June 24, 2026, 7:53 pm
----------- Advertisement -----------
HomeNewsEntertainmentਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਰੁਬੀਨਾ ਦਿਲਾਇਕ ਨੇ ਤੋੜੀ ਚੁੱਪੀ, ਪੋਸਟ ਸ਼ੇਅਰ ਕਰ...

ਪ੍ਰੈਗਨੈਂਸੀ ਦੀਆਂ ਖਬਰਾਂ ‘ਤੇ ਰੁਬੀਨਾ ਦਿਲਾਇਕ ਨੇ ਤੋੜੀ ਚੁੱਪੀ, ਪੋਸਟ ਸ਼ੇਅਰ ਕਰ ਆਖੀ ਇਹ ਗੱਲ

Published on

----------- Advertisement -----------

ਮਸ਼ਹੂਰ ਟੀਵੀ ਸੈਲੀਬ੍ਰਿਟੀ ਅਤੇ ‘ਬਿੱਗ ਬੌਸ’ ਸੀਜ਼ਨ 14 ਦੀ ਜੇਤੂ ਰੁਬੀਨਾ ਦਿਲਾਇਕ ਨੂੰ ਹਾਲ ਹੀ ‘ਚ ‘ਝਲਕ ਦਿਖਲਾ ਜਾ 10’ ‘ਚ ਦੇਖਿਆ ਗਿਆ ਸੀ। ਉਹ ਸ਼ੋਅ ਦੀ ਫਾਈਲ ਤੱਕ ਪਹੁੰਚ ਗਈ, ਪਰ ‘ਝਲਕ ਦਿਖਲਾ ਜਾ 10’ ਦੀ ਟਰਾਫੀ ਨਹੀਂ ਜਿੱਤ ਸਕੀ। ‘ਬਿੱਗ ਬੌਸ 14’ ‘ਚ ਰੁਬੀਨਾ ਆਪਣੇ ਪਤੀ ਅਤੇ ਅਭਿਨੇਤਾ ਅਭਿਨਵ ਸ਼ੁਕਲਾ ਨਾਲ ਨਜ਼ਰ ਆਈ, ਜਿਸ ਦੌਰਾਨ ਦਰਸ਼ਕਾਂ ਨੇ ਜੋੜੇ ਵਿਚਾਲੇ ਪਿਆਰ ਅਤੇ ਸਮਝਦਾਰੀ ਦੇਖੀ। 21 ਜੂਨ 2018 ਨੂੰ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਰੂਬੀਨਾ ਅਤੇ ਅਭਿਨਵ ਦੀ ਇੱਕ ਖਬਰ ਇਨ੍ਹੀਂ ਦਿਨੀਂ ਵਾਇਰਲ ਹੋ ਰਹੀ ਹੈ, ਜਿਸ ‘ਤੇ ਹੁਣ ਅਦਾਕਾਰਾ ਨੇ ਖੁਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅੱਜਕਲ੍ਹ ਬਾਲੀਵੁੱਡ ਅਤੇ ਟੀਵੀ ਸਿਤਾਰਿਆਂ ਦੇ ਘਰ ਖੁਸ਼ਖਬਰੀ ਦਾ ਦੌਰ ਚੱਲ ਰਿਹਾ ਹੈ।ਹਾਲ ਹੀ ‘ਚ ਆਲੀਆ, ਬਿਪਾਸ਼ਾ ਅਤੇ ਦੇਬੀਨਾ ਤੋਂ ਬਾਅਦ ਹੁਣ ਰੁਬੀਨੇ ਦੇ ਜਲਦ ਮਾਂ ਬਨਣ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਜੀ ਹਾਂ, ਜਿਵੇਂ ਹੀ ‘ਝਲਕ ਦਿਖਲਾ ਜਾ 10’ ਖਤਮ ਹੋਇਆ, ਇਹ ਖ਼ਬਰ ਆਈ ਕਿ ਅਦਾਕਾਰਾ ਰੁਬੀਨਾ ਅਤੇ ਅਭਿਨਵ ਸ਼ੁਕਲਾ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ, ਪਰ ਹੁਣ ਰੁਬੀਨਾ ਨੇ ਇਸ ਖ਼ਬਰ ‘ਤੇ ਆਪਣੀ ਚੁੱਪੀ ਤੋੜਦੇ ਹੋਏ ਸੱਚਾਈ ਦੱਸੀ ਹੈ। ਹਾਲ ਹੀ ‘ਚ ਰੁਬੀਨਾ ਦਿਲੈਕ ਅਤੇ ਉਸ ਦੇ ਪਤੀ ਅਭਿਨਵ ਸ਼ੁਕਲਾ ਨੂੰ ਇੱਕ ਬਿਲਡਿੰਗ ‘ਚ ਜਾਂਦੇ ਦੇਖਿਆ ਗਿਆ, ਜਿਸ ਦੇ ਅੰਦਰ ਇਕ ਪ੍ਰੀਨੇਟਲ ਕਲੀਨਿਕ ਵੀ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਕਿਆਸ ਲਗਾਏ ਜਾਣੇ ਸ਼ੁਰੂ ਹੋ ਗਏ ਕਿ ਰੁਬੀਨਾ ਮਾਂ ਬਣਨ ਵਾਲੀ ਹੈ ਅਤੇ ਜਲਦੀ ਹੀ ਉਹ ਇਹ ਖੁਸ਼ਖਬਰੀ ਮੀਡੀਆ ਨਾਲ ਸਾਂਝੀ ਕਰੇਗੀ। ਜਦੋਂ ਅਭਿਨੇਤਰੀ ਨੂੰ ਇਸ ਖ਼ਬਰ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਇਸ ਬਾਰੇ ਸਪੱਸ਼ਟੀਕਰਨ ਦਿੱਤਾ। ਰੁਬੀਨਾ ਨੇ ਆਪਣਾ ਰਿਐਕਸ਼ਨ ਸੋਸ਼ਲ ਮੀਡੀਆ ‘ਤੇ ਦਿੱਤਾ ਹੈ। ਅਭਿਨੇਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ- Misconceptions about a conception @ashukla09, ਅਗਲੀ ਵਾਰ ਅਸੀਂ ਕਿਸੇ ਵੀ ਕੰਮ ਦੀ ਮੀਟਿੰਗ ‘ਤੇ ਜਾਣ ਤੋਂ ਪਹਿਲਾਂ ਦੇਖਾਂਗੇ ਕਿ ਉਥੇ ਕੋਈ ਕਲੀਨਿਕ ਤਾਂ ਨਹੀਂ ਹੈ।’

