸੁਭਾਅ ਤੋਂ ਸ਼ਾਂਤ ਅਤੇ ਸਥਿਰ ਵੀ ਹੈ, ਜੋ ਕਪਤਾਨੀ ਲਈ ਜ਼ਰੂਰੀ ਹੈ। ਉੱਚ ਪੱਧਰੀ ਕ੍ਰਿਕਟ ‘ਚ ਕਈ ਵਾਰ ਤੁਹਾਡੇ ‘ਤੇ ਜ਼ਬਰਦਸਤ ਦਬਾਅ ਹੁੰਦਾ ਹੈ ਅਤੇ ਅਜਿਹੇ ‘ਚ ਟੀਮ ਲੀਡਰ ਦਾ ਸਥਿਰ ਰਹਿਣਾ ਸਭ ਤੋਂ ਜ਼ਰੂਰੀ ਹੁੰਦਾ ਹੈ। ਦੱਸ ਦਈਏ ਕਿ ਅਗਲਾ ਟੀ-20 ਵਿਸ਼ਵ ਕੱਪ ਸਾਲ 2024 ‘ਚ ਖੇਡਿਆ ਜਾਵੇਗਾ ਅਤੇ ਅਜਿਹੇ ‘ਚ ਹਾਰਦਿਕ ਪੰਡਯਾ ਨੂੰ ਟੀ-20 ਫਾਰਮੈਟ ਦੀ ਕਪਤਾਨੀ ਦੇਣ ਨੂੰ ਲੈ ਕੇ ਲੋਕਾਂ ‘ਚ ਕਾਫੀ ਚਰਚਾ ਛਿੜ ਗਈ ਹੈ।
----------- Advertisement -----------
ਟੀਮ ਇੰਡੀਆ ਦਾ ਅਗਲਾ ਟੀ-20 ਕਪਤਾਨ ਬਣੇਗਾ ਇਹ ਸਟਾਰ ਖਿਡਾਰੀ! ਕੋਚ ਲਕਸ਼ਮਣ ਨੇ ਦਿੱਤੇ ਸੰਕੇਤ
Published on
----------- Advertisement -----------
----------- Advertisement -----------












