June 3, 2026, 6:03 am
----------- Advertisement -----------
HomeNewsEntertainmentBirthday Special : IAS ਬਣਨਾ ਚਾਹੁੰਦੀ ਸੀ ਯਾਮੀ ਗੌਤਮ, ਫ਼ਿਰ ਇਸ ਤਰ੍ਹਾਂ...

Birthday Special : IAS ਬਣਨਾ ਚਾਹੁੰਦੀ ਸੀ ਯਾਮੀ ਗੌਤਮ, ਫ਼ਿਰ ਇਸ ਤਰ੍ਹਾਂ ਬਣੀ ਬਾਲੀਵੁੱਡ ਕੁਈਨ

Published on

----------- Advertisement -----------

ਅੱਜ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਯਾਮੀ ਦਾ ਨਾਂ ਉਨ੍ਹਾਂ ਅਭਿਨੇਤਰੀਆਂ ‘ਚੋਂ ਇਕ ਹੈ, ਜਿਨ੍ਹਾਂ ਨੇ ਥੋੜ੍ਹੇ ਸਮੇਂ ‘ਚ ਹੀ ਇੰਡਸਟਰੀ ‘ਚ ਆਪਣੀ ਪਛਾਣ ਬਣਾਈ। ਯਾਮੀ ਦੀ ਦਮਦਾਰ ਅਦਾਕਾਰੀ ਨੇ ਲੋਕਾਂ ਦਾ ਦਿਲ ਖੂਬ ਜਿੱਤ ਲਿਆ ਹੈ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਅਸੀਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਇਕ ਅਜਿਹੇ ਰਾਜ਼ ਦਾ ਖੁਲਾਸਾ ਕਰਨ ਜਾ ਰਹੇ ਹਾਂ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਸਕਦਾ ਹੈ। ਦਰਅਸਲ ਯਾਮੀ ਬਚਪਨ ਤੋਂ ਹੀ ਆਈਏਐਸ ਅਫਸਰ ਬਣਨ ਦਾ ਸੁਪਨਾ ਦੇਖਦੀ ਸੀ ਪਰ ਉਸ ਦੀ ਕਿਸਮਤ ਵਿੱਚ ਆਈਏਐਸ ਨਹੀਂ ਸਗੋਂ ਅਦਾਕਾਰਾ ਬਣਨਾ ਲਿਖਿਆ ਸੀ ਅਤੇ ਉਸ ਦੀ ਕਿਸਮਤ ਵੀ ਇਸ ਤਰ੍ਹਾਂ ਬਦਲ ਗਈ ਕਿ ਇਹ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ।

ਇਕ ਦਿਨ ਅਭਿਨੇਤਰੀ ਦੇ ਘਰ ਕੁਝ ਮਹਿਮਾਨ ਆਏ, ਜੋ ਉਸ ਦੇ ਪਿਤਾ ਦੇ ਦੋਸਤ ਸਨ। ਯਾਮੀ ਦੇ ਪਿਤਾ ਦੇ ਦੋਸਤ ਦੀ ਪਤਨੀ ਟੀਵੀ ਅਦਾਕਾਰਾ ਸੀ। ਇਸ ਦੌਰਾਨ ਜਿਵੇਂ ਹੀ ਉਸ ਦੀ ਨਜ਼ਰ ਯਾਮੀ ‘ਤੇ ਪਈ, ਉਸ ਨੂੰ ਅਹਿਸਾਸ ਹੋਇਆ ਕਿ ਉਸ ‘ਚ ਅਭਿਨੇਤਰੀ ਬਣਨ ਦਾ ਗੁਣ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਯਾਮੀ ਦੀ ਮਾਂ ਨੂੰ ਥੀਏਟਰ ਨਾਲ ਜੁੜਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਅਦਾਕਾਰਾ ਨੇ ਯਾਮੀ ਦੀਆਂ ਕੁਝ ਤਸਵੀਰਾਂ ਖਿੱਚੀਆਂ ਅਤੇ ਮੁੰਬਈ ਦੇ ਕਈ ਪ੍ਰੋਡਕਸ਼ਨ ਹਾਊਸਾਂ ਨੂੰ ਭੇਜੀਆਂ। ਹਾਲਾਂਕਿ ਇਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਯਾਮੀ ਸਿਰਫ ਆਪਣੀ ਪੜ੍ਹਾਈ ‘ਤੇ ਧਿਆਨ ਦੇਣਾ ਚਾਹੁੰਦੀ ਸੀ। ਇਸੇ ਲਈ ਉਨ੍ਹਾਂ ਨੇ ਇਸ ਗੱਲ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਉਸ ਨੂੰ ਇਕ ਵਾਰ ਫਿਰ ਸਮਝਾਇਆ ਗਿਆ, ਜਿਸ ਤੋਂ ਬਾਅਦ ਯਾਮੀ ਨੇ ਇਕ ਵੱਡਾ ਕਦਮ ਚੁੱਕਿਆ ਅਤੇ ਅਭਿਨੇਤਰੀ ਬਣਨ ਲਈ ਆਪਣੀ ਕਾਨੂੰਨ ਦੀ ਪੜ੍ਹਾਈ ਛੱਡ ਦਿੱਤੀ ਅਤੇ ਆਪਣੀ ਮਾਂ ਦੇ ਕਹਿਣ ‘ਤੇ ਅਦਾਕਾਰੀ ਵਿਚ ਜਾਣ ਦੀ ਇੱਛਾ ਸਵੀਕਾਰ ਕਰ ਲਈ।

