June 18, 2026, 10:03 am
----------- Advertisement -----------
HomeNewsHealthਚੰਗੀ ਸਿਹਤ ਲਈ ਔਰਤਾਂ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਟੈਸਟ

ਚੰਗੀ ਸਿਹਤ ਲਈ ਔਰਤਾਂ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਟੈਸਟ

Published on

----------- Advertisement -----------

ਬਹੁਤ ਘੱਟ ਔਰਤਾਂ ਜਾਂ ਮਰਦ ਹਨ, ਜੋ ਸਾਲ ਵਿੱਚ ਇੱਕ ਵਾਰ ਆਪਣੇ ਪੂਰੇ ਸਰੀਰ ਦੀ ਜਾਂਚ ਕਰਵਾਉਂਦੇ ਹਨ। ਅੱਜ ਅਸੀਂ ਇਸ ਦੇ ਫਾਇਦਿਆਂ ਬਾਰੇ ਦੱਸਾਂਗੇ। ਸਾਨੂੰ ਕਿਸੇ ਵੀ ਗੰਭੀਰ ਅਤੇ ਵੱਡੀ ਬਿਮਾਰੀ ਬਾਰੇ ਆਖਰੀ ਪੜਾਅ ’ਤੇ ਪਤਾ ਕਿਉਂ ਲੱਗ ਜਾਂਦਾ ਹੈ? ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਾਡੀ ਸਿਹਤ ਥੋੜ੍ਹੀ ਖ਼ਰਾਬ ਹੋਣ ’ਤੇ ਹੀ ਅਸੀਂ ਹਸਪਤਾਲ ਜਾਂਦੇ ਹਾਂ, ਨਹੀਂ ਤਾਂ ਅਸੀਂ ਦਵਾਈਆਂ ਲੈ ਕੇ ਘਰ ਹੀ ਰਹਿਣਾ ਪਸੰਦ ਕਰਦੇ ਹਾਂ। ਅਜਿਹੀ ਸਥਿਤੀ ਵਿੱਚ ਇੱਕ ਵੱਡੀ ਅਤੇ ਗੰਭੀਰ ਬਿਮਾਰੀ ਸਾਡੇ ਸਰੀਰ ਵਿੱਚ ਦਸਤਕ ਦਿੰਦੀ ਹੈ।

ਘਰ ਅਤੇ ਦਫ਼ਤਰ ਦੀਆਂ ਜ਼ਿਮੰਵਾਰੀਆਂ ਨੂੰ ਸੰਭਾਲਦਿਆਂ ਔਰਤਾਂ ਆਪਣੇ ਵੱਲ ਧਿਆਨ ਦੇਣਾ ਭੁੱਲ ਜਾਂਦੀਆਂ ਹਨ। ਜਿੰਨਾ ਉਹ ਆਪਣੇ ਪਰਿਵਾਰ ਦੀ ਸਿਹਤ ਦੀ ਚਿੰਤਾ ਕਰਦੀਆਂ ਹਨ,ਓਨਾ ਹੀ ਉਹ ਆਪਣੀ ਸਿਹਤ ਪ੍ਰਤੀ ਲਾਪਰਵਾਹ ਹੋ ਜਾਂਦੀਆਂ ਹਨ। ਜੇਕਰ ਤੁਸੀਂ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਇਕੱਲੇ ਸੰਭਾਲਦੇ ਹੋ, ਤਾਂ ਆਪਣੀ ਸਿਹਤ ਪ੍ਰਤੀ ਵੀ ਓਨਾ ਹੀ ਸੰਜੀਦਾ ਹੋਣਾ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਬੀਮਾਰ ਹੋਵੋਗੇ, ਫਿਰ ਤੁਸੀਂ ਘਰ, ਦਫਤਰ ਦਾ ਕੰਮ ਕਿਵੇਂ ਸੰਭਾਲ ਸਕੋਗੇ।  

ਔਰਤਾਂ ਨੂੰ ਸਲਾਹ ਹੈ ਕਿ ਉਹ ਆਪਣਾ ਧਿਆਨ ਰੱਖਣ ਅਤੇ ਇਹ ਟੈਸਟ ਸਾਲ ਵਿੱਚ ਇੱਕ ਵਾਰ ਜ਼ਰੂਰ ਕਰਵਾਉਣ। ਆਓ ਤੁਹਾਨੂੰ ਦੱਸਦੇ ਹਾਂ ਕਿ ਸਾਲ ਵਿੱਚ ਕਿਹੜੇ-ਕਿਹੜੇ ਟੈਸਟ ਹਨ, ਜੋ ਤੁਹਾਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ।

ਵਿਟਾਮਿਨ-ਡੀ ਟੈਸਟ ਹੱਡੀਆਂ, ਜਣਨ ਸ਼ਕਤੀ, ਇਮਿਊਨ ਹੈਲਥ ਲਈ ਬਹੁਤ ਫਾਇਦੇਮੰਦ ਹੈ। ਥਾਇਰਾਇਡ ਟੈਸਟ ਤੁਹਾਡੇ ਸਰੀਰ ਦੇ ਮੈਟਾਬੌਲਿਕ ਅਤੇ ਥਾਇਰਿਡ ਦੀ ਜਾਂਚ ਕਰਨ ਵਿੱਚ ਮਦਦ ਕਰਦਾ ਹੈ। ਆਇਰਨ ਦਾ ਟੈਸਟ ਸਰੀਰ ਵਿੱਚ ਆਇਰਨ ਦੀ ਕਮੀ ਬਾਰੇ ਦੱਸਦਾ ਹੈ।

ਜਿਵੇਂ-ਜਿਵੇਂ ਔਰਤ ਦੀ ਉਮਰ ਵੱਧਦੀ ਹੈ, ਉਸ ਵਿੱਚ ਐਸਟ੍ਰੋਜਨ ਹਾਰਮੋਨ ਵਿੱਚ ਕਮੀ ਆਉਂਦੀ ਹੈ। ਐਸਟ੍ਰੋਜਨ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਉਹੀ ਕਾਰਨ ਹੈ ਕਿ 35 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਨਿਯਮਿਤ ਕੈਲਸ਼ੀਅਮ ਦੀ ਦਵਾਈ ਲੈਣੀ ਚਾਹੀਦੀ ਹੈ।

HS-CRP: ਕੀ ਵੱਡੀ ਬਿਮਾਰੀ ਦੇ ਮਾਮਲੇ ਵਿੱਚ ਤੁਹਾਡੇ ਸਰੀਰ ਵਿੱਚ ਸੋਜ ਹੈ? ਤੁਸੀਂ ਇਸ ਟੈਸਟ ਨਾਲ ਇਸਦਾ ਪਤਾ ਲਗਾ ਸਕਦੇ ਹੋ।

ਕੋਲੈਸਟ੍ਰੋਲ ਤੁਹਾਡੇ ਸਰੀਰ ਵਿੱਚ ਚੰਗੇ ਤੇ ਮਾੜੇ ਕੋਲੈਸਟ੍ਰੋਲ ਬਾਰੇ ਦੱਸਦਾ ਹੈ।

ਟ੍ਰਾਈਗਲਿਸਰਾਈਡਸ: ਇਹ ਚੰਗੀ ਚਰਬੀ ਬਾਰੇ ਦੱਸਦਾ ਹੈ। ਤੁਸੀਂ ਡਾਕਟਰ ਨੂੰ ਇਹ ਵੀ ਪੁੱਛ ਸਕਦੇ ਹੋ ਕਿ ਸਰੀਰ ਵਿੱਚ ਓਮੇਗਾ-3 ਅਤੇ ਓਮੇਗਾ-6 ਦਾ ਪੱਧਰ ਕੀ ਹੈ।

ਫਾਸਟਿੰਗ ਇਨਸੁਲਿਨ- ਇਹ ਜਾਂਚ ਪਤਾ ਲਗਾਉਂਦੀ ਹੈ ਕਿ ਬਲੱਡ-ਸ਼ੂਗਰ ਦਾ ਪੱਧਰ ਉੱਚਾ ਹੈ ਜਾਂ ਕੰਟਰੋਲ ਵਿੱਚ ਹੈ, ਡਾਇਬੀਟੀਜ਼, ਜਾਂ ਮੈਟਾਬੋਲਿਕ।   

----------- Advertisement -----------

ਸਬੰਧਿਤ ਹੋਰ ਖ਼ਬਰਾਂ

“Telegram ਨੇ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ, NEET ਤੋਂ ਪਹਿਲਾਂ ਲੱਗੀ ਪਾਬੰਦੀ ਨੂੰ ਦਿੱਤੀ ਚੁਣੌਤੀ”

NEET-UG 2026 ਦੀ ਮੁੜ ਪ੍ਰੀਖਿਆ ਤੋਂ ਠੀਕ ਪਹਿਲਾਂ Telegram ਐਪ ‘ਤੇ ਲਗਾਈ ਗਈ ਅਸਥਾਈ...

ਕਲਯੁੱਗੀ ਮਾਂ ਧੀ ਉਤੇ ਤਸ਼ੱਦਦ ਢਾਹ ਕੇ ਪਤੀ ਨੂੰ ਭੇਜਦੀ ਰਹੀ ਵੀਡੀਓ, ਪੁਲਿਸ ਨੇ ਹਿਰਾਸਤ ਵਿੱਚ ਲਿਆ

ਇੱਕ ਮਾਂ ਆਪਣੀ ਡੇਢ ਸਾਲ ਦੀ ਧੀ ਉਤੇ ਵਾਰ-ਵਾਰ ਤਸ਼ੱਦਦ ਢਹਿਾਉਂਦੀ ਤੇ ਉਸਦੀਆਂ ਚੀਕਾਂ...

ਸਰਕਾਰੀ ਸਕੂਲ ’ਚ ਬੱਚਿਆਂ ਨੇ ਮਚਾਇਆ ਹੰਗਾਮਾ; ਰੀਲਾਂ ਬਣਾਉਣ ਦੇ ਚੱਕਰ ’ਚ ਸਮਾਨ ਦੀ ਕੀਤੀ ਭੰਨਤੋੜ

 ਫਰੀਦਕੋਟ ਦੇ ਜੈਤੋ ਸਥਿਤ ਸਰਕਾਰੀ ਸਕੂਲ ਆਫ਼ ਐਮੀਨੈਂਸ ਵਿੱਚ ਤਿੰਨ ਬੱਚਿਆਂ ਵੱਲੋਂ ਸੋਸ਼ਲ ਮੀਡੀਆ ’ਤੇ...

AAP ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਵੱਡਾ ਐਲਾਨ! CM ਮਾਨ ਨੇ ਐਲਾਨਿਆ ਪਹਿਲਾ ਉਮੀਦਵਾਰ

ਮੁੱਖ ਮੰਤਰੀ ਭਗਵੰਤ ਮਾਨ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਹਿਲੇ...

ਕੇਂਦਰ ਸਰਕਾਰ ਸਹੀ ਢੰਗ ਨਾਲ ਪ੍ਰੀਖਿਆਵਾਂ ਨਹੀਂ ਕਰਵਾ ਸਕਦੀ; ਹਾਲਾਤ ਇਸ ਹੱਦ ਤੱਕ ਪਹੁੰਚ ਗਏ ਹਨ ਕਿ ਨੀਟ ਦੇ ਪ੍ਰਸ਼ਨ ਪੱਤਰ ਫੌਜ ਦੇ ਹੈਲੀਕਾਪਟਰਾਂ...

ਐਸ.ਏ.ਐਸ. ਨਗਰ (ਮੋਹਾਲੀ); 16 ਜੂਨ:ਸਿਹਤ ਵਿਭਾਗ ਵਿੱਚ ਹੋਰ 523 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ...

ਸੁਖਬੀਰ ਬਾਦਲ ਦੇ ਇਸ਼ਾਰੇ ’ਤੇ ਮੇਰੇ ਖਿਲਾਫ਼ ਸਾਜ਼ਿਸ਼ ਰਚੀ ਗਈ ਜਿਸ ਤੋਂ ਬਾਅਦ ਇਹ ਆਦੇਸ਼ ਜਾਰੀ ਹੋਇਆ-ਭਗਵੰਤ ਸਿੰਘ ਮਾਨ

ਚੰਡੀਗੜ੍ਹ, 16 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉਨ੍ਹਾਂ ਨਾਲ ਜੋੜੀ...

ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਦੋਆਬਾ ਖੇਤਰ ਲਈ ਇੱਕ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ...

ਨੀਟ ਦੀ ਮੁੜ ਪ੍ਰੀਖਿਆ ਨੂੰ ਲੈ ਕੇ ਭਾਰਤ ਵਿਚ ਟੈਲੀਗ੍ਰਾਮ ਐਪ ‘ਤੇ ਪਾਬੰਦੀ

ਕੇਂਦਰ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ 'ਤੇ ਹੈ ਅਤੇ ਪੇਪਰ...