June 5, 2026, 4:27 am
----------- Advertisement -----------
HomeNewsLatest NewsISRO ਦੀ ਇੱਕ ਹੋਰ ਪ੍ਰਾਪਤੀ, ਓਸ਼ਨਸੈਟ ਸਣੇ 9 ਸੈਟੇਲਾਈਟ ਇਕੱਠੇ ਕੀਤੇ ਗਏ...

ISRO ਦੀ ਇੱਕ ਹੋਰ ਪ੍ਰਾਪਤੀ, ਓਸ਼ਨਸੈਟ ਸਣੇ 9 ਸੈਟੇਲਾਈਟ ਇਕੱਠੇ ਕੀਤੇ ਗਏ ਲਾਂਚ

Published on

----------- Advertisement -----------

ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਸ਼ਨੀਵਾਰ ਨੂੰ ਸਵੇਰੇ 11.56 ਵਜੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਓਸ਼ਨਸੈਟ-3 ਅਤੇ ਅੱਠ ਛੋਟੇ ਉਪਗ੍ਰਹਿਆਂ ਦੇ ਨਾਲ PSLV-54/EOS-06 ਮਿਸ਼ਨ ਲਾਂਚ ਕੀਤਾ। ਪੀਐਸਐਲਵੀ-54 ਨੇ ਓਸ਼ਨਸੈਟ-3 ਅਤੇ ਅੱਠ ਮਿੰਨੀ ਉਪਗ੍ਰਹਿ- ਪਿਕਸਲ ਤੋਂ ‘ਆਨੰਦ’, ਭੂਟਾਨਸੈਟ, ਧਰੁਵ ਸਪੇਸ ਤੋਂ ਦੋ ਥਾਈਬੋਲਟ ਅਤੇ ਸਪੇਸਫਲਾਈਟ ਯੂਐਸਏ ਤੋਂ ਚਾਰ ਐਸਟ੍ਰੋਕਾਸਟ ਲਾਂਚ ਕੀਤੇ।

ਭੂਟਾਨਸੈਟ ਭਾਰਤ ਅਤੇ ਭੂਟਾਨ ਦਾ ਸਾਂਝਾ ਸੈਟੇਲਾਈਟ ਹੈ। ਇਹ ਇੱਕ ਨੈਨੋ ਸੈਟੇਲਾਈਟ ਹੈ। ਭੂਟਾਨਸੈਟ ਵਿੱਚ ਰਿਮੋਟ ਸੈਂਸਿੰਗ ਕੈਮਰੇ ਲੱਗੇ ਹਨ। ਇਹ ਸੈਟੇਲਾਈਟ ਰੇਲਵੇ ਟਰੈਕ ਬਣਾਉਣ, ਪੁਲ ਬਣਾਉਣ ਵਰਗੇ ਵਿਕਾਸ ਕਾਰਜਾਂ ਵਿੱਚ ਮਦਦ ਕਰੇਗਾ।

ਓਸ਼ਨਸੈਟ-1 ਨੂੰ ਪਹਿਲੀ ਵਾਰ 1999 ਵਿੱਚ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਦਾ ਓਸ਼ਨਸੈਟ-2 2009 ਵਿੱਚ ਪੁਲਾੜ ਵਿੱਚ ਸਥਾਪਿਤ ਕੀਤਾ ਗਿਆ ਸੀ। 2016 ਵਿੱਚ ਓਸ਼ਨਸੈਟ-2 ਦੀ ਸਕੈਨਿੰਗ ਸਕੈਟਰੋਮੀਟਰ ਫੇਲ ਹੋਣ ਤੋਂ ਬਾਅਦ ScatSat-1 ਲਾਂਚ ਕੀਤਾ ਗਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...

ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ

ਚੰਡੀਗੜ੍ਹ/ਲੁਧਿਆਣਾ 04 ਜੂਨ 2026:ਪੰਜਾਬ ਪੁਲਿਸ ਨਾਗਰਿਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਤੰਤਰ ਵਿਚਕਾਰ ਭਰੋਸੇ...

ਖਾਲਸਾ ਟੈਕਸ: ਸੀਐਮ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਕੀਤੀ ਗੱਲ, ਸਖ਼ਤ ਕਾਰਵਾਈ ਦੀ ਕੀਤੀ ਮੰਗ

ਖਾਲਸਾ ਐਂਟਰੀ ਟੈਕਸ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਇਸ ਮੁੱਦੇ ‘ਤੇ...

ਟੀਮ ਇੰਡੀਆ ਨੂੰ ਵੱਡਾ ਝਟਕਾ ! ਵਿਰਾਟ ਕੋਹਲੀ ਅਫ਼ਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ‘ਚੋਂ ਹੋਏ ਬਾਹਰ

ਭਾਰਤੀ ਕ੍ਰਿਕਟ ਫੈਨਜ਼ ਅਤੇ ਟੀਮ ਇੰਡੀਆ ਨੂੰ ਨਿਰਾਸ਼ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ...

ਹਵਾਰਾ ਦੀ ਪੈਰੋਲ ਪਟੀਸ਼ਨ ‘ਤੇ ਦਿੱਲੀ ਡਾਇਰੈਕਟਰ ਜਨਰਲ ਨੂੰ ਮੁੜ ਨੋਟਿਸ, ਹਾਈ ਕੋਰਟ ਨੇ ਮੰਗਿਆ ਜਵਾਬ; CBI ਨੇ ਪੈਰੋਲ ਦਾ ਕੀਤਾ ਤਿੱਖਾ ਵਿਰੋਧ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਜਗਤਾਰ...