ਪੰਜਾਬੀ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਇੱਕ ਡਾਂਸ ਵੀਡੀਓ ਕਾਰਨ ਕਾਫੀ ਚਰਚਾ ‘ਚ ਹੈ। ਉਸ ਨੂੰ ਇਸ ਤਰ੍ਹਾਂ ਦੁਬਾਰਾ ਤੋਂ ਜ਼ਿੰਦਗੀ ਵੱਲ ਮੁੜਦੇ ਹੋਏ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਨੇ ਤੇ ਸ਼ਹਿਨਾਜ਼ ਉੱਤੇ ਆਪਣਾ ਪਿਆਰ ਲੁਟਾ ਰਹੇ ਹਨ। ਅਜਿਹੇ ‘ਚ ਸਿਧਾਰਥ ਸ਼ੁਕਲਾ ਦੀ ਮੌਤ ਦੇ ਤਿੰਨ ਮਹੀਨੇ ਬਾਅਦ ਆਸਿਮ ਰਿਆਜ਼ ਨੇ ਸ਼ਹਿਨਾਜ਼ ਗਿੱਲ ਨੂੰ ‘ਸਗਾਈ’ ‘ਚ ਡਾਂਸ ਕਰਦੇ ਦੇਖ ਕੇ ਉਨ੍ਹਾਂ ਨੂੰ ਤਾਅਨਾ ਮਾਰਿਆ ਹੈ। ਉਸਨੇ ਸ਼ਹਿਨਾਜ਼ ਗਿੱਲ ਦੇ ਡਾਂਸ ਵੀਡੀਓ ਨੂੰ ਦੇਖ ਕੇ ਹੈਰਾਨੀ ਜ਼ਾਹਰ ਕੀਤੀ ਅਤੇ ਕਿਹਾ ਕਿ ਆਪਣੇ ਖਾਸ ਵਿਅਕਤੀ ਨੂੰ ਗੁਆਉਣ ਤੋਂ ਬਾਅਦ ਲੋਕ ਇੰਨੀ ਜਲਦੀ ਕਿਵੇਂ ਠੀਕ ਹੋ ਜਾਂਦੇ ਹਨ।

ਆਸਿਮ ਰਿਆਜ਼ ਨੇ ਸੋਸ਼ਲ ਮੀਡੀਆ ਰਾਹੀਂ ਇਹ ਗੱਲ ਕਹੀ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਇਕ ਟਵੀਟ ਕੀਤਾ। ਇਸ ਟਵੀਟ ‘ਚ ਆਸਿਮ ਰਿਆਜ਼ ਨੇ ਲਿਖਿਆ, ‘ਕੁਝ ਡਾਂਸਿੰਗ ਵੀਡੀਓਜ਼ ਦੇਖੋ। ਇਹ ਹੈਰਾਨੀਜਨਕ ਹੈ ਕਿ ਕਿਵੇਂ ਕੁਝ ਲੋਕ ਇੰਨੀ ਜਲਦੀ ਆਪਣੇ ਅਜ਼ੀਜ਼ਾਂ ਦੇ ਨੁਕਸਾਨ ਨੂੰ ਪੂਰਾ ਕਰ ਲੈਂਦੇ ਹਨ। ਕਯਾ ਬਾਤ ਹੈ। ‘ ਆਸਿਮ ਰਿਆਜ਼ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਅਤੇ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਟਵੀਟ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਧਿਆਨ ਯੋਗ ਹੈ ਕਿ ਸ਼ਹਿਨਾਜ਼ ਗਿੱਲ ਹਾਲ ਹੀ ‘ਚ ਆਪਣੀ ਦੋਸਤ ਦੀ ਮੰਗਣੀ ‘ਤੇ ਗਈ ਸੀ।

ਇਸ ਫੰਕਸ਼ਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਸ਼ਹਿਨਾਜ਼ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋ ਰਹੇ ਹਨ। ਸ਼ਹਿਨਾਜ਼ ਗਿੱਲ ਇਸ ਮੰਗਣੀ ਸਮਾਰੋਹ ਦਾ ਖੂਬ ਆਨੰਦ ਲੈਂਦੀ ਨਜ਼ਰ ਆਈ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਲੋਕ ਸ਼ਹਿਨਾਜ਼ ਦਾ ਇਸ ਤਰ੍ਹਾਂ ਆਨੰਦ ਲੈਂਦੇ ਨਜ਼ਰ ਆਏ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਸਤੰਬਰ ‘ਚ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਕਾਫੀ ਟੁੱਟ ਗਈ ਸੀ। ਉਸ ਨੂੰ ਠੀਕ ਹੋਣ ਵਿਚ ਸਮਾਂ ਲੱਗਾ ਪਰ ਆਖਿਰਕਾਰ ਉਸ ਨੇ ਫਿਲਮ ‘ਹੌਸਲਾ ਰੱਖ’ ਨਾਲ ਵਾਪਸੀ ਕੀਤੀ।