----------- Advertisement -----------

ਸਬੰਧਿਤ ਹੋਰ ਖ਼ਬਰਾਂ

BJP ਲੀਡਰ ਮਨੋਰੰਜਨ ਕਾਲੀਆ ਬੇਹੋਸ਼ ਹੋ ਕੇ ਡਿੱਗੇ, ਜਲੰਧਰ ‘ਚ ਪ੍ਰੋਗਰਾਮ ਦੌਰਾਨ ਅਚਾਨਕ ਵਿਗੜੀ ਤਬੀਅਤ

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਸਿਹਤ ਅਚਾਨਕ ਵਿਗੜ...

ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਇੱਕੋ ਪਰਿਵਾਰ ਦੇ 3 ਜੀਆਂ ਸਮੇਤ 4 ਮੌਤਾਂ

ਟਾਲਾ ਦੇ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਮੁੰਡੀ ਕਰਾਲ ਵਿੱਚ ਜ਼ਮੀਨੀ ਵਿਵਾਦ ਨੇ ਖੂਨੀ...

ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ‘ਤੇ ਕਬਜ਼ਾ ਕਰਨ ਦੀ ਕੋਝੀ ਸਾਜ਼ਿਸ਼ ਰਚੀ – ਮਾਲਵਿੰਦਰ ਕੰਗ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਨਾਂਦੇੜ ਦੇ ਪ੍ਰਬੰਧ ਸਬੰਧੀ 1956 ਦੇ ਕਾਨੂੰਨ ਨੂੰ...

‘ਕੱਲ੍ਹ ਤੋਂ ਸ਼ੁਰੂ ਹੋਵੇਗੀ SIR ਦੀ ਪ੍ਰਕਿਰਿਆ, ਘਰ-ਘਰ ਜਾਣਗੇ BLOs, 24 ਜੁਲਾਈ ਤੱਕ ਚੱਲੇਗਾ ਗਣਨਾ ਦਾ ਕੰਮ

ਪੰਜਾਬ ਵਿੱਚ 25 ਜੂਨ ਤੋਂ ਵੋਟਰ ਸੂਚੀ ਨੂੰ ਅਪਡੇਟ ਕਰਨ ਲਈ ਇੱਕ ਵਿਸ਼ੇਸ਼ ਇੰਟੈਂਸਿਵ...

ਪੰਜਾਬ SC ਕਮਿਸ਼ਨ ਅੱਗੇ ਪੇਸ਼ ਹੋਏ ਕੇਂਦਰੀ ਮੰਤਰੀ ਰਵਨੀਤ ਬਿੱਟੂ

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਅੱਜ ਐਸਸੀ ਕਮਿਸ਼ਨ ਵੱਲੋਂ ਧਾਰਮਿਕ ਸਜ਼ਾ ਸੁਣਾਈ ਗਈ।...

ਵਿਕਸਤ ਪਿੰਡ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਵਿਕਸਤ ਸੂਬਾ ਬਣਾਉਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਠਿੰਡਾ; 23 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ ਪੇਂਡੂ...

ਐੱਲਐੱਮਐੱਚਪੀ ਫੈਲੋਜ਼ ਅਤੇ ਨਾਰਕੋਟਿਕਸ ਐਨੋਨੀਮਸ ਨੇ ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿਖੇ ਰਿਕਵਰੀ ਸਪੋਰਟ ਮਜ਼ਬੂਤ ਕਰਨ ਲਈ ਹੱਥ ਮਿਲਾਏ

ਚੰਡੀਗੜ੍ਹ; 23 ਜੂਨ 2026:ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਪੋਸਟ-ਟ੍ਰੀਟਮੈਂਟ ਰਿਹੈਬਿਲੀਟੇਸ਼ਨ ਪੱਖ ਨੂੰ...