September 18, 2026, 11:43 pm
----------- Advertisement -----------
HomeNewsEntertainmentਸੈਫ ਅਲੀ ਖਾਨ ਦੇ ਬੇਟੇ ਇਬਰਾਹਿਮ ਦੀ ਡੈਬਿਊ ਫਿਲਮ 'ਚ ਕਾਜੋਲ ਦੀ...

ਸੈਫ ਅਲੀ ਖਾਨ ਦੇ ਬੇਟੇ ਇਬਰਾਹਿਮ ਦੀ ਡੈਬਿਊ ਫਿਲਮ ‘ਚ ਕਾਜੋਲ ਦੀ ਹੋਵੇਗੀ ਐਂਟਰੀ,ਅਜਿਹਾ ਹੋਵੇਗਾ ਕਿਰਦਾਰ

Published on

----------- Advertisement -----------

ਬਾਲੀਵੁੱਡ ਅਦਾਕਾਰਾ ਕਾਜੋਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਸਲਾਮ ਵੈਂਕੀ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਦੌਰਾਨ ਖਬਰ ਹੈ ਕਿ ਜਲਦ ਹੀ ਅਭਿਨੇਤਰੀ 12 ਸਾਲ ਬਾਅਦ ਕਰਨ ਜੌਹਰ ਨਾਲ ਫਿਲਮ ਕਰੇਗੀ। ਦੂਜੇ ਪਾਸੇ ਚੰਗੀ ਗੱਲ ਇਹ ਹੈ ਕਿ ਇਸ ਫਿਲਮ ‘ਚ ਕਾਜੋਲ ਸੈਫ ਅਲੀ ਖਾਨ ਦੇ ਬੇਟੇ ਇਬਰਾਹਿਮ ਅਲੀ ਖਾਨ ਦੇ ਨਾਲ ਅਹਿਮ ਭੂਮਿਕਾ ‘ਚ ਨਜ਼ਰ ਆਵੇਗੀ। ਦੱਸ ਦੇਈਏ ਕਿ ਇਹ ਇਬਰਾਹਿਮ ਅਲੀ ਖਾਨ ਦੀ ਡੈਬਿਊ ਫਿਲਮ ਹੋਵੇਗੀ। ਕਰਨ ਜੌਹਰ ਇਸ ਫਿਲਮ ਰਾਹੀਂ ਉਨ੍ਹਾਂ (ਇਬਰਾਹਿਮ ਅਲੀ ਖਾਨ ਬਾਲੀਵੁੱਡ ਡੈਬਿਊ) ਨੂੰ ਬਾਲੀਵੁੱਡ ‘ਚ ਲਾਂਚ ਕਰਨ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬੋਮਨ ਇਰਾਨੀ ਦੇ ਬੇਟੇ ਕਯੋਜ ਇਰਾਨੀ ਇਬਰਾਹਿਮ ਅਲੀ ਖਾਨ ਦੀ ਅਣ-ਟਾਇਟਲ ਫਿਲਮ ਦਾ ਨਿਰਦੇਸ਼ਨ ਕਰਨਗੇ। ਜਦਕਿ ਕਰਨ ਜੌਹਰ ਪ੍ਰੋਡਿਊਸ ਕਰਨਗੇ। ਹੁਣ ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਕਾਜੋਲ ਵੀ ਇਸ ਫਿਲਮ ਦਾ ਹਿੱਸਾ ਹੋਵੇਗੀ।

ਹਾਲਾਂਕਿ ਫਿਲਮ ਨਾਲ ਜੁੜੀ ਜ਼ਿਆਦਾ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ ਹੈ ਪਰ ਇਸ ਦੀ ਕਹਾਣੀ ਕਸ਼ਮੀਰੀ ਅੱਤਵਾਦ ਦੇ ਆਲੇ-ਦੁਆਲੇ ਘੁੰਮੇਗੀ ਅਤੇ ਇਹ ਅਗਲੇ ਸਾਲ ਫਲੋਰ ‘ਤੇ ਜਾਵੇਗੀ। ਰਿਪੋਰਟ ‘ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ‘ਚ ਕਾਜੋਲ ਦਾ ਇਕ ਦਮਦਾਰ ਕਿਰਦਾਰ ਹੋਵੇਗਾ ਅਤੇ ਉਹ ਜ਼ਿਆਦਾਤਰ ਸਕ੍ਰੀਨ ਇਬਰਾਹਿਮ ਅਲੀ ਨਾਲ ਸ਼ੇਅਰ ਕਰੇਗੀ। ਜ਼ਿਕਰਯੋਗ ਹੈ ਕਿ ਕਾਜੋਲ ਨੇ ਇਬਰਾਹਿਮ ਦੇ ਪਿਤਾ ਸੈਫ ਅਲੀ ਖਾਨ ਨਾਲ ਕਈ ਫਿਲਮਾਂ ‘ਚ ਕੰਮ ਕੀਤਾ ਹੈ। ਜਿਸ ਵਿਚ ‘ਦਿਲਗੀ’, ‘ਹਮੇਸ਼ਾ’ ਅਤੇ ‘ਤਾਨਾਜੀ: ਦਿ ਅਨਸੰਗ ਵਾਰੀਅਰ’ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਕਾਜੋਲ 12 ਸਾਲ ਬਾਅਦ ਕਰਨ ਜੌਹਰ ਨਾਲ ਕੰਮ ਕਰਨ ਜਾ ਰਹੀ ਹੈ। ਆਖਰੀ ਵਾਰ ਉਨ੍ਹਾਂ ਨੇ ਕਰਨ ਜੌਹਰ ਦੀ ਫਿਲਮ ‘ਮਾਈ ਨੇਮ ਇਜ਼ ਖਾਨ’ ‘ਚ ਕੰਮ ਕੀਤਾ ਸੀ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਇਬਰਾਹਿਮ ਅਲੀ ਖਾਨ ਆਲੀਆ ਭੱਟ, ਰਣਵੀਰ ਸਿੰਘ ਸਟਾਰਰ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨੂੰ ਅਸਿਸਟ ਕਰ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਪ 20 ਸਤੰਬਰ ਤੋਂ ਪੂਰੇ ਪੰਜਾਬ ਵਿੱਚ ਡੋਰ ਟੂ ਡੋਰ ਮੁਹਿੰਮ ਸ਼ੁਰੂ ਕਰੇਗੀ: ਮਨੀਸ਼ ਸਿਸੋਦੀਆ

ਚੰਡੀਗੜ੍ਹ 18 ਸਤੰਬਰ:ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ...

ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ 5.10 ਲੱਖ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ: ਤਰੁਨਪ੍ਰੀਤ ਸਿੰਘ ਸੌਂਦ

ਚੰਡੀਗੜ੍ਹ; 17 ਸਤੰਬਰ:ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ...

ਭਾਰਤੀ ਮਹਿਲਾ ਟੀਮ ਨੇ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ‘ਚ ਜਗ੍ਹਾ ਕੀਤੀ ਪੱਕੀ, ਜਾਪਾਨ ਨੂੰ 8 ਵਿਕਟਾਂ ਨਾਲ ਹਰਾਇਆ

ਭਾਰਤੀ ਮਹਿਲਾ ਕ੍ਰਿਕਟ ਟੀਮ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ 2026 ਵਿੱਚ ਪਹੁੰਚ ਗਈ ਹੈ। ਟੀਮ...

ਚੰਡੀਗੜ੍ਹ ‘ਚ ਭਲਕੇ ਲਾਂਚ ਹੋਵੇਗੀ ਭਾਰਤ ਟੈਕਸੀ, ਘੱਟ ਕਿਰਾਇਆ, ਡਰਾਈਵਰਾਂ ਨੂੰ ਮਿਲੇਗੀ ਕਮਿਸ਼ਨ

ਚੰਡੀਗੜ੍ਹ ਵਿਚ ਭਲਕੇ ਭਾਰਤ ਟੈਕਸੀ ਲਾਂਚ ਹੋਵੇਗੀ। ਇਹ ਸਕੀਮ ਕੇਂਦਰੀ ਸਹਿਕਾਰਤਾ ਵਿਭਾਗ ਦੇ ਅਧੀਨ...

ਪੰਜਾਬ ਦੇ ਮੁਲਾਜ਼ਮਾਂ ਨੂੰ ਹੁਣ ਮਿਲੇਗਾ 50% DA, CM ਮਾਨ ਨਾਲ ਮੀਟਿੰਗ ‘ਚ 8% ਦੇ ਵਾਧੇ ‘ਤੇ ਬਣੀ ਸਹਿਮਤੀ

ਪੰਜਾਬ ਵਿੱਚ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਡੀਏ ਸਮੇਤ ਲੰਬਿਤ ਡੀਏ ਮੰਗਾਂ ਬਾਰੇ ਅੱਜ ਇੱਕ...

ਹਵਾਰਾ ਨੂੰ ਪੰਜਾਬ ਦੀ ਜੇਲ੍ਹ ਭੇਜਣ ਦੀ ਪਟੀਸ਼ਨ ਦਾ ਦਿੱਲੀ ਸਰਕਾਰ ਵੱਲੋਂ ਵਿਰੋਧ, 13 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ

ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿਚ ਸ਼ਿਫਟ ਕਰਨ ਦਾ...

Zomato ਡਿਲਵਰੀ ਬੁਆਏ ਦਾ ਗੋਲੀਆਂ ਮਾਰ ਕੇ ਕਤਲ, ਇਕ ਸਾਲ ਦੇ ਮਾਸੂਮ ਦਾ ਪਿਤਾ ਸੀ ਸਾਹਿਲ

ਅੰਮ੍ਰਿਤਸਰ ਦੇ ਕੋਟ ਖਾਲਸਾ ਪੁਲਿਸ ਚੌਕੀ ਨੇੜੇ ਇਕ ਨੌਜਵਾਨ ਦਾ ਕਤਲ ਹੋਇਆ ਹੈ। ਮ੍ਰਿਤਕ...

CM ਮਾਨ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ASI ਲਈ ਪ੍ਰਗਟਾਇਆ ਦੁੱਖ, ਪਰਿਵਾਰ ਲਈ ਕੀਤਾ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਖੇ...