October 27, 2026, 1:23 pm
----------- Advertisement -----------
HomeNewsEntertainmentਇਸ ਬਿਜ਼ਨੈੱਸਮੈਨ ਨੂੰ ਡੇਟ ਕਰ ਰਹੀ ਹੈ ਮਾਨੁਸ਼ੀ ਛਿੱਲਰ, ਦੋਵਾਂ ਦੀ ਉਮਰ...

ਇਸ ਬਿਜ਼ਨੈੱਸਮੈਨ ਨੂੰ ਡੇਟ ਕਰ ਰਹੀ ਹੈ ਮਾਨੁਸ਼ੀ ਛਿੱਲਰ, ਦੋਵਾਂ ਦੀ ਉਮਰ ‘ਚ ਹੈ 10 ਸਾਲ ਦਾ ਅੰਤਰ

Published on

----------- Advertisement -----------

ਨਵੀਂ ਦਿੱਲੀ: ਸਾਬਕਾ ਮਿਸ ਵਰਲਡ ਅਤੇ ਅਦਾਕਾਰਾ ਮਾਨੁਸ਼ੀ ਛਿੱਲਰ ਦੇ ਰਿਸ਼ਤੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਹੁਣ ਸਿੰਗਲ ਨਹੀਂ ਹੈ। ਮਾਨੁਸ਼ੀ ਛਿੱਲਰ ਨੇ ਇਸ ਸਾਲ ਫਿਲਮ ਸਮਰਾਟ ਪ੍ਰਿਥਵੀਰਾਜ ਨਾਲ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਪਰ ਉਸ ਦਾ ਸਾਥੀ ਬਾਲੀਵੁੱਡ ਤੋਂ ਨਹੀਂ ਸਗੋਂ ਕਾਰੋਬਾਰੀ ਜਗਤ ਤੋਂ ਹੈ। ਜੀ ਹਾਂ, 25 ਸਾਲਾ ਮਾਨੁਸ਼ੀ ਛਿੱਲਰ ਜ਼ੀਰੋਧਾ ਦੇ ਸਹਿ-ਸੰਸਥਾਪਕ 35 ਸਾਲਾ ਨਿਖਿਲ ਕਾਮਤ ਨੂੰ ਡੇਟ ਕਰ ਰਹੀ ਹੈ। ਦੋਵੇਂ ਗੁਪਤ ਰੂਪ ਨਾਲ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਮਾਨੁਸ਼ੀ ਛਿੱਲਰ ਅਤੇ ਨਿਖਿਲ ਕਾਮਤ ਨੂੰ ਕਈ ਵਾਰ ਇਕੱਠੇ ਘੁੰਮਦੇ ਦੇਖਿਆ ਜਾ ਸਕਦਾ ਹੈ। ਦੋਹਾਂ ਦੇ ਕਰੀਬੀ ਸੂਤਰਾਂ ਮੁਤਾਬਕ ਨਿਖਿਲ ਅਤੇ ਮਾਨੁਸ਼ੀ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਗੰਭੀਰ ਹਨ। ਉਨ੍ਹਾਂ ਦਾ ਰਿਸ਼ਤਾ ਬਹੁਤ ਮਜ਼ਬੂਤ ​​ਹੈ। ਪਰ ਮਾਨੁਸ਼ੀ ਇਸ ਸਮੇਂ ਆਪਣੇ ਕਰੀਅਰ ‘ਤੇ ਧਿਆਨ ਦੇਣਾ ਚਾਹੁੰਦੀ ਹੈ, ਇਸ ਲਈ ਜਨਤਕ ਤੌਰ ‘ਤੇ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ।

ਦੋਵਾਂ ਦੇ ਪਰਿਵਾਰਾਂ ‘ਚ ਇਸ ਗੱਲ ਨੂੰ ਲੈ ਕੇ ਚਰਚਾ ਵੀ ਹੋ ਚੁੱਕੀ ਹੈ ਪਰ ਫਿਲਹਾਲ ਹਰ ਕੋਈ ਇਸ ਗੱਲ ਨੂੰ ਜ਼ਿਆਦਾ ਵਜ਼ਨ ਨਹੀਂ ਦੇਣਾ ਚਾਹੁੰਦਾ। ਦੱਸਣਯੋਗ ਹੈ ਕਿ ਦੋਵਾਂ ਨੇ ਇਸ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਹੈ। ਨਿਖਿਲ ਕਾਮਤ ਦੀ ਉਮਰ 35 ਸਾਲ ਹੈ। ਉਹ ਨਿਵੇਸ਼ ਕੰਪਨੀ ਜ਼ੀਰੋਧਾ ਦੇ ਸਹਿ-ਸੰਸਥਾਪਕ ਹਨ। ਨਿਖਿਲ ਨੂੰ ਕਰੋੜਾਂ ਨੌਜਵਾਨਾਂ ਦਾ ਆਈਕਨ ਮੰਨਿਆ ਜਾਂਦਾ ਹੈ। ਉਸ ਨੇ ਆਪਣੇ ਦਮ ‘ਤੇ ਕਰੋੜਾਂ ਦਾ ਕਾਰੋਬਾਰ ਬਣਾਇਆ ਹੈ। ਮਾਨੁਸ਼ੀ ਤੋਂ ਪਹਿਲਾਂ ਨਿਖਿਲ ਦੀ ਜ਼ਿੰਦਗੀ ‘ਚ ਅਮਾਂਡਾ ਪਰਵੰਕਰਾ ਸੀ। ਦੋਵਾਂ ਦਾ ਵਿਆਹ 2019 ਵਿੱਚ ਇਟਲੀ ਦੇ ਫਲੋਰੈਂਸ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਹੋਇਆ ਸੀ। ਪਰ ਇਕ ਸਾਲ ਦੇ ਅੰਦਰ ਹੀ ਦੋਹਾਂ ਦਾ ਤਲਾਕ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ 2021 ‘ਚ ਹੀ ਨਿਖਿਲ ਦੀ ਜ਼ਿੰਦਗੀ ‘ਚ ਮਾਨੁਸ਼ੀ ਦੀ ਐਂਟਰੀ ਹੋਈ ਸੀ। ਨਿਖਿਲ ਪਹਿਲਾਂ ਇੱਕ ਕਾਲ ਸੈਂਟਰ ਵਿੱਚ ਕੰਮ ਕਰਦਾ ਸੀ। ਉਸਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਸਨੂੰ ਸ਼ੁਰੂ ਤੋਂ ਹੀ ਪੈਸਾ ਕਮਾਉਣ ਦੀ ਲਾਲਸਾ ਸੀ। ਉਸਨੇ ਨੌਕਰੀ ਦੌਰਾਨ ਹੀ ਆਪਣਾ ਕਾਰੋਬਾਰੀ ਵਿਚਾਰ ਸ਼ੁਰੂ ਕੀਤਾ। ਬਾਅਦ ਵਿਚ ਜਿਵੇਂ ਹੀ ਉਸ ਨੂੰ ਹੁਲਾਰਾ ਮਿਲਿਆ, ਉਸ ਨੇ ਨੌਕਰੀ ਛੱਡ ਦਿੱਤੀ ਅਤੇ ਆਪਣੇ ਭਰਾ ਨਾਲ ਕਾਰੋਬਾਰ ਦੀ ਨੀਂਹ ਰੱਖੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਲੰਡਨ ਵਿਚ ਪ੍ਰੇਮਿਕਾ ਦੇ ਕਤਲ ਦੇ ਦੋਸ਼ ਵਿਚ ਪੰਜਾਬੀ ਨੂੰ ਉਮਰ ਕੈਦ

ਲੰਡਨ ਦੀ ਓਲਡ ਬੇਲੀ ਅਦਾਲਤ ਨੇ ਪੰਜਾਬੀ ਮੂਲ ਦੇ 24 ਸਾਲਾ ਦੀਪਕ ਸੰਧੂ ਨੂੰ...

ਅੰਮ੍ਰਿਤਸਰ ਦੇ ਚੀਤੇ ਕਲਾਂ ‘ਚ ਤਾਬੜਤੋੜ ਫਾਇਰਿੰਗ, AAP ਸਰਪੰਚ ਦੇ ਪੁੱਤਰ ਦੀ ਮੌਤ, ਦੋਸਤ ਜ਼ਖ਼ਮੀ!

ਅੰਮ੍ਰਿਤਸਰ ਵਿੱਚ ਸੋਮਵਾਰ ਰਾਤ ਨੂੰ ਆਮ ਆਦਮੀ ਪਾਰਟੀ (ਆਪ) ਦੇ ਇੱਕ ਸਰਪੰਚ ਦੇ ਪੁੱਤਰ...

ਨਿਵੇਸ਼ਕਾਂ ਨੂੰ ਵੱਡਾ ਝਟਕਾ! ਸੋਨਾ-ਚਾਂਦੀ ਤੇ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ

ਦੀਵਾਲੀ ਤੋਂ ਪਹਿਲਾਂ ਭਾਰਤੀ ਸ਼ੇਅਰ ਬਾਜ਼ਾਰ ਅਤੇ ਸੋਨਾ-ਚਾਂਦੀ ਵਿੱਚ ਵੱਡੀ ਗਿਰਾਵਟ ਆਈ ਹੈ। ਸ਼ੇਅਰ...

ਪੰਜਾਬ ਵਿਧਾਨ ਸਭਾ ਵਿੱਚ ਅੱਜ ਦਰਿਆਈ ਪਾਣੀਆਂ ਦੀ ਗੱਲ, ਅਖੀਰਲੇ ਦਿਨ ਪੇਸ਼ 5 ਸਰਕਾਰੀ ਮਤੇ

 (ਮੰਗਲਵਾਰ) ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਹੈ। ਇਹ 'ਆਪ' ਸਰਕਾਰ ਦੇ...

ਮਾਨਸਾ ਮੋਰਚੇ ਨੂੰ ਮਜ਼ਬੂਤ ਕਰਨ ਲਈ ਇਨਸਾਫ ਕਮੇਟੀ ਦਾ ਇੱਕ ਹੋਰ ਵੱਡਾ ਐਲਾਨ !

 13 ਅਕਤੂਬਰ ਨੂੰ ਪਰਵਿੰਦਰ ਸਿੰਘ ਝੋਟਾ ਦਾ ਮੈਡੀਕਲ ਸਟੋਰ ਮਾਲਿਕ ਅਸ਼ਵਨੀ ਕੁਮਾਰ ਵੱਲੋਂ ਗੋਲੀਆਂ...

ਰੋਹਿਤ ਕੁਮਾਰ ਮੋਂਟੂ ਵੋਹਰਾ ਕਾਂਗਰਸ ਪਾਰਟੀ ਵਿਚ ਸ਼ਾਮਿਲ

ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ, ਜਦੋਂ ਸਾਲ 2022 ਦੀਆਂ...

ਅੰਤਿਮ ਅਰਦਾਸ ਤੋਂ ਵਾਪਸ ਆ ਰਹੇ 24 ਲੋਕਾਂ ਦੀ ਹਾਦਸੇ ਵਿਚ ਮੌਤ

ਕੀਨੀਆ ਵਿੱਚ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਘੱਟੋ-ਘੱਟ 24 ਲੋਕਾਂ ਦੀ ਮੌਤ...

ਪੰਜਾਬ ਤੇ ਚੰਡੀਗੜ੍ਹ ਦੇ ਤਾਪਮਾਨ ਵਿਚ ਆਈ ਕਮੀ, ਲੋਕਾਂ ਨੂੰ ਠੰਢ ਦਾ ਹੋ ਰਿਹਾ ਅਹਿਸਾਸ

ਪੰਜਾਬ ਅਤੇ ਚੰਡੀਗੜ੍ਹ ਵਿਚ ਅੱਜ (26 ਅਕਤੂਬਰ) ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ। ਸਵੇਰ ਅਤੇ...

ਪੰਜਾਬੀ ਅਦਾਕਾਰਾ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਕੀਤਾ ਖੁਦ ਖੁਲਾਸਾ

'ਬਿੱਗ ਬੌਸ 14' ਦੀ ਸਾਬਕਾ ਮੁਕਾਬਲੇਬਾਜ਼ ਅਤੇ ਪੰਜਾਬੀ ਗਾਇਕਾ-ਅਦਾਕਾਰਾ ਸਾਰਾ ਗੁਰਪਾਲ ਨੇ ਸੋਸ਼ਲ ਮੀਡੀਆ...