ਇਸ ਤੋਂ ਬਾਅਦ ਯਾਮੀ ਨੇ ਮਾਡਲਿੰਗ ਸ਼ੁਰੂ ਕਰ ਦਿੱਤੀ। ਯਾਮੀ ਗੌਤਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਨਾਲ ਕੀਤੀ ਸੀ। ਯਾਮੀ ਦਾ ਪਹਿਲਾ ਟੀਵੀ ਸ਼ੋਅ ‘ਚਾਂਦ ਕੇ ਪਾਰ ਚਲੋ’ ਸੀ। ਇਸ ਤੋਂ ਬਾਅਦ ਉਹ ਗੌਰਵ ਖੰਨਾ ਦੇ ਨਾਲ ਸ਼ੋਅ ‘ਯੇ ਪਿਆਰ ਨਾ ਹੋਵੇਗਾ ਕਾਮ’ ‘ਚ ਨਜ਼ਰ ਆਈ। ਇਸ ਸ਼ੋਅ ‘ਚ ਯਾਮੀ ਦੀ ਸਾਦਗੀ ਨੂੰ ਲੋਕਾਂ ਨੇ ਪਸੰਦ ਕੀਤਾ ਅਤੇ ਉਹ ਘਰ-ਘਰ ‘ਚ ਮਸ਼ਹੂਰ ਹੋ ਗਈ। ਯਾਮੀ ਨੇ ਆਯੁਸ਼ਮਾਨ ਖੁਰਾਨਾ ਦੇ ਨਾਲ ਫਿਲਮ ‘ਵਿੱਕੀ ਡੋਨਰ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਉਨ੍ਹਾਂ ਦੀ ਇਹ ਫਿਲਮ ਸੁਪਰਹਿੱਟ ਸਾਬਤ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਿੱਖਿਆ ਕ੍ਰਾਂਤੀ: ਸਰਕਾਰੀ ਸਕੂਲਾਂ ਦੇ 59 ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸ ਪ੍ਰੀਖਿਆ ਕੀਤੀ ਪਾਸ; ਆਈ.ਆਈ.ਟੀ. ਕੁਆਲੀਫਾਇਰਾਂ ਵਿੱਚ 34 ਫੀਸਦ ਵਾਧਾ ਦਰਜ

ਚੰਡੀਗੜ੍ਹ, 2 ਜੂਨ:ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ “ਪੰਜਾਬ ਸਿੱਖਿਆ ਕ੍ਰਾਂਤੀ”...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਲਈ ਇਤਿਹਾਸਕ ਐਲਾਨ, ਕਿਸਾਨ ਕ੍ਰੈਡਿਟ ਕਾਰਡ ਦੀ ਕਰਜ਼ਾ ਹੱਦ ਵਿੱਚ ਵਾਧਾ

*ਚੰਡੀਗੜ੍ਹ; 2 ਜੂਨ*ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬ ਵਿੱਚ ਹੋਏ ਖੇਤੀਬਾੜੀ ਸੁਧਾਰਾਂ ਵਿੱਚ ਸਭ ਤੋਂ...

ਅੰਤਰਰਾਸ਼ਟਰੀ ਕਬੱਡੀ ਸਟਾਰ ‘ਆਪ’ ਵਿੱਚ ਹੋਏ ਸ਼ਾਮਲ, ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਵਿੱਚ ਪ੍ਰਗਟਾਇਆ ਭਰੋਸਾ*

ਚੰਡੀਗੜ੍ਹ, 2 ਜੂਨ:ਆਮ ਆਦਮੀ ਪਾਰਟੀ (ਆਪ) ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਕਬੱਡੀ...

ਡੀਜੀਪੀ ਗੌਰਵ ਯਾਦਵ ਵੱਲੋਂ ਫੀਲਡ ਯੂਨਿਟਾਂ ਨੂੰ ਸੂਬੇ ਭਰ ਵਿੱਚ ਪੁਲਿਸ ਦੀ ਮੌਜੂਦਗੀ ਅਤੇ...

ਭਗਵੰਤ ਮਾਨ ਸਰਕਾਰ ਨੇ ਚੋਣ ਵਿਭਾਗ ਵਿੱਚ ਪ੍ਰਸ਼ਾਸਕੀ ਅੜਿੱਕੇ ਖਤਮ ਕੀਤੇ, ਅਹਿਮ ਅਸਾਮੀਆਂ ਭਰਨ ਲਈ ਰਾਹ ਪੱਧਰਾ ਹੋਇਆ

ਚੰਡੀਗੜ੍ਹ, 1 ਜੂਨ 2026ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ...

‘ਬ੍ਰਾਈਟ ਮਾਈਂਡਜ਼ ਪੰਜਾਬ’ ਪ੍ਰੋਗਰਾਮ ਦਾ ਰੂਪਨਗਰ ਤੋਂ ਆਗ਼ਾਜ਼; 12ਵੀਂ ਜਮਾਤ ਵਿੱਚ 85% ਤੋਂ ਵੱਧ ਨੰਬਰ ਲੈਣ ਵਾਲੇ 600 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ

ਚੰਡੀਗੜ੍ਹ, 1 ਜੂਨ:ਪੜ੍ਹਾਈ-ਲਿਖਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ....

ਪੰਜਾਬ ‘ਚ ਮੁੜ 4 ਨਗਰ ਕੌਂਸਲ ਲਈ 13 ਜੂਨ ਨੂੰ ਹੋਵੇਗੀ ਵੋਟਿੰਗ, EVM ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੀ ਮਿਲੀ ਮਨਜ਼ੂਰੀ

ਪੰਜਾਬ ਵਿਚ 4 ਨਗਰ ਕੌਂਸਲਾਂ ਲਈ 13 ਜੂਨ ਨੂੰ ਵੋਟਾਂ ਪੈਣਗੀਆਂ। ਗੁਰਦਾਸਪੁਰ, ਕਾਦੀਆ, ਸ਼ਾਮ...