November 6, 2026, 10:40 pm
----------- Advertisement -----------
HomeNewsHealthਜੇਕਰ ਤੁਸੀਂ ਵੀ ਕਰਦੇ ਹੋ Aluminium Foil Paper ਦੀ ਵਰਤੋਂ, ਤਾਂ ਇਹ...

ਜੇਕਰ ਤੁਸੀਂ ਵੀ ਕਰਦੇ ਹੋ Aluminium Foil Paper ਦੀ ਵਰਤੋਂ, ਤਾਂ ਇਹ ਹੋ ਸਕਦਾ ਹੈ ਤੁਹਾਡੇ ਲਈ ਖ਼ਤਰਨਾਕ

Published on

----------- Advertisement -----------
ਪਹਿਲਾਂ ਦੇ ਸਮੇਂ ਵਿੱਚ, ਜਦੋਂ ਵੀ ਲੋਕ ਰੋਟੀ, ਪਰਾਠਾ ਪੈਕ ਪ੍ਰਾਪਤ ਕਰਦੇ ਸਨ, ਤਾਂ ਉਹ ਇਸਨੂੰ ਸਾਫ਼ ਕੱਪੜੇ ਵਿੱਚ ਰੱਖ ਲੈਂਦੇ ਸਨ। ਪਰ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ, ਇਸ ਤਰ੍ਹਾਂ ਭੋਜਨ ਪੈਕ ਕਰਨ ਦਾ ਤਰੀਕਾ ਬਦਲ ਗਿਆ। ਹੁਣ ਲੋਕ ਦਫਤਰ ਜਾਂ ਸਕੂਲ ਜਾਂਦੇ ਸਮੇਂ ਟਿਫਿਨ ਪੈਕ ਕਰਨ ਲਈ ਐਲੂਮੀਨੀਅਮ ਫੁਆਇਲ ਦੀ ਵਰਤੋਂ ਕਰਦੇ ਹਨ। ਇਨ੍ਹਾਂ ਹੀ ਨਹੀਂ, ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਜਦੋਂ ਤੁਸੀਂ ਬਾਜ਼ਾਰ ਤੋਂ ਕੋਈ ਵੀ ਖਾਣ-ਪੀਣ ਦਾ ਸਾਮਾਨ ਖਰੀਦਦੇ ਹੋ ਤਾਂ ਦੁਕਾਨਦਾਰ ਉਸ ਨੂੰ ਐਲੂਮੀਨੀਅਮ ਦੀ ਫੁਆਇਲ ’ਚ ਹੀ ਪੈਕ ਕਰਦੇ ਹਨ। 
ਦਰਅਸਲ, ਐਲੂਮੀਨੀਅਮ ਦੀ ਵਰਤੋਂ ਭੋਜਨ ਨੂੰ ਲਪੇਟਣ ਲਈ ਕੀਤੀ ਜਾਂਦੀ ਹੈ ਤਾਂ ਜੋ ਭੋਜਨ ਲੰਬੇ ਸਮੇਂ ਤੱਕ ਗਰਮ ਅਤੇ ਤਾਜ਼ਾ ਰਹਿ ਸਕੇ। ਬੇਸ਼ੱਕ ਫੋਇਲ ਪੇਪਰ ਨੇ ਲੋਕਾਂ ਨੂੰ ਸਹੂਲਤ ਦਿੱਤੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਐਲੂਮੀਨੀਅਮ ਫੋਇਲ ਪੇਪਰ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ। ਜਾਣੋ ਫੋਇਲ ਪੇਪਰ ਦੀ ਵਰਤੋਂ ਨਾਲ ਸਿਹਤ ਨੂੰ ਕੀ ਨੁਕਸਾਨ ਹੁੰਦਾ ਹੈ। 
ਐਲੂਮੀਨੀਅਮ ਫੁਆਇਲ ਸਰੀਰ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ?
ਭੋਜਨ ਨੂੰ ਗਰਮ ਰੱਖਣ ਲਈ ਲੋਕ ਅਕਸਰ ਇਸ ਫੋਇਲ ਪੇਪਰ ਦੀ ਵਰਤੋਂ ਕਰਦੇ ਹਨ। ਇਸ ਦੇ ਲਈ ਲੋਕ ਖਾਣਾ ਬਣਦੇ ਹੀ ਇਸ ਨੂੰ ਗਰਮ ਫੁਆਇਲ ’ਚ ਪੈਕ ਕਰ ਲੈਂਦੇ ਹਨ। ਗਰਮ ਭੋਜਨ ਨੂੰ ਫੋਇਲ ’ਚ ਪੈਕ ਕਰਨ ਨਾਲ ਫੋਇਲ ਪੇਪਰ ਪਿਘਲਣ ਲੱਗ ਜਾਂਦਾ ਹੈ। ਜਿਸ ਕਾਰਨ ਇਹ ਸਾਡੇ ਭੋਜਨ ’ਚ ਮਿਲ ਜਾਂਦਾ ਹੈ ਅਤੇ ਇਹ ਭੋਜਨ ਰਾਹੀਂ ਸਾਡੇ ਸਰੀਰ ਵਿੱਚ ਦਾਖਿਲ ਹੋ ਕੇ ਸਾਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਂਦਾ ਹੈ। ਤਾਂ ਆਓ ਜਾਣਦੇ ਹਾਂ ਐਲੂਮੀਨੀਅਮ ਫੋਇਲ ਦੇ ਨੁਕਸਾਨਾਂ ਬਾਰੇ... 
1.. ਗਰਮ ਭੋਜਨ ਨੂੰ ਐਲੂਮੀਨੀਅਮ ਫੁਆਇਲ ਵਿੱਚ ਪੈਕ ਕਰਨ ਨਾਲ ਡਿਮਨਸ਼ੀਆ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। 
2.. ਐਲੂਮੀਨੀਅਮ ਫੁਆਈਲ ’ਚ ਪੈਕ ਕੀਤਾ ਖਾਣਾ ਖਾ ਕੇ ਤੁਸੀਂ ਵੀ ਅਲਜ਼ਾਈਮਰ ਦਾ ਸ਼ਿਕਾਰ ਹੋ ਸਕਦੇ ਹੋ। ਇਸ ਬਿਮਾਰੀ ’ਚ ਲੋਕ ਕੁੱਝ ਚੀਜ਼ਾਂ ਭੁੱਲਣ ਲੱਗ ਜਾਂਦੇ ਹਨ। 
3.. ਐਲੂਮੀਨੀਅਮ ਫੋਇਲ ਪੇਪਰ ਵਿੱਚ ਪੈਕ ਕੀਤਾ ਭੋਜਨ ਖਾਣ ਨਾਲ ਲੀਵਰ ਨੂੰ ਨੁਕਸਾਨ ਹੁੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਗਰਮ ਭੋਜਨ ਨੂੰ ਪੈਕ ਕਰਨ ਨਾਲ ਇਸ ਕਾਗਜ਼ ਦੇ ਤੱਤ ਭੋਜਨ ਵਿੱਚ ਮਿਲ ਜਾਂਦੇ  ਹਨ। ਜਿਸ ਕਾਰਨ ਤੁਹਾਨੂੰ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। 
4.. ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਐਲੂਮੀਨੀਅਮ ਫੋਇਲ ਵਿੱਚ ਪੈਕ ਕੀਤਾ ਭੋਜਨ ਖਾਣ ਨਾਲ ਇਸ ਦੇ ਤੱਤ ਸਰੀਰ ਵਿੱਚ ਜਮ੍ਹਾ ਹੋਣ ਲੱਗਦੇ ਹਨ। ਇਸ ਕਾਰਨ ਸਾਹ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਇਸ ਦਾ ਤੁਹਾਡੇ ਇਮਿਊਨ ਸਿਸਟਮ ’ਤੇ ਵੀ ਬੁਰਾ ਪ੍ਰਭਾਵ ਪੈ ਸਕਦਾ ਹੈ। 
5.. ਭੋਜਨ ਵਿੱਚ ਐਲੂਮੀਨੀਅਮ ਦੀ ਰੋਜ਼ਾਨਾ ਵਰਤੋਂ ਨਾ ਸਿਰਫ਼ ਹੱਡੀਆਂ ਦੇ ਵਿਕਾਸ ਨੂੰ ਰੋਕਦੀ ਹੈ, ਸਗੋਂ ਕਿਡਨੀ ਦੀ ਬਿਮਾਰੀ ਦਾ ਖ਼ਤਰਾ ਵੀ ਵਧਾਉਂਦੀ ਹੈ।  
----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰੇਮ ਸਿੰਘ ਚੰਦੂਮਾਜਰਾ ਦੀ ਘਰ ਵਾਪਸੀ, ਪੁੱਤ ਸਣੇ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ

ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅਲਵਿਦਾ ਕਰਨ ਵਾਲੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ...

ਬਿਕਰਮ ਮਜੀਠੀਆ ਖ਼ਿਲਾਫ਼ ਪੰਜਾਬ ਵਿਜੀਲੈਂਸ ਵੱਲੋਂ ਈਡੀ ਨੂੰ ਸ਼ਿਕਾਇਤ, ਕਰੋੜਾਂ ਦੇ ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਦੀ ਮੰਗ

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ...

ਮਿਲਾਵਟਖੋਰਾਂ ‘ਤੇ ਸਿਹਤ ਵਿਭਾਗ ਦਾ ਛਾਪਾ, ਬਠਿੰਡਾ ‘ਚ ਕਈ ਥਾਵਾਂ ‘ਤੇ ਮਠਿਆਈਆਂ ਤੇ ਦੁੱਧ ਦੇ ਭਰੇ ਸੈਂਪਲ

ਤਿਉਹਾਰੀ ਸੀਜ਼ਨ, ਖ਼ਾਸ ਕਰਕੇ ਦੀਵਾਲੀ ਦੇ ਮੱਦੇਨਜ਼ਰ ਮਠਿਆਈਆਂ ਅਤੇ ਦੁੱਧ ਤੋਂ ਬਣਨ ਵਾਲੀਆਂ ਵਸਤਾਂ...

ਅੰਮ੍ਰਿਤਸਰ ਤੋਂ ਬੰਗਾਲ ਜਾ ਰਹੀ ਕਰਮਭੂਮੀ ਐਕਸਪ੍ਰੇਸ ‘ਚ ਲੱਗੀ ਅੱਗ, ਰਾਜਪੁਰਾ ‘ਚ ਰੋਕੀ ਟ੍ਰੇਨ, ਲੋਕਾਂ ਨੂੰ ਕੱਢਿਆ ਬਾਹਰ

ਪਟਿਆਲਾ ਤੋਂ ਇੱਕ ਵੱਡੀ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਰਾਜਪੁਰਾ...

ਪੁੱਤ ਦੀ ਮੌਤ ਦਾ ਇਨਸਾਫ਼ ਮੰਗਦੀ ਮਾਂ ਬੋਲੀ- ਪੰਜਾਬ ‘ਚ ਨਸ਼ਾ ਬੰਦ ਹੋਵੇ

ਪਰਵਿੰਦਰ ਝੋਟਾ ਦਾ PGI ‘ਚ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ। ਕਾਗਜ਼ੀ ਕਾਰਵਾਈ ਤੋਂ ਬਾਅਦ...

ਫਰੀਦਕੋਟ: ਦਾਜ਼ ਲਈ ਲਾੜੇ ਨੇ ਤੋੜਿਆ ਵਿਆਹ, 10 ਲੱਖ ਨਕਦੀ ਤੇ 4 ਤੋਲੇ ਸੋਨੇ ਦੀ ਮੰਗ

ਫਰੀਦਕੋਟ ਵਿੱਚ ਲਾੜੇ ਨੂੰ ਲੋੜੀਂਦਾ ਦਾਜ ਨਾ ਮਿਲਣ ‘ਤੇ ਉਹ ਵਿਆਹ ਦੀ ਬਰਾਤ ਨਹੀਂ...

‘ਧਨਤੇਰਸ’ ਮੌਕੇ ਸੋਨੇ-ਚਾਂਦੀ ਦੇ ਵਧੇ ਭਾਅ, ਸੋਨਾ 2,507 ਰੁਪਏ ਹੋਇਆ ਮਹਿੰਗਾ

ਧਨਤੇਰਸ ‘ਤੇ ਸੋਨਾ-ਚਾਂਦੀ ਦੋਵੇਂ ਮਹਿੰਗੇ ਹੋ ਗਏ। ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਮੁਤਾਬਕ 10...

  ED ਰੇਡ ਦੌਰਾਨ ਭਾਜਪਾ ਦੀ ਪੇਸ਼ਕਸ਼ ਠੁਕਰਾਈ: ਡਾ. ਅਮਨਦੀਪ ਕੌਰ

ਚੰਡੀਗੜ੍ਹ 5 ਨਵੰਬਰ:ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ...

 8ਵੇਂ ਦਿਨ ਕੀਤਾ ਗਿਆ ਦਲਜੀਤ ਸਿੰਘ ਦਾ ਸਸਕਾਰ, ਭੈਣ ਨੇ ਦਿੱਤਾ ਅਰਥੀ ਨੂੰ ਮੋਢਾ

 ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ...