August 16, 2026, 12:41 pm
----------- Advertisement -----------
HomeNewsHealthਤੁਲਸੀ ਦੇ ਪੱਤਿਆਂ ਤੋਂ ਮਿਲਦੇ ਹਨ ਕਈ ਫਾਇਦੇ, ਦੂਰ ਹੋ ਸਕਦੀਆਂ ਹਨ...

ਤੁਲਸੀ ਦੇ ਪੱਤਿਆਂ ਤੋਂ ਮਿਲਦੇ ਹਨ ਕਈ ਫਾਇਦੇ, ਦੂਰ ਹੋ ਸਕਦੀਆਂ ਹਨ ਇਹ ਸਮੱਸਿਆਵਾਂ

Published on

----------- Advertisement -----------

ਤੁਲਸੀ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ‘ਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦੇ ਹਨ। ਤੁਲਸੀ ਦੀ ਵਰਤੋਂ ਭੋਜਨ ਤੋਂ ਲੈ ਕੇ ਦਵਾਈਆਂ ਤੱਕ ਕੀਤੀ ਜਾਂਦੀ ਹੈ। ਇਸ ‘ਚ ਵਿਟਾਮਿਨ ਕਾਫੀ ਮਾਤਰਾ ‘ਚ ਮੌਜੂਦ ਹੁੰਦੇ ਹਨ। ਤੁਲਸੀ ਵਿੱਚ ਜ਼ਿੰਕ, ਆਇਰਨ, ਕੈਲਸ਼ੀਅਮ, ਵਿਟਾਮਿਨ ਸੀ, ਏ, ਈ, ਕੇ ਆਦਿ ਪਾਏ ਜਾਂਦੇ ਹਨ।

ਇਹ ਐਂਟੀ-ਆਕਸੀਡੈਂਟ ਅਤੇ ਐਂਟੀ-ਬਾਇਓਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਸਰੀਰਕ ਬਿਮਾਰੀਆਂ ਦੇ ਨਾਲ-ਨਾਲ ਵਾਲਾਂ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਤੁਲਸੀ ਬਹੁਤ ਮਦਦਗਾਰ ਹੈ। ਤੁਲਸੀ ਦੀਆਂ ਪੱਤੀਆਂ ਵਿੱਚ ਐਂਟੀ-ਇਨਫਲੇਮੇਟਰੀ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ। ਜੋ ਕਿ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਅ ‘ਚ ਮਦਦ ਕਰ ਸਕਦਾ ਹੈ। ਜੇਕਰ ਤੁਹਾਨੂੰ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਹੈ ਤਾਂ ਤੁਸੀਂ ਤੁਲਸੀ ਦੀ ਚਾਹ ਪੀ ਸਕਦੇ ਹੋ। ਇਸ ਨੂੰ ਬਣਾਉਣ ਲਈ ਤੁਲਸੀ ਦੀਆਂ 8-10 ਪੱਤੀਆਂ ਨੂੰ ਪਾਣੀ ‘ਚ ਪਾ ਦਿਓ, ਹੁਣ ਇਸ ਨੂੰ ਉਬਾਲ ਲਓ। ਫਿਰ ਇਸ ਨੂੰ ਫਿਲਟਰ ਕਰੋ ਅਤੇ ਕੋਸਾ ਬਣਾ ਲਓ। ਤੁਸੀਂ ਇਸ ਦਾ ਨਿਯਮਤ ਸੇਵਨ ਕਰ ਸਕਦੇ ਹੋ। ਇਹ ਖੰਘ ਵਿੱਚ ਕਾਰਗਰ ਸਾਬਤ ਹੋ ਸਕਦਾ ਹੈ।

ਜੇਕਰ ਤੁਸੀਂ ਚਮੜੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰ ਸਕਦੇ ਹੋ। ਇਹ ਮੁਹਾਸੇ ਅਤੇ ਖਾਰਸ਼ ਵਰਗੀਆਂ ਸਮੱਸਿਆਵਾਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਸ ਦੇ ਲਈ ਤੁਲਸੀ ਦੇ ਪੱਤਿਆਂ ਦਾ ਪੇਸਟ ਤਿਆਰ ਕਰੋ, ਹੁਣ ਇਸ ਨੂੰ ਮੁਲਤਾਨੀ ਮਿੱਟੀ ‘ਚ ਮਿਲਾ ਲਓ। ਤੁਸੀਂ ਇਸ ਮਿਸ਼ਰਣ ਨੂੰ ਚਿਹਰੇ ‘ਤੇ ਲਗਾ ਸਕਦੇ ਹੋ। ਤੁਸੀਂ ਇਸ ਪ੍ਰਕਿਰਿਆ ਨੂੰ ਹਫ਼ਤੇ ਵਿੱਚ ਦੋ ਵਾਰ ਕਰ ਸਕਦੇ ਹੋ। ਤੁਲਸੀ ‘ਚ ਐਂਟੀ ਡਿਪ੍ਰੈਸ਼ਨ ਗੁਣ ਹੁੰਦੇ ਹਨ, ਜੋ ਦਿਮਾਗ ਲਈ ਫਾਇਦੇਮੰਦ ਹੁੰਦੇ ਹਨ। ਇਸ ਦੇ ਨਿਯਮਤ ਸੇਵਨ ਨਾਲ ਯਾਦਦਾਸ਼ਤ ਮਜ਼ਬੂਤ ​​ਹੁੰਦੀ ਹੈ। ਯਾਦਦਾਸ਼ਤ ਵਧਾਉਣ ਲਈ, ਤੁਸੀਂ ਰੋਜ਼ਾਨਾ ਖਾਲੀ ਪੇਟ ਤੁਲਸੀ ਦੀਆਂ 5-6 ਪੱਤੀਆਂ ਚਬਾ ਕੇ ਖਾ ਸਕਦੇ ਹੋ ਜਾਂ ਤੁਸੀਂ ਇਸ ਦੀ ਚਾਹ ਵੀ ਪੀ ਸਕਦੇ ਹੋ। ਇਕ ਰਿਪੋਰਟ ਮੁਤਾਬਕ ਤੁਲਸੀ ਦੇ ਪੱਤਿਆਂ ‘ਚ ਕੁਝ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦ ਕਰਦੇ ਹਨ। ਬਾਜ਼ਾਰ ਵਿਚ ਕਈ ਆਯੁਰਵੈਦਿਕ ਆਈ ਡ੍ਰੌਪਸ ਉਪਲਬਧ ਹਨ, ਜਿਨ੍ਹਾਂ ਵਿਚ ਇਸ ਦੀਆਂ ਪੱਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨਾਂ ਦਾ ਅੱਜ ਦਿੱਲੀ ਵੱਲ ਮਾਰਚ ਦਾ ਐਲਾਨ, ਹਰਿਆਣਾ-ਪੰਜਾਬ ਸਰਹੱਦ ਸੀਲ; ਪੁਲਿਸ ਨੇ ਲਗਾਏ ਗਏ ਬੈਰੀਕੇਡ

ਕਿਸਾਨਾਂ ਦੇ ਅੱਜ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਦੇ ਮੱਦੇਨਜ਼ਰ, ਜੀਂਦ ਪ੍ਰਸ਼ਾਸਨ ਨੇ...

ਇਲਾਇਚੀ ਬ੍ਰਾਂਡ ਦੀ ਮਸ਼ਹੂਰੀ ’ਤੇ FDA ਸਖ਼ਤ, ਤਿੰਨ ਬਾਲੀਵੁੱਡ ਅਦਾਕਾਰਾਂ ਨੂੰ ਨੋਟਿਸ

ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਚਿਊਇੰਗ ਇਲਾਇਚੀ ਬ੍ਰਾਂਡ ਦੀ ਮਸ਼ਹੂਰੀ ਨੂੰ ਲੈ...

ਪੱਛਮੀ ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਦੀ ਮੌਤ, ਪਾਰਟੀ ਦਫ਼ਤਰ ‘ਚ ਫਾਹੇ ਨਾਲ ਲਟਕਦੇ ਪਾਏ ਗਏ

ਪੱਛਮੀ ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਅਤੇ ਰਾਮਪੁਰਹਾਟ ਤੋਂ ਟੀਐਮਸੀ ਦੇ ਸਾਬਕਾ ਵਿਧਾਇਕ, ਆਸ਼ੀਸ਼...

ਸਹਾਰਨਪੁਰ ‘ਚ ਡਿਵਾਈਡਰ ਨਾਲ ਟਕਰਾਈ ਸਕਾਰਪੀਓ, ITBP ਦੇ DIG ਤੇ ਗੱਡੀ ਦੇ ਡਰਾਈਵਰ ਦੀ ਗਈ ਜਾਨ

ਸਹਾਰਨਪੁਰ ਵਿਚ ਅੱਜ ਸੜਕ ਹਾਦਸੇ ਵਿਚ ITBP ਦੇ ਡੀਆਈਜੀ ਤੇ ਉਨ੍ਹਾਂ ਦੇ ਡਰਾਈਵਰ ਦੀ...

ਮੁਕੇਰੀਆਂ : ਛੁੱਟੀ ‘ਤੇ ਘਰ ਆਏ ਫੌਜੀ ਨੇ ਆਪਣੀ ਪਤਨੀ ਦਾ ਕੀਤਾ ਕਤਲ , ਪੁਲਿਸ ਨੇ ਮੁਲਜ਼ਮ ਪਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਸੁਨੇਹਰਾ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਛੁੱਟੀ ‘ਤੇ...

21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪ੍ਰਦਰਸ਼ਨ ਵਾਲੀ ਥਾਂ ਤੋਂ ਕੌਮੀ ਇਨਸਾਫ਼ ਮੋਰਚੇ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ...

Patiala ਦੇ NSNIS ’ਚ ਵਾਪਰਿਆ ਵੱਡਾ ਹਾਦਸਾ; ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੌਰਾਨ ਛੱਤ ਦਾ ਡਿੱਗਿਆ ਹਿੱਸਾ

ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NSNIS), ਪਟਿਆਲਾ ਵਿਖੇ ਅੱਜ  ਸੱਭਿਆਚਾਰਕ ਸਮਾਗਮ ਦੌਰਾਨ ਹਲਕੇ ਭਾਰ ਵਾਲੀ...

ਪੁਲੀਸ ਨੇ ਸਿਮਰਨਜੀਤ ਸਿੰਘ ਮਾਨ ਸਣੇ ਸਿੱਖ ਆਗੂਆਂ ਨੂੰ ਹਿਰਾਸਤ ਵਿਚ ਲਿਆ

ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ...