ਦਾਲ ਸਾਡੇ ਭੋਜਨ ਦਾ ਇੱਕ ਅਹਿਮ ਹਿੱਸਾ ਹੈ, ਜਿਸ ਦਾ ਸੇਵਨ ਅਸੀਂ ਆਪਣੇ ਹਰ ਭੋਜਨ ਵਿੱਚ ਕਰਨਾ ਪਸੰਦ ਕਰਦੇ ਹਾਂ। ਅਰਹਰ, ਮਸੂਰ, ਉੜਦ ਸਾਰੀਆਂ ਦਾਲਾਂ ਦੇ ਆਪਣੇ-ਆਪਣੇ ਸ਼ਾਨਦਾਰ ਫਾਇਦੇ ਹਨ ਪਰ ਇਨ੍ਹਾਂ ਦਾਲਾਂ 'ਚੋਂ ਉੜਦ ਦੀ ਦਾਲ ਸਿਹਤ ਲਈ ਬਹੁਤ ਫਾਇਦੇਮੰਦ ਹੈ। ਉੜਦ ਦੀ ਦਾਲ ਛਿੱਲ ਦੇ ਨਾਲ ਅਤੇ ਬਿਨਾਂ ਛਿੱਲ ਦੇ ਵਰਤੀ ਜਾਂਦੀ ਹੈ। ਇਸ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਚਰਬੀ, ਵਿਟਾਮਿਨ ਬੀ, ਆਇਰਨ, ਫੋਲਿਕ ਐਸਿਡ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ, ਇਸ ਲਈ ਇਸ ਦਾਲ ਦੀ ਵਰਤੋਂ ਆਯੁਰਵੈਦਿਕ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਭੋਜਨ 'ਚ ਇਸ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ, ਨਾਲ ਹੀ ਇਹ ਕਈ ਬੀਮਾਰੀਆਂ ਨੂੰ ਵੀ ਠੀਕ ਕਰਦਾ ਹੈ। ਆਓ ਜਾਣਦੇ ਹਾਂ ਕਿ ਉੜਦ ਦੀ ਦਾਲ ਤੁਹਾਨੂੰ ਕਿਹੜੀਆਂ ਬੀਮਾਰੀਆਂ ਤੋਂ ਬਚਾ ਸਕਦੀ ਹੈ।
1.. ਫਾਈਬਰ ਨਾਲ ਭਰਪੂਰ ਉੜਦ ਦੀ ਦਾਲ ਸ਼ੂਗਰ ਅਤੇ ਗਲੂਕੋਜ਼ ਦੇ ਸਧਾਰਣ ਪੱਧਰ ਨੂੰ ਬਰਕਰਾਰ ਰੱਖਦੀ ਹੈ, ਜਿਸ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ।
2.. ਇਹ ਦਾਲ ਜੋੜੇ ਅਤੇ ਮਾਸ-ਪੇਸ਼ੀਆਂ ਵਿੱਚ ਦਰਦ ਅਤੇ ਸੋਜ ਨੂੰ ਦੂਰ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਇਸ ’ਚ ਵਿਟਾਮਿਨ ਅਤੇ ਖਣਿਜ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ, ਜੋ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਇਹ ਦਾਲ ਤਮਾਅ ਨੂੰ ਘੱਟ ਕਰਨ ਵਿੱਚ ਵੀ ਮਦਦਗਾਰ ਹਨ।
3.. ਉੜਦ ਦੀ ਦਾਲ 'ਚ ਭਰਪੂਰ ਮਾਤਰਾ 'ਚ ਫਾਈਬਰ ਮੌਜੂਦ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਇਸ ਦਾਲ ਦਾ ਸੇਵਨ ਕਰਨ ਨਾਲ ਦਸਤ, ਕਬਜ਼, ਕੜਵੱਲ ਜਾਂ ਸੋਜ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਉੜਦ ਦੀ ਦਾਲ ਬਵਾਸੀਰ ਦੀ ਸਮੱਸਿਆ ਨੂੰ ਦੂਰ ਕਰਨ ਅਤੇ ਲੀਵਰ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਕਾਰਗਰ ਹੈ।
4.. ਉੜਦ ਦੀ ਦਾਲ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਸਰੀਰ ਨੂੰ ਊਰਜਾ ਦਿੰਦਾ ਹੈ। ਔਰਤਾਂ ਲਈ ਇਹ ਦਾਲ ਬਹੁਤ ਫਾਇਦੇਮੰਦ ਹੈ। ਜੇਕਰ ਗਰਭਵਤੀ ਔਰਤਾਂ ਇਸ ਦਾਲ ਦਾ ਸੇਵਨ ਕਰਦੀਆਂ ਹਨ ਤਾਂ ਉਨ੍ਹਾਂ ਦੇ ਸਰੀਰ 'ਚ ਆਇਰਨ ਦੀ ਕਮੀ ਪੂਰੀ ਹੋ ਜਾਵੇਗੀ। ਉੜਦ ਦੀ ਦਾਲ 'ਚ ਮੌਜੂਦ ਮੈਗਨੀਸ਼ੀਅਮ, ਆਇਰਨ, ਪੋਟਾਸ਼ੀਅਮ, ਫਾਸਫੋਰਸ ਅਤੇ ਕੈਲਸ਼ੀਅਮ ਵਰਗੇ ਖਣਿਜ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ।












